ਤਹਿਰਾਨ- ਈਰਾਨ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 2,667 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੰਗਲਵਾਰ ਨੂੰ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 2,96,273 ਹੋ ਗਈ। ਈਰਾਨ ਦੇ ਸਿਹਤ ਅਤੇ ਮੈਡੀਕਲ ਸਿੱਖਿਆ ਮੰਤਰਾਲੇ ਦੀ ਬੁਲਾਰਾ ਸੀਮਾ ਸਦਾਤ ਲਾਰੀ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਦੇਸ਼ ਵਿਚ ਇਸ ਮਹਾਂਮਾਰੀ ਨਾਲ ਹੋਈਆਂ ਮੌਤਾਂ ਦੀ ਗਿਣਤੀ 16,147 ਹੋ ਗਈ ਹੈ, ਇਸ ਸਮੇਂ ਦੌਰਾਨ ਕੋਵਿਡ-19 ਦੇ 235 ਲੋਕਾਂ ਦੀ ਮੌਤ ਹੋ ਗਈ। ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ 1,687 ਲੋਕਾਂ ਨੂੰ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਈਰਾਨ ਵਿਚ ਕੋਰੋਨਾ ਦੇ 2,57,019 ਮਰੀਜ਼ਾਂ ਨੇ ਮਹਾਮਾਰੀ ਨੂੰ ਮਾਤ ਦਿੱਤੀ ਹੈ, ਜਦੋਂ ਕਿ 3,902 ਦੀ ਹਾਲਤ ਗੰਭੀਰ ਹੈ। ਈਰਾਨ ਵਿਚ ਹੁਣ ਤੱਕ 23,80,122 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਈਰਾਨ ਦੇ 31 ਸੂਬਿਆਂ ਵਿਚੋਂ 26 ਵਿਚ ਵਾਇਰਸ ਦੀ ਸਥਿਤੀ ਕਾਫ਼ੀ ਖ਼ਤਰਨਾਕ ਹੈ। ਜ਼ਿਕਰਯੋਗ ਹੈ ਕਿ ਈਰਾਨ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ 19 ਫਰਵਰੀ ਨੂੰ ਸਾਹਮਣੇ ਆਇਆ ਸੀ।
ਫਰਾਂਸ ਨੇ ਕੋਵਿਡ-19 ਦਾ ਮੁਕਾਬਲਾ ਕਰਨ ਲਈ ਵੈਂਟੀਲੇਟਰ ਤੇ ਟੈਸਟ ਕਿੱਟਾਂ ਭਾਰਤ ਨੂੰ ਸੌਂਪੀਆਂ
NEXT STORY