ਲੰਡਨ-ਬ੍ਰਿਟੇਨ ’ਚ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਨਾਲ ਸਮੁੱਚੀ ਦੁਨੀਆ ’ਚ ਹੜਕੰਪ ਮਚ ਗਿਆ ਹੈ। ਦੁਨੀਆ ਦੇ ਕਈ ਦੇਸ਼ਾਂ ’ਚ ਇਸ ਨਾਲ ਜੁੜੇ ਮਾਮਲੇ ਸਾਹਮਣੇ ਆਏ ਹਨ। ਇਸ ਦਰਮਿਆਨ ਫਾਈਜ਼ਰ ਅਤੇ ਮਾਡਰਨਾ ਆਪਣੀ ਵੈਕਸੀਨ ਦਾ ਬ੍ਰਿਟੇਨ ’ਚ ਮਿਲੇ ਨਵੇਂ ਵਾਇਰਸ ’ਤੇ ਟੈਸਟ ਸ਼ੁਰੂ ਕਰ ਚੁੱਕੇ ਹਨ। ਸੀ.ਐੱਨ.ਐੱਨ. ਨੇ ਦੱਸਿਆ ਕਿ ਫਾਈਜ਼ਰ ਅਤੇ ਮਾਡਰਨਾ ਆਪਣੀ ਕੋਰੋਨਾ ਵਾਇਰਸ ਵੈਕਸੀਨ ਦਾ ਟੈਸਟ ਕਰ ਰਹੇ ਹਨ ਤਾਂ ਕਿ ਪਤਾ ਚਲੇ ਕਿ ਉਹ ਯੂ.ਕੇ. ਅਤੇ ਹੋਰ ਦੇਸ਼ਾਂ ’ਚ ਪਾਏ ਗਏ ਵਾਇਰਸ ਦੇ ਨਵੇਂ ਰੂਪ ਵਿਰੁੱਧ ਇਹ ਵੈਕਸੀਨ ਕਿਵੇਂ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ -ਬਾਇਓਨਟੈੱਕ ਨੂੰ ਭਰੋਸਾ, ਕੋਰੋਨਾ ਦੇ ਨਵੇੇਂ ਰੂਪ ਵਿਰੁੱਧ ਅਸਰਦਾਰ ਹੋਵੇਗਾ ਉਸ ਦਾ ਟੀਕਾ
ਮਾਡਰਨਾ ਨੇ ਇਕ ਬਿਆਨ ’ਚ ਕਿਹਾ ਕਿ ਅੱਜ ਤੱਕ ਦੇ ਅੰਕੜਿਆਂ ਦੇ ਆਧਾਰ ’ਤੇ ਅਸੀਂ ਉਮੀਦ ਕਰਦੇ ਹਾਂ ਕਿ ਮਾਡਰਨਾ ਵੈਕਸੀਨ ਨਾਲ ਪ੍ਰੇਰਿਤ ਇਮੀਉਨਿਟੀ ਹਾਲ ਹੀ ’ਚ ਯੂ.ਕੇ. ’ਚ ਮਿਲੇ ਕੋਰੋਨਾ ਦੇ ਨਵੇਂ ਵੈਰੀਐਂਟ ਵਿਰੁੱਧ ਸੁਰੱਖਿਅਤ ਹੋਵੇਗੀ। ਸੀ.ਐੱਨ.ਐੱਨ. ਮੁਤਾਬਕ, ਫਾਈਜ਼ਰ ਨੇ ਕਿਹਾ ਕਿ ਹੁਣ ਇਹ ਡਾਟਾ ਜਨਰੇਟ ਕਰ ਰਿਹਾ ਹੈ ਕਿ ਕਿਵੇਂ ਲੋਕਾਂ ਨੂੰ ਇਸ ਟੀਕੇ ਦੇ ਨਮੂਨੇ ਯੂ.ਕੇ. ’ਚ ਮਿਲੇ ਕੋਰੋਨਾ ਦੇ ਨਵੇਂ ਵੈਰੀਐਂਟ ਨੂੰ ਬੇਅਸਰ ਕਰਨ ’ਚ ਸਮਰਥ ਹੋ ਸਕਦੇ ਹਨ।
ਇਹ ਵੀ ਪੜ੍ਹੋ -ਇਸ ਦੇਸ਼ ਦੇ ਰਾਸ਼ਟਰਪਤੀ ਨੇ ਬੀਬੀ ਨਾਲ ਖਿਚਵਾਈ ਬਿਨਾਂ ਮਾਸਕ ਦੇ ਫੋਟੋ, ਪਿਆ ਭਾਰੀ ਜੁਰਮਾਨਾ
ਦੱਸ ਦੇਈਏ ਕਿ ਫਾਈਜ਼ਰ ਅਤੇ ਮਾਡਰਨਾ ਦੋਵੇਂ ਇਹ ਇਕ ਅਮਰੀਕੀ ਵੈਕਸੀਨ ਹਨ ਜੋ ਕਿ ਯੂ.ਐੱਸ. ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਵੱਲੋਂ ਆਧਿਕਾਰਤ ਹੈ। ਫਾਈਜ਼ਰ ਵੈਕਸੀਨ ਨੂੰ ਅਮਰੀਕਾ ’ਚ ਲੋਕਾਂ ਨੂੰ ਲਾਇਆ ਜਾ ਰਿਹਾ ਹੈ। ਇਸ ’ਚ ਜਾਣਕਾਰੀ ਦਿੱਤੀ ਗਈ ਹੈ ਕਿ ਕੋਰੋਨਾ ਵਾਇਰਸ ਦੇ ਪਹਿਲੇ ਵੀ ਕਈ ਵੈਰੀਐਂਟ ਸਾਹਮਣੇ ਆਏ ਹਨ। ਦੋਵਾਂ ਕੰਪਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਾਇਆ ਹੈ ਕਿ ਉਨ੍ਹਾਂ ਦੇ ਟੀਕੇ ਵਾਇਰਸ ਦੇ ਹੋਰ ਵੈਰੀਐਂਟ ਵਿਰੁੱਧ ਕੰਮ ਕਰਦੇ ਸਨ।
ਇਹ ਵੀ ਪੜ੍ਹੋ -‘ਕੋਰੋਨਾ ਕਾਰਣ ਬੀਬੀਆਂ ਦੇ ਮੁਕਾਬਲੇ ਮਰਦਾਂ ਨੂੰ ਵਧੇਰੇ ਖਤਰਾ’
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਧਰਤੀ ਦੇ ਆਖਰੀ ਮਹਾਂਦੀਪ 'ਤੇ ਵੀ ਪੁੱਜਾ ਕੋਰੋਨਾ ਵਾਇਰਸ, ਮਿਲੇ 36 ਮਾਮਲੇ
NEXT STORY