ਲੰਡਨ/ਤਹਿਰਾਨ(ਏਜੰਸੀ)- ਈਰਾਨ ਵਿਚ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜੋ ਕਿ ਈਰਾਨ ਦੇ ਇਕ ਹਸਪਤਾਲ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਈਰਾਨ ਵਿਚ ਕੋਰੋਨਵਾਇਰਸ ਫੈਲਣ ਕਾਰਨ ਮਾਰੇ ਗਏ ਲੋਕਾਂ ਦੇ ਸਰੀਰਾਂ ਨੂੰ ਬੈਗਾਂ ਵਿਚ ਭਰ ਕੇ ਰੱਖਿਆ ਜਾ ਰਿਹਾ ਹੈ। ਵੀਡੀਓ ਵਿਚ ਵਿਚ ਲਾਸ਼ਾਂ ਭਰੀਆਂ ਬੋਰੀਆਂ ਦੀਆਂ ਕਤਾਰਾਂ ਦਿਖਾਈ ਦੇ ਰਹੀਆਂ ਹਨ। ਇਸ ਦੀ ਜਾਣਕਾਰੀ ਇਕ ਮੀਡੀਆ ਰਿਪੋਰਟ ਵਿਚ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਈਰਾਨ ਵਿਚ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 107 ਹੋ ਗਈ ਹੈ ਤੇ ਹੁਣ ਤੱਕ 3, 513 ਪੁਸ਼ਟੀ ਕੀਤੇ ਕੇਸ ਸਾਹਮਣੇ ਆ ਚੁੱਕੇ ਹਨ।
ਲੰਡਨ ਸਥਿਤ ਡੇਲੀ ਮੇਲ ਅਖਬਾਰ ਨੇ ਬੁੱਧਵਾਰ ਨੂੰ ਆਪਣੀ ਰਿਪੋਰਟ ਵਿਚ ਕਿਹਾ ਕਿ ਫੁਟੇਜ ਡਾਕਟਰੀ ਅਮਲੇ ਵਲੋਂ ਕੂਮ ਸ਼ਹਿਰ ਦੇ ਇਕ ਹਸਪਤਾਲ ਦੀ ਸੀ, ਜਿਥੇ ਈਰਾਨ ਵਿਚ ਸਭ ਤੋਂ ਪਹਿਲਾਂ ਵਾਇਰਸ ਦਾ ਪਤਾ ਲੱਗਿਆ ਸੀ। ਅਣ-ਅਧਿਕਾਰਿਤ ਵੀਡਿਓ, ਜਿਸ ਨੂੰ ਆਨਲਾਈਨ 8 ਲੱਖ 36 ਹਜ਼ਾਰ ਵਾਰ ਵੇਖਿਆ ਗਿਆ ਹੈ, ਵਿਚ ਹਸਪਤਾਲ ਦੇ ਫਰਸ਼ 'ਤੇ ਲਾਸ਼ਾਂ ਭਰੇ ਬੈਗਾਂ ਦੀਆਂ ਕਤਾਰਾਂ ਦਿਖਾਈ ਦੇ ਰਹੀਆਂ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵੀਡੀਓ ਬਣਾਉਣ ਵਾਲਾ ਵਿਅਕਤੀ ਕਈ ਕਮਰਿਆਂ ਵਿਚ ਘੁੰਮਿਆ, ਜਿਹਨਾਂ ਵਿਚ ਕਈ ਲਾਸ਼ਾਂ ਭਰੇ ਬੈਗ ਰੱਖੇ ਗਏ ਸਨ। ਇਸ ਦੌਰਾਨ ਸਥਾਨਕ ਮੀਡੀਆ ਨੇ ਕਿਹਾ ਕਿ ਇਹਨਾਂ ਲੋਕਾਂ ਦੀ ਮੌਤ ਕੋਰੋਨਾਵਾਇਰਸ ਕਾਰਨ ਹੋਈ ਸੀ।
ਵੀਡੀਓ ਬਾਰੇ ਅਜੇ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ ਤੇ ਇਹ ਅਸਪਸ਼ਟ ਹੈ ਕਿ ਲਾਸ਼ਾਂ ਨੂੰ ਕਿਉਂ ਨਹੀਂ ਦਫਨਾਇਆ ਗਿਆ ਪਰ ਇਸ ਦੌਰਾਨ ਇਕ ਸਥਾਨਕ ਪੱਤਰਕਾਰ ਨੇ ਦਾਅਵਾ ਕੀਤਾ ਹੈ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਇਲਾਕੇ ਵਿਚ ਥਾਂ ਦੀ ਘਾਟ ਸੀ। ਇਸ ਦੌਰਾਨ ਕਈ ਲੋਕ ਇਹ ਵੀ ਕਹਿ ਰਹੇ ਹਨ ਕਿ ਈਰਾਨ ਪੀੜਤਾਂ ਦੀ ਗਿਣਤੀ ਲੁਕਾ ਰਿਹਾ ਹੈ।
ਇਹ ਵੀ ਪੜ੍ਹੋ- 'TIK TOK' ਹੈਂਡਵਾਸ਼ ਡਾਂਸ ਵੀਡੀਓ ਵਾਇਰਲ, UNICEF ਨੇ ਕੀਤਾ ਸ਼ੇਅਰ
ਸਵਿਟਜ਼ਰਲੈਂਡ 'ਚ ਕੋਵਿਡ-19 ਨਾਲ ਪਹਿਲੀ ਮੌਤ ਦੀ ਪੁਸ਼ਟੀ, 58 ਲੋਕ ਇਨਫੈਕਟਿਡ
NEXT STORY