ਨਵੀਂ ਦਿੱਲੀ (ਭਾਸ਼ਾ) - ਸਾਲ 2024 ਦੀਆਂ ਪਹਿਲੀਆਂ ਤਿੰਨ ਤਿਮਾਹੀਆਂ ’ਚ ਭਾਰਤ ਵੱਲੋਂ ਯੂਰਪੀ ਸੰਘ ਨੂੰ ਡੀਜ਼ਲ ਵਰਗੇ ਈਂਧਣ ਦੀ ਬਰਾਮਦ 58 ਫੀਸਦੀ ਵਧ ਗਈ। ਇਕ ਮਹੀਨਾਵਾਰ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ । ਅਜਿਹੇ ’ਚ ਮੰਨਿਆ ਜਾ ਰਿਹਾ ਹੈ ਕਿ ਇਸ ’ਚ ਰੂਸ ਤੋਂ ਆਉਣ ਵਾਲੇ ਕੱਚੇ ਤੇਲ ਦੀ ਵੱਡੀ ਹਿੱਸੇਦਾਰੀ ਹੈ, ਜਿਸ ਨੂੰ ਰਿਫਾਇੰਡ ਕਰ ਕੇ ਯੂਰਪ ਭੇਜਿਆ ਜਾ ਰਿਹਾ ਹੈ । ਦਸੰਬਰ 2022 ’ਚ ਯੂਰਪੀ ਸੰਘ ਅਤੇ ਜੀ 7 ਦੇਸ਼ਾਂ ਨੇ ਰੂਸ ’ਤੇ ਰੋਕ ਲਾਉਂਦੇ ਹੋਏ ਉਸ ਦੇ ਕੱਚੇ ਤੇਲ ਦੀ ਦਰਾਮਦ ’ਤੇ ਪ੍ਰਾਈਸ ਰੇਂਜ ਅਤੇ ਰੋਕ ਲਾ ਦਿੱਤੀ ਸੀ।
ਹਾਲਾਂਕਿ, ਰੂਸ ਦੇ ਕੱਚੇ ਤੇਲ ਨਾਲ ਬਣੇ ਰਿਫਾਇੰਡ ਈਂਧਣ ’ਤੇ ਨੀਤੀ ’ਚ ਸਪੱਸ਼ਟਤਾ ਦੀ ਕਮੀ ਦਾ ਮਤਲਬ ਸੀ ਕਿ ਰੋਕ ਨਾ ਲਾਉਣ ਵਾਲੇ ਦੇਸ਼ ਵੱਡੀ ਮਾਤਰਾ ’ਚ ਰੂਸੀ ਕੱਚੇ ਤੇਲ ਦੀ ਦਰਾਮਦ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਰਿਫਾਇੰਡ ਪ੍ਰੋਡਕਟਸ ’ਚ ਬਦਲ ਕੇ ਬੈਨ ਲਾਉਣ ਵਾਲੇ ਦੇਸ਼ਾਂ ਨੂੰ ਕਾਨੂੰਨੀ ਰੂਪ ਨਾਲ ਬਰਾਮਦ ਕਰ ਸਕਦੇ ਹਨ।
ਭਾਰਤ ਰੂਸੀ ਕੱਚੇ ਤੇਲ ਦਾ ਦੂਜਾ ਸਭ ਤੋਂ ਵੱਡਾ ਖਰੀਦਦਾਰ
ਰੂਸ ਦੇ ਯੂਕ੍ਰੇਨ ’ਤੇ ਹਮਲੇ ਤੋਂ ਬਾਅਦ ਭਾਰਤ ਰੂਸੀ ਕੱਚੇ ਤੇਲ ਦਾ ਦੂਜਾ ਸਭ ਤੋਂ ਵੱਡਾ ਖਰੀਦਦਾਰ ਬਣ ਗਿਆ ਹੈ। ਦੇਸ਼ ਦੀ ਰੂਸ ਤੋਂ ਦਰਾਮਦ ਯੂਕ੍ਰੇਨ ਜੰਗ ਤੋਂ ਪਹਿਲਾਂ ਕੁਲ ਦਰਾਮਦੀ ਤੇਲ ਦੇ ਇਕ ਫੀਸਦੀ ਤੋਂ ਵੀ ਘੱਟ ਸੀ ਅਤੇ ਜੰਗ ਤੋਂ ਬਾਅਦ ਖਰੀਦ ਵਧ ਕੇ ਲੱਗਭਗ 40 ਫੀਸਦੀ ਹੋ ਗਈ ਹੈ।
58 ਫੀਸਦੀ ਵਧੀ ਬਰਾਮਦ
ਊਰਜਾ ਅਤੇ ਸਵੱਛ ਹਵਾ ’ਤੇ ਜਾਂਚ ਕੇਂਦਰ (ਸੀ. ਆਰ. ਈ. ਏ.) ਨੇ ਆਪਣੀ ਤਾਜ਼ਾ ਰਿਪੋਰਟ ’ਚ ਕਿਹਾ ਕਿ ਸੋਧ ਨਿਯਮਾਂ ’ਚ ਖਾਮੀਆਂ ਦਾ ਮੁਨਾਫਾ ਚੁੱਕਦੇ ਹੋਏ, ਭਾਰਤ ਹੁਣ ਯੂਰਪੀ ਸੰਘ ਨੂੰ ਤੇਲ ਉਤਪਾਦਾਂ ਦਾ ਸਭ ਤੋਂ ਵੱਡਾ ਦਰਾਮਦਕਾਰ ਬਣ ਗਿਆ ਹੈ।
ਰਿਪੋਰਟ ਮੁਤਾਬਕ 2024 ਦੀ ਪਹਿਲੀਆਂ 3 ਤਿਮਾਹੀਆਂ ’ਚ ਜਾਮਨਗਰ, ਵਡੀਨਾਰ (ਗੁਜਰਾਤ) ਅਤੇ ਮੈਂਗਲੋਰ ਰਿਫਾਇਨਰੀ ਤੋਂ ਯੂਰਪੀ ਸੰਘ ਨੂੰ ਬਰਾਮਦ ਸਾਲਾਨਾ ਆਧਾਰ ’ਤੇ 58 ਫੀਸਦੀ ਵਧੀ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀਆਂ ਜਾਮਨਗਰ ’ਚ ਤੇਲ ਰਿਫਾਇਨਰੀਆਂ ਹਨ, ਜਦੋਂਕਿ ਰੂਸ ਦੀ ਰੋਸਨੇਫਟ ਸਮਰਥਿਤ ਨਾਇਰਾ ਐਨਰਜੀ ਦੀ ਵਡੀਨਾਰ ’ਚ ਇਕ ਇਕਾਈ ਹੈ। ਮੈਂਗਲੋਰ ਰਿਫਾਇਨਰੀ ਐਂਡ ਪੈਟਰੋਕੈਮੀਕਲਸ ਲਿਮਟਿਡ (ਐੱਮ. ਆਰ. ਪੀ. ਐੱਲ.) ਸਰਕਾਰੀ ਮਾਲਕੀ ਵਾਲੀ ਓ. ਐੱਨ. ਜੀ. ਸੀ. ਦੀ ਸਹਾਇਕ ਕੰਪਨੀ ਹੈ।
ਰਾਹਤ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਾ ਸਿਲਸਿਲਾ ਜਾਰੀ, ਜਾਣੋ ਕਿੰਨੀ ਘਟੀ ਕੀਮਤੀ ਧਾਤਾਂ ਦੀ ਕੀਮਤ
NEXT STORY