ਕੈਨਬਰਾ : ਆਸਟ੍ਰੇਲੀਆ ’ਚ ਆਮ ਚੋਣਾਂ ਲਈ ਵੋਟਿੰਗ ਸ਼ਨੀਵਾਰ ਨੂੰ ਸਮਾਪਤ ਹੋ ਗਈ ਅਤੇ ਗਿਣਤੀ ਸ਼ੁਰੂ ਹੋ ਗਈ ਹੈ, ਜਿਸ ’ਚ ਕੰਜ਼ਰਵੇਟਿਵ ਅਤੇ ਲੇਬਰ ਪਾਰਟੀ ਵਿਚਾਲੇ ਸਖ਼ਤ ਟੱਕਰ ਹੈ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਦਾ ਕੰਜ਼ਰਵੇਟਿਵ ਗੱਠਜੋੜ ਜੇ ਜਿੱਤਦਾ ਹੈ ਤਾਂ ਉਹ ਚੌਥੀ ਵਾਰ ਸੱਤਾ ’ਚ ਆਏਗਾ। ਹਾਲਾਂਕਿ ਇਨ੍ਹਾਂ ਚੋਣਾਂ ’ਚ ਵਿਰੋਧੀ ਧਿਰ ਦੇ ਨੇਤਾ ਐਂਥਨੀ ਅਲਬਾਨੀਜ਼ ਦੀ ਮੱਧ-ਖੱਬੇਪੱਖੀ ਲੇਬਰ ਪਾਰਟੀ ਦੇ ਜਿੱਤਣ ਦੀਆਂ ਕਿਆਸ-ਅਰਾਈਆਂ ਲਗਾਈਆਂ ਜਾ ਰਹੀਆਂ ਹਨ ਪਰ ਮੌਰੀਸਨ ਨੇ 2019 ’ਚ ਵੀ ਥੋੜ੍ਹੇ ਜਿਹੇ ਫਰਕ ਨਾਲ ਪ੍ਰੀ-ਪੋਲ ਪੋਲ ਨੂੰ ਨਕਾਰਦਿਆਂ ਜਿੱਤ ਹਾਸਲ ਕੀਤੀ ਸੀ। ਦੇਸ਼ ਦੇ ਪੂਰਬੀ ਤੱਟ ’ਤੇ ਸਥਾਨਕ ਸਮੇਂ ਅਨੁਸਾਰ ਸਵੇਰੇ 8 ਵਜੇ ਪਹਿਲਾ ਪੋਲਿੰਗ ਕੇਂਦਰ ਖੁੱਲ੍ਹਿਆ। ਆਸਟ੍ਰੇਲੀਆ ਦੇ 1.7 ਕਰੋੜ ਵੋਟਰਾਂ ’ਚੋਂ 48 ਪ੍ਰਤੀਸ਼ਤ ਤੋਂ ਵੱਧ ਨੇ ਮਹਾਮਾਰੀ ਕਾਰਨ ਪਹਿਲਾਂ ਹੀ ਵੋਟ ਪਾ ਦਿੱਤੀ ਜਾਂ ਪੋਸਟਲ ਬੈਲਟ ਲਈ ਅਰਜ਼ੀ ਦਿੱਤੀ ਹੈ। ਬਾਲਗ ਨਾਗਰਿਕਾਂ ਲਈ ਵੋਟਿੰਗ ਲਾਜ਼ਮੀ ਹੈ ਅਤੇ ਪਿਛਲੀਆਂ ਚੋਣਾਂ ’ਚ ਰਜਿਸਟਰਡ ਵੋਟਰਾਂ ’ਚੋਂ 92 ਪ੍ਰਤੀਸ਼ਤ ਨੇ ਵੋਟ ਪਾਈ ਸੀ। ਯਾਤਰਾ ਜਾਂ ਕੰਮ ਦੇ ਕਾਰਨਾਂ ਕਰਕੇ ਵੋਟਿੰਗ ਦੋ ਹਫ਼ਤੇ ਪਹਿਲਾਂ ਸ਼ੁਰੂ ਹੋਈ ਸੀ ਅਤੇ ਆਸਟ੍ਰੇਲੀਆਈ ਚੋਣ ਕਮਿਸ਼ਨ ਦੋ ਹੋਰ ਹਫ਼ਤਿਆਂ ਲਈ ਪੋਸਟਲ ਬੈਲਟ ਇਕੱਠਾ ਕਰਨਾ ਜਾਰੀ ਰੱਖੇਗਾ। ਸਰਕਾਰ ਨੇ ਸ਼ੁੱਕਰਵਾਰ ਕੋਵਿਡ-19 ਤੋਂ ਪੀੜਤ ਲੋਕਾਂ ਲਈ ਫੋਨ ’ਤੇ ਵੋਟ ਪਾਉਣ ਲਈ ਨਿਯਮਾਂ ਨੂੰ ਬਦਲ ਦਿੱਤਾ ਹੈ।
ਇਹ ਵੀ ਪੜ੍ਹੋ : SGPC ਦੀਆਂ ਆਮ ਚੋਣਾਂ ਫਿਲਹਾਲ ਠੰਡੇ ਬਸਤੇ ’ਚ, ਗੁਰਦੁਆਰਾ ਕਮਿਸ਼ਨ ਦੇ ਦਫ਼ਤਰ ’ਚ ਛਾਈ ਹੈ ਚੁੱਪ
ਆਸਟ੍ਰੇਲੀਆ ਦੇ ਚੋਣ ਕਮਿਸ਼ਨਰ ਟੌਮ ਰੋਜਰਜ਼ ਨੇ ਕਿਹਾ ਕਿ ਯੋਜਨਾ ਅਨੁਸਾਰ 7,000 ਤੋਂ ਵੱਧ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ ਅਤੇ 15 ਪ੍ਰਤੀਸ਼ਤ ਪੋਲਿੰਗ ਕਰਮਚਾਰੀ ਕੋਰੋਨਾ ਵਾਇਰਸ ਅਤੇ ਫਲੂ ਤੋਂ ਬੀਮਾਰ ਹੋ ਗਏ ਹਨ। ਅਲਬਾਨੀਜ਼ ਨੇ ਕਿਹਾ ਕਿ ਉਨ੍ਹਾਂ ਨੇ ਸੋਚਿਆ ਕਿ ਮੌਰੀਸਨ ਪਿਛਲੇ ਹਫਤੇ ਦੇ ਅੰਤ ’ਚ ਚੋਣਾਂ ਕਰਵਾਉਣਗੇ ਕਿਉਂਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ ਮੰਗਲਵਾਰ ਨੂੰ ਟੋਕੀਓ ਸੰਮੇਲਨ ’ਚ ਸ਼ਾਮਲ ਹੋਣ ਦੀ ਉਮੀਦ ਹੈ, ਜਿਸ ’ਚ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ, ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ। ਲੇਬਰ ਪਾਰਟੀ ਨੇ ਚੋਣ ਜਿੱਤਣ ’ਤੇ ਬੱਚਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ ’ਤੇ ਹੋਰ ਖਰਚ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਮਹਾਮਾਰੀ ਕਾਰਨ ਆਸਟ੍ਰੇਲੀਆ ਦਾ ਘਾਟਾ ਵਧਣ ’ਤੇ ਬਿਹਤਰ ਆਰਥਿਕ ਪ੍ਰਬੰਧਨ ਦਾ ਵਾਅਦਾ ਕੀਤਾ ਹੈ। ਉਥੇ ਹੀ, ਮੌਰੀਸਨ ਨੇ ਕਿਹਾ ਕਿ ਜੇਕਰ ਦੁਬਾਰਾ ਚੁਣੇ ਜਾਣ ’ਤੇ ਉਨ੍ਹਾਂ ਦੀ ਸਰਕਾਰ ਟੈਕਸ ਘਟਾਏਗੀ ਅਤੇ ਇਸ ਦੇ ਨਾਲ ਹੀ ਵਿਆਜ ਦਰਾਂ ’ਤੇ ਦਬਾਅ ਵੀ ਘਟਾਏਗੀ। ‘ਦਿ ਆਸਟ੍ਰੇਲੀਅਨ ਅਖ਼ਬਾਰ’ ਵਿਚ ਸ਼ਨੀਵਾਰ ਨੂੰ ਪ੍ਰਕਾਸ਼ਿਤ ਨਿਊਜ਼ ਪੋਲ ’ਚ ਲੇਬਰ ਪਾਰਟੀ ਨੂੰ 53 ਫੀਸਦੀ ਵੋਟਰਾਂ ਦੇ ਸਮਰਥਨ ਨਾਲ ਅੱਗੇ ਦਿਖਾਇਆ ਗਿਆ।
ਇਹ ਵੀ ਪੜ੍ਹੋ : ਦਰਿਆਈ ਪਾਣੀਆਂ ’ਚ ਇੰਡਸਟਰੀ ਦੀ ਰਹਿੰਦ-ਖੂੰਹਦ ਸੁੱਟਣ ’ਤੇ ‘ਆਪ’ ਸਰਕਾਰ ਲਾਵੇ ਰੋਕ : ਸੁਖਬੀਰ ਬਾਦਲ
ਸੱਤਾ ਦੀ ਚਾਬੀ ਹੈ ਭਾਰਤੀਆਂ ਦੇ ਹੱਥ
ਆਸਟ੍ਰੇਲੀਆ ’ਚ ਸੱਤਾ ਦੀ ਚਾਬੀ ਭਾਰਤੀ ਲੋਕਾਂ ਦੇ ਹੱਥਾਂ ’ਚ ਹੈ। ਅਸਲ ਵਿਚ ਭਾਰਤੀ ਭਾਈਚਾਰਾ ਆਸਟ੍ਰੇਲੀਆ ’ਚ ਅੰਗਰੇਜ਼ਾਂ ਤੋਂ ਬਾਅਦ ਦੂਜਾ ਸਭ ਤੋਂ ਵੱਧ ਆਬਾਦੀ ਵਾਲਾ ਭਾਈਚਾਰਾ ਹੈ। ਦੇਸ਼ ਭਰ ’ਚ ਭਾਰਤੀ ਮੂਲ ਦੇ 70 ਲੱਖ ਤੋਂ ਵੱਧ ਆਸਟ੍ਰੇਲੀਅਨ ਰਹਿੰਦੇ ਹਨ। ਇਸ ਲਈ ਭਾਰਤੀ ਮੂਲ ਦੇ ਆਸਟ੍ਰੇਲੀਅਨ ਕਿਸੇ ਵੀ ਨੇਤਾ ਅਤੇ ਪਾਰਟੀ ਦੇ ਸਿਆਸੀ ਭਵਿੱਖ ਦਾ ਫ਼ੈਸਲਾ ਕਰ ਸਕਦੇ ਹਨ। ਇਨ੍ਹੀਂ ਦਿਨੀਂ ਮੌਰੀਸਨ ਅਤੇ ਅਲਬਾਨੀਅਾਈ ਵੋਟਾਂ ਮੰਗਣ ਲਈ ਮੰਦਿਰਾਂ, ਗੁਰਦੁਆਰਿਆਂ ਅਤੇ ਹੋਰ ਧਾਰਮਿਕ ਸਥਾਨਾਂ ’ਤੇ ਜਾ ਰਹੇ ਹਨ। ਹੋਰ ਪਾਰਟੀਆਂ ਦੇ ਉਮੀਦਵਾਰ ਵੀ ਵੋਟਾਂ ਮੰਗਣ ਲਈ ਭਾਰਤੀ ਭਾਈਚਾਰੇ ’ਚ ਘੁੰਮ ਰਹੇ ਹਨ। ਦੋਵਾਂ ਪ੍ਰਮੁੱਖ ਪਾਰਟੀਆਂ ਨੇ ਇਸ ਸੰਘੀ ਚੋਣ ’ਚ 100 ਤੋਂ ਵੱਧ ਗ਼ੈਰ-ਅੰਗਰੇਜ਼ੀ ਦੇਸ਼ਾਂ ਦੇ ਉਮੀਦਵਾਰ ਮੈਦਾਨ ’ਚ ਉਤਾਰੇ ਹਨ।
ਇਨ੍ਹਾਂ ’ਚੋਂ ਇਕ-ਤਿਹਾਈ ਟਿਕਟਾਂ ਭਾਰਤੀ ਮੂਲ ਦੇ ਉਮੀਦਵਾਰਾਂ ਨੂੰ ਅਲਾਟ ਕੀਤੀਆਂ ਗਈਆਂ ਹਨ। ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ, ਆਸਟ੍ਰੇਲੀਆ ਦੇ ਦੋ ਸਭ ਤੋਂ ਵੱਡੇ ਸੂਿਬਆਂ ’ਚ ਭਾਰਤੀ ਭਾਈਚਾਰੇ ਦੀ ਸਭ ਤੋਂ ਵੱਧ ਆਬਾਦੀ ਹੈ। ਇਥੇ ਦੋ ਲੱਖ ਤੋਂ ਵੱਧ ਭਾਰਤੀ ਰਹਿੰਦੇ ਹਨ। ਨਿਊ ਸਾਊਥ ਵੇਲਜ਼ ਦੀ ਰਾਜਧਾਨੀ ਸਿਡਨੀ ਦੇ ਪੱਛਮੀ ਹਿੱਸੇ ’ਚ ਦੋਵਾਂ ਪੱਖਾਂ ਵਿਚਾਲੇ ਝੜਪ ਹੋ ਗਈ ਹੈ। ਲਿਬਰਲ ਪਾਰਟੀ ਨੇ ਇਥੋਂ ਦੀ ਗ੍ਰੀਨਵੇਅ ਸੀਟ ਤੋਂ ਪ੍ਰਦੀਪ ਪਾਠੀ ਨੂੰ ਮੈਦਾਨ ’ਚ ਉਤਾਰਿਆ ਹੈ। ਲਿਬਰਲ ਪਾਰਟੀ ਨੇ ਭਾਰਤੀ ਮੂਲ ਦੇ ਦੋ ਸੂੁਬਿਆਂ ਪਰਮੇਟਾ ਗ੍ਰੀਨਵੇਅ, ਲੇਲਰ, ਚਿਫਲ, ਹੋਥਮ ਅਤੇ ਮਾਰਿਬੰੁਗ ’ਚ ਭਾਰਤੀ ਮੂਲ ਦੇ ਉਮੀਦਵਾਰ ਖੜ੍ਹੇ ਕੀਤੇ ਹਨ।
ਪਾਕਿਸਤਾਨੀ ਚੀਨੀ ਘਪਲੇ ’ਚ ਵਿਸ਼ੇਸ਼ ਅਦਾਲਤ ’ਚ ਹੋਵੇਗੀ ਸ਼ਹਿਬਾਜ਼, ਹਮਜਾ ’ਤੇ ਸੁਣਵਾਈ
NEXT STORY