ਬੀਜਿੰਗ- ਕੋਰੋਨਾ ਵਾਇਰਸ ਨੂੰ ਲੈ ਕੇ ਦੁਨੀਆ ਭਰ ਵਿਚ ਇਕ ਨਵੀਂ ਬਹਿਸ ਛਿੜੀ ਹੋਈ ਹੈ ਕਿ ਇਸ ਵਾਇਰਸ ਨੂੰ ਫੈਲਾਉਣ ਦਾ ਦੋਸ਼ੀ ਕੌਣ ਹੈ? 100 ਵਿਚੋਂ 99 ਲੋਕਾਂ ਨੇ ਇਸ ਦਾ ਦੋਸ਼ੀ ਚੀਨ ਨੂੰ ਹੀ ਠਹਿਰਾਇਆ ਹੈ। ਉਸ ਦਾ ਕਾਰਨ ਵੀ ਹੈ । ਚੀਨ ਦੇ ਵੁਹਾਨ ਸ਼ਹਿਰ ਤੋਂ ਹੀ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਆਇਆ ਸੀ ਪਰ ਹੁਣ ਵੁਹਾਨ ਸ਼ਹਿਰ ਦੋਬਾਰਾ ਪਟੜੀ 'ਤੇ ਪਰਤ ਰਿਹਾ ਹੈ। ਉੱਥੇ ਕਾਰਖਾਨੇ ਖੁੱਲ੍ਹ ਰਹੇ ਹਨ ਤੇ ਲੋਕ ਕੰਮ 'ਤੇ ਜਾ ਰਹੇ ਹਨ ਜਦਕਿ ਦੁਨੀਆ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਅਜੇ ਵੀ ਘਰਾਂ ਵਿਚ ਕੈਦ ਰਹਿਣ ਲਈ ਮਜਬੂਰ ਹੈ। ਕਈ ਮੀਡੀਆ ਰਿਪੋਰਟਾਂ, ਰਿਸਰਚਾਂ ਅਤੇ ਮਾਹਰਾਂ ਦੇ ਆਧਾਰ 'ਤੇ ਅਜਿਹੇ ਕੁਝ ਕਾਰਨ ਹਨ ਜੋ ਕੋਰੋਨਾ ਵਾਇਰਸ ਦੇ ਪਿੱਛੇ ਚੀਨ ਦਾ ਹੱਥ ਹੋਣ ਦਾ ਇਸ਼ਾਰਾ ਕਰਦੇ ਹਨ।
ਦੁਨੀਆ ਨੂੰ ਕੋਰੋਨਾ ਬਾਰੇ ਦੱਸਣ 'ਚ ਦੇਰੀ
ਚੀਨ ਦੀ ਨਿਊਜ਼ ਏਜੰਸੀ ਨੇ ਸਰਕਾਰੀ ਦਸਤਾਵੇਜ਼ਾਂ ਦੇ ਹਵਾਲੇ ਤੋਂ ਖੁਲਾਸਾ ਕੀਤਾ ਸੀ ਕਿ ਹੁਵੇਈ ਸੂਬੇ ਵਿਚ ਪਿਛਲੇ ਸਾਲ 17 ਨਵੰਬਰ ਨੂੰ ਹੀ ਕੋਰੋਨਾ ਦੇ ਪਹਿਲੇ ਮਰੀਜ਼ ਨੂੰ ਟਰੇਸ ਕਰ ਲਿਆ ਗਿਆ ਸੀ। ਦਸੰਬਰ 2019 ਤਕ ਹੀ ਚੀਨ ਦੇ ਅਧਿਕਾਰੀਆਂ ਨੇ ਕੋਰੋਨਾ ਵਾਇਰਸ ਦੇ 266 ਮਰੀਜ਼ਾਂ ਦੀ ਪਛਾਣ ਕਰ ਲਈ ਸੀ। ਦਿ ਲੈਂਸੇਟ ਮੁਤਾਬਕ, ਵੁਹਾਨ ਦੇ ਝਿੰਇੰਤਾਨ ਹਸਪਤਾਲ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਕਨਫਰਮ ਕੇਸ 1 ਦਸੰਬਰ ਨੂੰ ਰਿਪੋਰਟ ਕੀਤਾ ਗਿਆ ਸੀ। ਇੰਨਾ ਹੀ ਨਹੀਂ, ਕੋਰੋਨਾ ਵਾਇਰਸ ਬਾਰੇ ਸਭ ਤੋਂ ਪਹਿਲਾਂ ਦੱਸਣ ਵਾਲੇ ਚੀਨੀ ਡਾਕਟਰ ਲੀ ਵੇਨਲਿਆਂਗ ਨੂੰ ਵੀ ਚੀਨ ਸਰਕਾਰ ਨੇ ਨਜ਼ਰਅੰਦਾਜ਼ ਕੀਤਾ ਤੇ ਉਨ੍ਹਾਂ 'ਤੇ ਅਫਵਾਹਾਂ ਫੈਲਾਉਣ ਦਾ ਦੋਸ਼ ਵੀ ਲਗਾਇਆ। ਬਾਅਦ ਵਿਚ ਲੀ ਦੀ ਮੌਤ ਵੀ ਕੋਰੋਨਾ ਕਾਰਨ ਹੋ ਗਈ। ਦੁਨੀਆ ਨੂੰ ਕੋਰੋਨਾ ਬਾਰੇ ਦੱਸਣ 'ਚ ਚੀਨ ਨੇ ਬਹੁਤ ਦੇਰੀ ਕੀਤੀ। ਚੀਨ ਨੇ ਜਨਵਰੀ ਵਿਚ ਕੋਰੋਨਾ ਵਾਇਰਸ ਬਾਰੇ ਦੁਨੀਆ ਨੂੰ ਦੱਸਿਆ।
ਇਸ ਦਾ ਨਤੀਜਾ : ਬ੍ਰਿਟੇਨ ਦੀ ਸਾਊਥੈਮਟਨ ਯੂਨੀਵਰਸਿਟੀ ਦੇ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਚੀਨ 3 ਹਫਤੇ ਪਹਿਲਾਂ ਕੋਰੋਨਾ ਬਾਰੇ ਦੱਸ ਦਿੰਦਾ ਤਾਂ ਇਸ ਵਾਇਰਸ ਦੇ ਫੈਲਣ ਵਿਚ 95 ਫੀਸਦੀ ਕਮੀ ਆ ਸਕਦੀ ਸੀ।
ਮਹੀਨੇ ਭਰ ਤਕ ਨਹੀਂ ਮੰਨਿਆ- ਕੋਰੋਨਾ ਇਨਸਾਨ ਤੋਂ ਇਨਸਾਨ ਵਿਚ ਫੈਲਦਾ
ਅਮਰੀਕੀ ਵੈੱਬਸਾਈਟ ਨੈਸ਼ਨਲ ਰੀਵਿਊ ਮੁਤਾਬਕ, ਵੁਹਾਨ ਦੇ ਦੋ ਹਸਪਤਾਲਾਂ ਦੇ ਡਾਕਟਰਾਂ ਵਿਚ ਵਾਇਰਲ ਨਿਮੋਨੀਆ ਦੇ ਲੱਛਣ ਮਿਲੇ ਸਨ, ਜਿਸ ਤੋਂ ਬਾਅਦ 25 ਦਸੰਬਰ, 2019 ਨੂੰ ਇੱਥੋਂ ਦੇ ਡਾਕਟਰਾਂ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਪਰ ਚੀਨ ਨੇ ਇਸ ਵਾਇਰਸ ਦੇ ਇਨਸਾਨ ਤੋਂ ਇਨਸਾਨ ਵਿਚ ਫੈਲਣ ਦੀ ਗੱਲ ਤੋਂ ਇਨਕਾਰ ਕੀਤਾ। 15 ਜਨਵਰੀ ਨੂੰ ਜਾਪਾਨ ਵਿਚ ਕੋਰੋਨਾ ਦਾ ਪਹਿਲਾ ਮਰੀਜ਼ ਮਿਲਿਆ। ਉੱਥੋਂ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਮਰੀਜ਼ ਕਦੇ ਵੁਹਾਨ ਦੇ ਸੀਫੂਡ ਮਾਰਕਿਟ ਵਿਚ ਨਹੀਂ ਗਿਆ ਪਰ ਹੋ ਸਕਦਾ ਹੈ ਕਿ ਉਹ ਕਿਸੇ ਕੋਰੋਨਾ ਵਾਇਰਸ ਮਰੀਜ਼ ਦੇ ਸੰਪਰਕ ਵਿਚ ਆਇਆ ਹੋਵੇ। ਇਸ ਤੋਂ ਬਾਅਦ ਵੀ ਚੀਨ ਨੇ ਹਿਊਮਨ-ਟੂ-ਹਿਊਮਨ ਟਰਾਂਸਮਿਸ਼ਨ ਦੀ ਗੱਲ ਨਹੀਂ ਮੰਨੀ। ਅਖੀਰ 20 ਜਨਵਰੀ ਨੂੰ ਚੀਨ ਨੇ ਮੰਨਿਆ ਕਿ ਕੋਰੋਨਾ ਵਾਇਰਸ ਇਨਸਾਨ ਤੋਂ ਇਨਸਾਨ ਵਿਚ ਫੈਲ ਰਿਹਾ ਹੈ।
ਇਸ ਦਾ ਨਤੀਜਾ : ਹਿਊਮਨ-ਟੂ-ਹਿਊਮਨ ਟਰਾਂਸਮਿਸ਼ਨ ਦੀ ਗੱਲ ਨਕਾਰਨ ਕਰਕੇ ਦੁਨੀਆ ਭਰ ਵਿਚ ਕੌਮਾਂਤਰੀ ਉਡਾਣਾਂ ਚਾਲੂ ਰਹੀਆਂ। ਦੁਨੀਆ ਭਰ ਵਿਚ ਲੋਕ ਇਕ ਦੇਸ਼ ਤੋਂ ਦੂਜੇ ਵਿਚ ਆਉਂਦੇ-ਜਾਂਦੇ ਰਹੇ। ਇਸ ਨਾਲ ਬਾਕੀ ਦੇਸ਼ਾਂ ਵਿਚ ਵੀ ਕੋਰੋਨਾ ਵਾਇਰਸ ਫੈਲ ਗਿਆ।
ਲਾਕਡਾਊਨ ਤੋਂ ਪਹਿਲਾਂ 50 ਲੱਖ ਲੋਕ ਕਿੱਥੇ ਗਏ, ਹੁਣ ਤਕ ਪਤਾ ਨਹੀਂ
ਦਸੰਬਰ 2019 ਵਿਚ ਹੀ ਚੀਨ ਵਿਚ ਕੋਰੋਨਾ ਵਾਇਰਸ ਫੈਲਣ ਲੱਗਾ ਸੀ। ਨਿਊਯਾਰਕ ਟਾਈਮਜ਼ ਵਿਚ ਅਮਰੀਕੀ ਪੱਤਰਕਾਰ ਨਿਕੋਲਸ ਡੀ. ਕ੍ਰਿਸਟਾਫ ਨੇ ਲਿਖਿਆ ਸੀ- ਚੀਨ ਨੇ ਵਾਇਰਸ ਨੂੰ ਰੋਕਣ ਦੀ ਥਾਂ ਉਨ੍ਹਾਂ ਲੋਕਾਂ ਖਿਲਾਫ ਐਕਸ਼ਨ ਲਿਆ ਜੋ ਇਸ ਵਾਇਰਸ ਬਾਰੇ ਦੱਸ ਰਹੇ ਸਨ। ਉੱਥੋਂ ਦੀ ਸਰਕਾਰ ਇਹ ਹੀ ਦਿਖਾਉਂਦੀ ਰਹੀ ਕਿ ਵਾਇਰਸ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਵੁਹਾਨ ਵਿਚ ਮਾਮਲੇ ਸਾਹਮਣੇ ਆਉਣ ਦੇ 7 ਹਫਤੇ ਬਾਅਦ ਜਾ ਕੇ 23 ਜਨਵਰੀ 2020 ਨੂੰ ਚੀਨ ਨੂੰ ਹੋਸ਼ ਆਈ ਅਤੇ ਵੁਹਾਨ ਸ਼ਹਿਰ ਨੂੰ ਲਾਕਡਾਊਨ ਕੀਤਾ ਗਿਆ।
ਇਸ ਦਾ ਨਤੀਜਾ : ਲਾਕਡਾਊਨ ਹੋਣ ਦੇ ਚਾਰ ਦਿਨ ਬਾਅਦ 27 ਜਨਵਰੀ ਨੂੰ ਵੁਹਾਨ ਦੇ ਮੇਅਰ ਝੋਊ ਸ਼ਿਆਨਵੇਂਗ ਨੇ ਦੱਸਿਆ ਸੀ ਕਿ ਲਾਕਡਾਊਨ ਲੱਗਣ ਤੋਂ ਪਹਿਲਾਂ ਹੀ ਤਕਰੀਬਨ 50 ਲੱਖ ਲੋਕ ਵੁਹਾਨ ਛੱਡ ਕੇ ਚਲੇ ਗਏ। ਇਹ 50 ਲੱਖ ਲੋਕ ਕਿੱਥੇ ਗਏ, ਹੁਣ ਤਕ ਪਤਾ ਨਹੀਂ ਲੱਗਾ।
ਚੀਨ ਦੀ ਗਲਤੀ ਨਾਲ ਇਟਲੀ ਭੁਗਤ ਰਿਹੈ ਨਤੀਜਾ
ਅਮਰੀਕਾ ਦੇ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਦੇ ਡਾ. ਐਂਥਨੀ ਫੌਸੀ ਨੇ ਨੈਸ਼ਨਲ ਰੀਵਿਊ ਨੂੰ ਦੱਸਿਆ ਸੀ ਕਿ ਕੋਰੋਨਾ ਕਾਰਨ ਇਟਲੀ ਦੀ ਇੰਨੀ ਬੁਰੀ ਹਾਲਤ ਹੋਈ ਕਿਉਂਕਿ ਇਟਲੀ ਵਿਚ ਸਭ ਤੋਂ ਜ਼ਿਆਦਾ ਚੀਨੀ ਸੈਲਾਨੀ ਆਉਂਦੇ ਹਨ। ਚੀਨ ਵਿਚ ਨਵਾਂ ਸਾਲ 25 ਜਨਵਰੀ ਨੂੰ ਮਨਾਇਆ ਗਿਆ ਸੀ ਅਤੇ ਚੀਨ ਨੇ ਆਪਣੇ ਨਾਗਰਿਕਾਂ ਨੂੰ ਇਟਲੀ ਜਾਣ ਤੋਂ ਨਹੀਂ ਰੋਕਿਆ।
ਇਸ ਦਾ ਨਤੀਜਾ : ਇਟਲੀ ਵਿਚ ਕੋਰੋਨਾ ਦੇ ਚੀਨ ਤੋਂ ਵੀ ਵਧੇਰੇ ਮਾਮਲੇ ਆਏ। ਹੁਣ ਤਕ ਇਟਲੀ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 1,32,547 ਹੋ ਗਈ ਹੇ ਤੇ 16,523 ਮੌਤਾਂ ਹੋ ਚੁੱਕੀਆਂ ਹਨ।
ਬ੍ਰਿਟੇਨ 'ਚ ਕੋਰੋਨਾ ਨਾਲ ਭਾਰਤੀ ਡਾਕਟਰ ਜਤਿੰਦਰ ਕੁਮਾਰ ਰਾਠੌੜ ਦੀ ਮੌਤ
NEXT STORY