ਨੈਸ਼ਨਲ ਡੈਸਕ- ਦੁਕਾਨਦਾਰ ਅਤੇ ਗਾਹਕ ਵਿਚਾਲੇ ਕੁੱਟਮਾਰ ਦੀ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਦਰਅਸਲ ਇਕ ਨੌਜਵਾਨ ਆਪਣੀ ਪਤਨੀ ਨਾਲ ਦੁਕਾਨ 'ਤੇ ਆਇਆ ਸੀ। ਖਰੀਦਾਰੀ ਦੌਰਾਨ ਦੁਕਾਨਦਾਰ ਨੇ ਗਾਹਕ ਨੂੰ ਪਤਨੀ ਦੇ ਸਾਹਮਣੇ ਅੰਕਲ ਬੋਲ ਦਿੱਤਾ। ਫਿਰ ਮਾਮਲਾ ਇੰਨਾ ਵਧਿਆ ਕਿ ਨੌਬਤ ਕੁੱਟਮਾਰ ਤੱਕ ਪਹੁੰਚ ਗਈ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਨਰਮਦਾਪੁਰਮ ਰੋਡ ਸਥਿਤ ਜਾਟਖੇੜੀ 'ਚ ਗਾਹਕ ਦੀ ਪਤਨੀ ਦੇ ਸਾਹਮਣੇ ਉਸ ਨੂੰ ਅੰਕਲ ਬੁਲਾਉਣਾ ਦੁਕਾਨਦਾਰ ਨੂੰ ਮਹਿੰਗਾ ਪੈ ਗਿਆ। ਗੁੱਸੇ 'ਚ ਗਾਹਕ ਨੇ ਦੁਕਾਨਦਾਰ ਦੀ ਆਪਣੇ ਸਾਥੀਆਂ ਨਾਲ ਮਿਲ ਕੇ ਕੁੱਟਮਾਰ ਕਰ ਦਿੱਤੀ। ਦਰਅਸਲ ਜਾਟਖੇੜੀ ਰੋਡ 'ਤੇ ਹਨੂੰਮਾਨ ਨਗਰ ਸਥਿਤ ਯੂਕੋ ਬੈਂਕ ਦੇ ਸਾਹਮਣੇ ਸ਼ਾਸਤਰੀ ਫੈਸ਼ਨ ਸਟੋਰ ਨਾਂ ਨਾਲ ਪੀੜਤ ਦੀ ਕੱਪੜਿਆਂ ਦੀ ਦੁਕਾਨ ਹੈ, ਜਿੱਥੇ ਦੋਸ਼ੀ ਰੋਹਿਤ ਰਿਛਾਰੀਆ ਨਾਮੀ ਨੌਜਵਾਨ ਆਪਣੀ ਪਤਨੀ ਅਤੇ ਬੱਚੇ ਨਾਲ ਸਾੜੀ ਖਰੀਦਣ ਆਇਆ ਸੀ।
ਇਹ ਵੀ ਪੜ੍ਹੋ : ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ ਜਿਵੇਂ ਹੀ ਖੋਲ੍ਹਿਆ ਬੈਂਕ, ਬੁਲਾਉਣੀ ਪੈ ਗਈ ਪੁਲਸ
ਦੁਕਾਨਦਾਰ ਵਿਸ਼ਾਲ ਸ਼ਾਸਤਰੀ ਨੇ ਮੀਡੀਆ ਨੂੰ ਦੱਸਿਆ ਕਿ ਗਾਹਕ ਰੋਹਿਤ ਰਿਛਾਰੀਆ ਆਪਣੀ ਪਤਨੀ ਅਤੇ ਬੱਚੇ ਨਾਲ ਸਾੜੀ ਖਰੀਦਣ ਆਇਆ ਸੀ। ਵਿਸ਼ਾਲ ਨੇ ਰੋਹਿਤ ਨੂੰ ਉਸ ਦੀ ਰੇਂਜ ਪੁੱਛੀ ਤਾਂ ਉਸ ਨੇ ਕਿਹਾ ਕਿ 1000 ਰੁਪਏ ਤੱਕ ਦੀ ਸਾੜੀ ਦਿਖਾ ਦਿਓ। 1000 ਰੁਪਏ ਤੱਕ ਦੀਆਂ ਸਾੜੀਆਂ ਦਿਖਾਉਣ 'ਤੇ ਰੋਹਿਤ ਨੂੰ ਪਸੰਦ ਨਹੀਂ ਆਈ। ਰੋਹਿਤ ਨੇ ਕਿਹਾ ਕਿ ਉੱਚੀ ਰੇਂਜ ਦੀਆਂ ਸਾੜੀਆਂ ਵੀ ਦਿਖਾਓ, ਸਾਨੂੰ 'ਐਸਾ-ਵੈਸਾ' ਨਾ ਸਮਝੋ। ਵਿਸ਼ਾਲ ਨੇ ਰੋਹਿਤ ਨੂੰ ਜਵਾਬ ਦਿੱਤਾ ਕਿ ਅੰਕਲ, ਮੈਂ ਤੁਹਾਨੂੰ 'ਐਸਾ-ਵੈਸਾ' ਨਹੀਂ ਸਮਝ ਰਿਹਾ ਹਾਂ।'' ਅੰਕਲ ਸੁਣਦੇ ਹੀ ਰੋਹਿਤ ਨਾਰਾਜ਼ ਹੋ ਗਿਆ ਅਤੇ ਵਿਸ਼ਾਲ ਨਾਲ ਬਹਿਸ ਕਰਨ ਲੱਗਾ। ਕੁਝ ਦੇਰ ਬਾਅਦ ਰੋਹਿਤ ਦੁਕਾਨ ਤੋਂ ਚਲਾ ਗਿਆ। ਰੋਹਿਤ ਆਪਣੀ ਪਤਨੀ ਅਤੇ ਬੱਚੇ ਨੂੰ ਛੱਡ ਕੇ ਅੱਧਾ ਦਰਜਨ ਤੋਂ ਵੱਧ ਲੋਕਾਂ ਨੂੰ ਲੈ ਕੇ ਦੁਕਾਨ 'ਤੇ ਆਇਆ। ਰੋਹਿਤ ਅਤੇ ਉਸ ਦੇ ਸਾਥੀਆਂ ਨੇ ਵਿਸ਼ਾਲ ਨੂੰ ਦੁਕਾਨ ਤੋਂ ਬਾਹਰ ਘੜੀਸ ਕੇ ਲੈ ਗਏ ਅਤੇ ਸੜਕ 'ਤੇ ਡੰਡੇ, ਬੈਲਟ ਅਤੇ ਪਾਈਪ ਨਾਲ ਬੁਰੀ ਤਰ੍ਹਾਂ ਕੁੱਟਿਆ। ਇਹ ਪੂਰੀ ਘਟਨਾ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਰਿਕਾਰਡ ਹੋ ਗਈ। ਵੀਡੀਓ 'ਚ ਸਾਫ਼ ਦਿੱਸ ਰਿਹਾ ਹੈ ਕਿ ਰੋਹਿਤ ਅਤੇ ਉਸ ਦੇ ਸਾਥੀ ਵਿਸ਼ਾਲ ਨੂੰ ਕੁੱਟ ਰਹੇ ਹਨ। ਜਦੋਂ ਇਕ ਔਰਤ ਵਿਸ਼ਾਲ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਇਕ ਵਿਅਕਤੀ ਉਸ ਔਰਤ ਨੂੰ ਵੀ ਬੈਲਟ ਨਾਲ ਮਾਰਦਾ ਹੈ। ਪੁਲਸ ਨੇ ਇਸ ਮਾਮਲੇ 'ਚ ਐੱਫ.ਆਈ.ਆਰ. ਦਰਜ ਕਰ ਲਈ ਹੈ। ਪੁਲਸ ਜਲਦ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ 'ਚ ਹਿੰਦੂ ਮੰਦਰ 'ਤੇ ਹਮਲੇ ਨੂੰ ਲੈ ਕੇ ਰਵਨੀਤ ਬਿੱਟੂ ਨੇ ਦਿੱਤਾ ਇਹ ਬਿਆਨ
NEXT STORY