ਮਾਸਕੋ- ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ 45,40,701 ਮਾਮਲੇ ਸਾਹਮਣੇ ਆ ਚੁੱਕੇ ਹਨ। ਇਹਨਾਂ ਵਿਚੋਂ 3 ਲੱਖ ਤੋਂ ਵਧੇਰੇ ਲੋਕਾਂ ਦੀ ਮੋਤ ਹੋ ਚੁੱਕੀ ਹੈ ਤੇ ਤਕਰੀਬਨ 16 ਲੱਖ ਲੋਕ ਠੀਕ ਹੋ ਚੁੱਕੇ ਹਨ। ਪੱਤਰਕਾਰ ਏਜੰਸੀ ਰਾਈਟਰ ਮੁਤਾਬਕ ਯੂਰਪ ਵਿਚ ਕੋਰੋਨਾ ਦੇ ਮਾਮਲੇ 17 ਲੱਖ ਤੋਂ ਪਾਰ ਹਨ।
ਰੂਸ
ਰੂਸ ਵਿਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 9,200 ਨਵੇਂ ਮਾਮਲੇ ਸਾਹਮਣੇ ਆ ਗਏ ਹਨ ਤੇ 119 ਲੋਕਾਂ ਦੀ ਮੌਤ ਹੋ ਗਈ ਹੈ। ਪੱਤਰਕਾਰ ਏਜੰਸੀ ਰਾਈਟਰਸ ਮੁਤਾਬਕ ਸ਼ੁੱਕਰਵਾਰ ਨੂੰ 10,598 ਮਾਮਲੇ ਸਾਹਮਣੇ ਆਏ ਸਨ। ਦੇਸ਼ ਵਿਚ 2,72,043 ਮਾਮਲੇ ਸਾਹਮਣੇ ਆਏ ਹਨ ਤੇ 2,537 ਲੋਕਾਂ ਦੀ ਮੌਤ ਹੋ ਗਈ ਹੈ।
ਇਰਾਕ
ਇਰਾਕ ਦੇ ਸਿਹਤ ਮੰਤਰਾਲਾ ਨੇ ਕੋਰੋਨਾ ਵਾਇਰਸ ਦੇ 50 ਨਵੇਂ ਮਾਮਲਿਆਂ ਦੀ ਜਾਣਕਾਰੀ ਦਿੱਤੀ ਹੈ। ਸੂਬੇ ਵਿਚ ਮਰੀਜ਼ਾਂ ਦੀ ਗਿਣਤੀ 3,193 ਹੋ ਗਈ ਹੈ। ਇਹਨਾਂ ਵਿਚ 117 ਲੋਕਾਂ ਦੀ ਮੌਤ ਹੋ ਗਈ ਹੈ ਤੇ 2,089 ਲੋਕ ਠੀਕ ਹੋ ਗਏ ਹਨ। ਪਿਛਲੇ 24 ਘੰਟਿਆਂ ਵਿਚ 2,921 ਸੈਂਪਲ ਟੈਸਟ ਹੋਏ ਹਨ। ਦੇਸ਼ ਵਿਚ ਹੁਣ ਤੱਕ 1,43,494 ਟੈਸਟ ਹੋ ਗਏ ਹਨ। ਪੱਤਰਕਾਰ ਏਜੰਸੀ ਆਈ.ਏ.ਐਨ.ਐਸ. ਨੇ ਸਿਨਹੂਆ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਕਿ ਰਾਜਧਾਨੀ ਬਗਦਾਦ ਵਿਚ ਵਧੇਰੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਥੇ 31 ਮਾਮਲੇ ਸਾਹਮਣੇ ਆਏ ਹਨ।
ਪਾਕਿਸਤਾਨ
ਪਾਕਿਸਤਾਨ ਦੇ ਸਿਹਤ ਮੰਤਰਾਲਾ ਨੇ ਸ਼ਨੀਵਾਰ ਨੂੰ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 1,581 ਨਵੇਂ ਮਾਮਲਿਆਂ ਦੀ ਜਾਣਕਾਰੀ ਦਿੱਤੀ। ਪੱਤਰਕਾਰ ਏਜੰਸੀ ਪੀ.ਟੀ.ਆਈ. ਮੁਤਾਬਕ ਦੇਸ਼ ਵਿਚ ਹੁਣ ਤੱਕ 38,799 ਮਾਮਲੇ ਸਾਹਮਣੇ ਆ ਗਏ ਹਨ ਤੇ 834 ਲੋਕਾਂ ਦੀ ਮੌਤ ਹੋਈ ਹੈ।
ਦੱਖਣੀ ਕੋਰੀਆ
ਦੱਖਣੀ ਕੋਰੀਆ ਦੇ ਸਿਓਲ ਵਿਚ ਕਲੱਬ ਨਾਲ ਜੁੜੇ ਕੋਰੋਨਾ ਵਾਇਰਸ ਦੇ 162 ਮਾਮਲੇ ਸਾਹਮਣੇ ਆਏ ਹਨ। ਦੱਖਣੀ ਕੋਰੀਆ ਦੇ ਸੈਂਟਰ ਫਾਰ ਡਿਸੀਸ ਕੰਟਰੋਲ ਤੇ ਰੋਕਥਾਮ ਕੇਂਦਰ ਨੇ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 19 ਨਵੇਂ ਮਾਮਲਿਆਂ ਦੀ ਸੂਚਨਾ ਦਿੱਤੀ। ਇਹਨਾਂ ਵਿਚੋਂ 10 ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਨਾਲ ਜੁੜੇ ਸਨ। ਨਿਊਜ਼ ਏਜੰਸੀ ਏਪੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਦੇਸ਼ ਵਿਚ ਹੁਣ ਤੱਕ 11 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ। ਉਥੇ ਹੀ 262 ਲੋਕਾਂ ਦੀ ਮੌਤ ਹੋਈ ਹੈ।
ਨੇਪਾਲ
ਨੇਪਾਲ ਦੇ ਸਿਹਤ ਮੰਤਰਾਲਾ ਨੇ ਕੋਰੋਨਾ ਵਾਇਰਸ ਦੇ 6 ਹੋਰ ਮਾਮਲਿਆਂ ਦੀ ਜਾਣਕਾਰੀ ਦਿੱਤੀ ਹੈ। ਨਿਊਜ਼ ਏਜੰਸੀ ਏ.ਐਨ.ਆਈ. ਮੁਤਾਬਕ ਦੇਸ਼ ਵਿਚ ਮਰੀਜ਼ਾਂ ਦੀ ਗਿਣਤੀ 273 ਹੋ ਗਈ ਹੈ।
ਅਮਰੀਕਾ
ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ 1680 ਲੋਕਾਂ ਦੀ ਕੋਰੋਨਾ ਵਾਇਰਸ ਕਾਰਣ ਮੌਤ ਹੋ ਗਈ ਹੈ। ਨਿਊਜ਼ ਏਜੰਸੀ ਏ.ਐਫ.ਪੀ. ਮੁਤਾਬਕ ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ 87 ਹਜ਼ਾਰ ਤੋਂ ਵਧੇਰੇ ਹੋ ਗਈ ਹੈ। ਉਥੇ ਹੀ 14.42 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆ ਗਏ ਹਨ।
ਬ੍ਰਾਜ਼ੀਲ
ਬ੍ਰਾਜ਼ੀਲ ਦੇ ਸਿਹਤ ਮੰਤਰੀ ਨੈਲਸਨ ਟੀਚ ਨੇ ਇਕ ਮਹੀਨੇ ਤੋਂ ਵੀ ਘੱਟ ਸਮੇਂ ਤੱਕ ਅਹੁਦੇ 'ਤੇ ਰਹਿਣ ਤੋਂ ਬਾਅਦ ਅਸਤੀਫਾ ਦੇ ਦਿੱਤਾ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਿਚ ਵਾਧਾ ਜਾਰੀ ਹੈ। ਦੇਸ਼ ਵਿਚ ਤੇਜ਼ੀ ਨਾਲ ਮਾਮਲੇ ਵਧ ਰਹੇ ਹਨ। ਟੀਚ, ਨੈਲਸਨ ਮੈਂਡੇਟਾ ਦੀ ਥਾਂ ਲੈਣ ਤੋਂ ਬਾਅਦ ਅਸਤੀਫਾ ਦੇਣ ਵਾਲੇ ਬ੍ਰਾਜ਼ੀਲ ਦੇ ਦੂਜੇ ਸਿਹਤ ਮੰਤਰੀ ਹਨ। ਮੰਨਿਆ ਜਾ ਰਿਹਾ ਹੈ ਕਿ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਦੇ ਨਾਲ ਤਣਾਅ ਦੇ ਕਾਰਣ ਟੀਚ ਨੇ ਅਸਤੀਫਾ ਦੇ ਦਿੱਤਾ। ਦੇਸ਼ ਵਿਚ ਹੁਣ ਤੱਕ ਦੋ ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 14 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਟਰੰਪ ਦੇ ਕੰਮਾਂ ਦੀ ਆਲੋਚਨਾ ਕਰਨ ਵਾਲੇ ਇੰਸਪੈਕਟਰ ਜਨਰਲ ਨੂੰ ਕੀਤਾ ਗਿਆ ਬਰਖਾਸਤ
NEXT STORY