ਇਸਲਾਮਾਬਾਦ (ਬਿਊਰੋ) - ਪਾਕਿਸਤਾਨ ਵਿਚ ਆਮ ਚੋਣਾਂ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਪਾਕਿਸਤਾਨ ਨੂੰ ਭਾਰਤ ਨਾਲ ਜੋੜ ਕੇ ਫਿਰ ਨਵਾਂ ਬਿਆਨ ਦਿੱਤਾ ਹੈ। ਇਸ ਬਿਆਨ ਦੇ ਬਾਅਦ ਦੇਸ਼ ਵਿਚ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ। ਪਾਕਿਸਤਾਨ ਮੁਸਲਿਮ ਲੀਗ (ਐੱਨ.) ਪਾਰਟੀ ਦੇ ਇਕ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪੈਰਾਂ 'ਤੇ ਖੁਦ ਕਹਾੜੀ ਮਾਰੀ ਹੈ। ਸਾਡੇ ਗੁਆਂਢੀ ਚੰਨ 'ਤੇ ਪਹੁੰਚ ਗਏ ਹਨ ਅਤੇ ਅਸੀਂ ਅਜੇ ਜ਼ਮੀਨ 'ਤੇ ਵੀ ਖੜ੍ਹੇ ਨਹੀਂ ਹੋ ਸਕੇ ਹਾਂ, ਅਜਿਹਾ ਨਹੀਂ ਹੋਣਾ ਚਾਹੀਦਾ।
ਇਹ ਖ਼ਬਰ ਵੀ ਪੜ੍ਹੋ - ਵਿਦੇਸ਼ਾਂ 'ਚ ਭਾਰਤੀਆਂ ਦੀ ਸਹੂਲਤ ਲਈ UN ਦੀ ਮਾਈਗ੍ਰੇਸ਼ਨ ਏਜੰਸੀ ਵੱਲੋਂ 'ਪ੍ਰੋਜੈਕਟ' ਲਾਂਚ
ਨਵਾਜ਼ ਨੇ ਕਿਹਾ ਕਿ ਜਦੋਂ ਅਸੀਂ ਸਰਕਾਰ ਵਿਚ ਸੀ, ਉਦੋਂ ਹਾਲਾਤ ਅਜਿਹੇ ਨਹੀਂ ਸਨ। 2013 ਵਿਚ ਅਸੀਂ ਸਾਰੇ ਬਿਜਲੀ ਕਟੌਤੀ ਤੋਂ ਪ੍ਰੇਸ਼ਾਨ ਸੀ, ਅਸੀਂ ਸਰਕਾਰ ਵਿਚ ਅਾਏ ਅਤੇ ਇਸ ਨੂੰ ਸਹੀ ਕੀਤਾ। ਦੇਸ਼ 'ਚੋਂ ਅੱਤਵਾਦ ਨੂੰ ਖ਼ਤਮ ਕੀਤਾ। ਹਾਈਵੇਅ ਬਣਾਏ, ਉਦੋਂ ਤਰੱਕੀ ਦੀ ਲਹਿਰ ਚੱਲੀ ਸੀ।
ਇਹ ਖ਼ਬਰ ਵੀ ਪੜ੍ਹੋ - Movie Review: ਹਾਲਾਤ ਤੋਂ ਮਜਬੂਰ ਹੋ ਕੇ ਵਿਦੇਸ਼ ਜਾਣ ਵਾਲੇ ਪੰਜਾਬੀਆਂ ਦੀ ਕਹਾਣੀ ਹੈ ਸ਼ਾਹਰੁਖ ਦੀ 'ਡੰਕੀ'
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਨਵਾਜ਼ ਸ਼ਰੀਫ ਨੇ ਆਪਣੇ ਭਾਸ਼ਣ ਵਿਚ ਭਾਰਤ ਦਾ ਵਰਣਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ ਦੀ ਡਿੱਗਦੀ ਅਰਥਵਿਵਸਥਾ ਵਿਚ ਭਾਰਤ ਅਤੇ ਅਮਰੀਕਾ ਦਾ ਹੱਥ ਨਹੀਂ ਹੈ। ਪਾਕਿਸਤਾਨ ਦੀਆਂ ਅਾਮ ਚੋਣਾਂ ਵਿਚ ਨਵਾਜ਼ ਸ਼ਰੀਫ ਖੈਬਰ ਪਖਤੂਨਖਵਾ ਦੇ ਮਾਨਸੇਹਰਾ ਤੋਂ ਚੋਣ ਲੜਨਗੇ। ਪਾਕਿਸਤਾਨ ਮੁਸਲਿਮ ਲੀਗ (ਐੱਨ.) ਪਾਰਟੀ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਅਾ ਹੈ। ਉਹ 1993, 1999 ਅਤੇ 2017 ਦੀਆਂ ਚੋਣਾਂ ਵਿਚ ਜਿੱਤ ਹਾਸਲ ਕਰ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡਾ ਨੇ ਪ੍ਰਵਾਸੀਆਂ ਲਈ ਖੋਲ੍ਹੇ ਦਰਵਾਜ਼ੇ, ਜਲਦ ਕਰੋ ਅਪਲਾਈ
NEXT STORY