ਵੈੱਬ ਡੈਸਕ- ਜੇ ਤੁਸੀਂ ਘੱਟ ਖਰਚ 'ਚ ਵਿਦੇਸ਼ ਘੁੰਮਣ ਦਾ ਸੁਪਨਾ ਦੇਖ ਰਹੇ ਹੋ, ਤਾਂ ਦੱਖਣ-ਪੂਰਬੀ ਏਸ਼ੀਆ ਦਾ ਛੋਟਾ ਪਰ ਖੂਬਸੂਰਤ ਦੇਸ਼ ਲਾਓਸ (Laos) ਤੁਹਾਡੇ ਲਈ ਸਭ ਤੋਂ ਵਧੀਆ ਚੋਣ ਹੋ ਸਕਦਾ ਹੈ। ਇਹ ਦੇਸ਼ ਆਪਣੀ ਸਸਤੀ ਕਰੰਸੀ, ਕੁਦਰਤੀ ਸੁੰਦਰਤਾ ਅਤੇ ਸ਼ਾਂਤ ਮਾਹੌਲ ਲਈ ਦੁਨੀਆ ਭਰ 'ਚ ਮਸ਼ਹੂਰ ਹੈ।
ਇਹ ਵੀ ਪੜ੍ਹੋ : ਜਾਣੋ ਇਕ ਲੀਟਰ Petrol-Diesel 'ਤੇ ਕਿੰਨਾ ਕਮਾ ਲੈਂਦਾ ਹੈ ਪੈਟਰੋਲ ਪੰਪ ਦਾ ਮਾਲਕ?
ਭਾਰਤੀ ਰੁਪਏ ਨਾਲ ਬਣੋ ਲਾਓਸ 'ਚ 'ਕਰੋੜਪਤੀ'
ਲਾਓਸ ਦੀ ਕਰੰਸੀ ਲਾਓ ਕੀਪ (LAK) ਭਾਰਤੀ ਰੁਪਏ ਦੇ ਮੁਕਾਬਲੇ ਬਹੁਤ ਸਸਤੀ ਹੈ। ਇਕ ਭਾਰਤੀ ਰੁਪਏ ਦੀ ਕੀਮਤ ਤਕਰੀਬਨ 251.91 ਲਾਓ ਕੀਪ ਹੈ। ਇਸ ਦਾ ਮਤਲਬ ਇਹ ਹੈ ਕਿ ਜੇ ਤੁਹਾਡੇ ਕੋਲ 50,000 ਰੁਪਏ ਹਨ, ਤਾਂ ਲਾਓਸ ਪਹੁੰਚਦਿਆਂ ਹੀ ਤੁਸੀਂ 1.26 ਕਰੋੜ ਲਾਓ ਕੀਪ ਦੇ ਮਾਲਕ ਬਣ ਜਾਂਦੇ ਹੋ! ਇਸ ਲਈ ਭਾਰਤੀ ਸੈਲਾਨੀ ਘੱਟ ਪੈਸਿਆਂ 'ਚ ਵੀ ਇੱਥੇ ਸ਼ਾਨਦਾਰ ਜੀਵਨਸ਼ੈਲੀ ਦਾ ਅਨੰਦ ਲੈ ਸਕਦੇ ਹਨ।
ਇਹ ਵੀ ਪੜ੍ਹੋ : 16 ਨਵੰਬਰ ਤੋਂ ਇਨ੍ਹਾਂ ਰਾਸ਼ੀਆਂ ਦੀ ਬਦਲਣ ਵਾਲੀ ਹੈ ਕਿਸਮਤ! ਵਰ੍ਹੇਗਾ ਨੋਟਾਂ ਦਾ ਮੀਂਹ
ਭਾਰਤ ਅਤੇ ਲਾਓਸ ਦੇ ਪੁਰਾਣੇ ਰਿਸ਼ਤੇ
ਲਾਓਸ ਦਾ ਪੂਰਾ ਨਾਮ Lao People's Democratic Republic ਹੈ ਅਤੇ ਇਸ ਦੀ ਰਾਜਧਾਨੀ ਵਿਯੇਂਤਿਆਨ (Vientiane) ਹੈ। ਭਾਰਤ ਅਤੇ ਲਾਓਸ ਦੇ ਰਿਸ਼ਤੇ ਬਹੁਤ ਪੁਰਾਣੇ ਹਨ। ਕਿਹਾ ਜਾਂਦਾ ਹੈ ਕਿ ਸਮਰਾਟ ਅਸ਼ੋਕ ਦੇ ਸਮੇਂ ਦੱਖਣ ਭਾਰਤ ਤੋਂ ਕਈ ਲੋਕ ਆਸਾਮ ਅਤੇ ਮਣੀਪੁਰ ਰਾਹੀਂ ਹਿੰਦ-ਚੀਨ ਖੇਤਰ ਤੱਕ ਪਹੁੰਚੇ ਸਨ। ਅੱਜ ਵੀ ਕਈ ਲਾਓਸੀ ਲੋਕ ਆਪਣੇ ਆਪ ਨੂੰ ਭਾਰਤੀ ਮੂਲ ਦਾ ਮੰਨਦੇ ਹਨ। ਦਿਲਚਸਪ ਗੱਲ ਇਹ ਹੈ ਕਿ ਇਹ ਦੱਖਣ-ਪੂਰਬੀ ਏਸ਼ੀਆ ਦਾ ਇਕਲੌਤਾ ਦੇਸ਼ ਹੈ ਜਿਸ ਦੀ ਕੋਈ ਸਮੁੰਦਰੀ ਤੱਟ ਰੇਖਾ ਨਹੀਂ ਹੈ।
ਇਹ ਵੀ ਪੜ੍ਹੋ: 6720mAh ਦੀ ਤਗੜੀ ਬੈਟਰੀ! 4000 ਰੁਪਏ ਸਸਤਾ ਮਿਲ ਰਿਹੈ Motorola ਦਾ ਇਹ ਧਾਕੜ ਫ਼ੋਨ
ਸਸਤੀ ਲਗਜ਼ਰੀ ਅਤੇ ਸੁਆਦ ਭਰਿਆ ਖਾਣਾ
ਲਾਓਸ 'ਚ ਰਹਿਣ-ਸਹਿਣ ਦਾ ਖਰਚ ਬਹੁਤ ਘੱਟ ਹੈ। ਇੱਥੇ ਹੋਟਲ 1,000 ਤੋਂ 2,500 ਰੁਪਏ ਪ੍ਰਤੀ ਰਾਤ 'ਚ ਮਿਲ ਜਾਂਦੇ ਹਨ। ਸਟ੍ਰੀਟ ਫੂਡ ਅਤੇ ਲੋਕਲ ਰੈਸਟੋਰੈਂਟਾਂ 'ਚ 20 ਤੋਂ 40 ਰੁਪਏ 'ਚ ਹੀ ਪੇਟ ਭਰ ਖਾਣਾ ਮਿਲ ਜਾਂਦਾ ਹੈ। ਇੱਥੇ ਦੀਆਂ ਮਸ਼ਹੂਰ ਡਿਸ਼ਾਂ 'ਚ ਸਟਿਕ ਰਾਈਸ, ਲਾਰਬ ਅਤੇ ਨੂਡਲ ਸੂਪ ਖਾਸ ਤੌਰ 'ਤੇ ਪਸੰਦ ਕੀਤੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ : ਵਿਆਹਾਂ ਦੇ ਸੀਜ਼ਨ 'ਚ 10, 20, 50 ਦੇ ਨਵੇਂ ਨੋਟਾਂ ਦੀ ਲੋੜ ! ਬਿਨਾਂ ਕਿਸੇ ਸਿਫਾਰਿਸ਼ ਤੋਂ ਇੰਝ ਕਰੋ ਹਾਸਲ
ਸਸਤਾ ਟਰਾਂਸਪੋਰਟ ਅਤੇ ਆਸਾਨ ਸਫ਼ਰ
ਲਾਓਸ 'ਚ ਬੱਸ ਅਤੇ ਟੁਕ-ਟੁਕ ਸਫ਼ਰ ਦਾ ਮੁੱਖ ਸਾਧਨ ਹਨ, ਜਿਨ੍ਹਾਂ ਦਾ ਕਿਰਾਇਆ ਸਿਰਫ਼ 12 ਤੋਂ 40 ਰੁਪਏ ਦੇ ਵਿਚਕਾਰ ਹੁੰਦਾ ਹੈ। ਖਾਣੇ, ਰਹਿਣ ਅਤੇ ਆਵਾਜਾਈ ਸਮੇਤ ਇਕ ਦਿਨ ਦਾ ਖਰਚ ਤਕਰੀਬਨ 1,500 ਤੋਂ 3,000 ਰੁਪਏ ਆਉਂਦਾ ਹੈ। ਜੇ ਤੁਸੀਂ ਇਕ ਹਫ਼ਤੇ ਲਈ ਟ੍ਰਿਪ ਪਲਾਨ ਕਰਦੇ ਹੋ, ਤਾਂ ਕੁੱਲ ਖਰਚ ਸਿਰਫ਼ 40,000 ਤੋਂ 70,000 ਰੁਪਏ ਤੱਕ ਹੋ ਸਕਦਾ ਹੈ।
ਭਾਰਤੀ ਸੈਲਾਨੀਆਂ ਲਈ ਆਸਾਨ ਵੀਜ਼ਾ ਪ੍ਰਕਿਰਿਆ
ਭਾਰਤੀ ਯਾਤਰੀਆਂ ਲਈ ਲਾਓਸ ਜਾਣਾ ਬਹੁਤ ਆਸਾਨ ਹੈ। ਇੱਥੇ ਵੀਜ਼ਾ ਆਨ ਅਰਾਈਵਲ (Visa on Arrival) ਦੀ ਸਹੂਲਤ ਉਪਲਬਧ ਹੈ, ਇਸ ਲਈ ਪਹਿਲਾਂ ਤੋਂ ਵੀਜ਼ਾ ਲੈਣ ਦੀ ਕੋਈ ਲੋੜ ਨਹੀਂ। ਨਾਲ ਹੀ ਕਰੰਸੀ ਐਕਸਚੇਂਜ ਦੀ ਪ੍ਰਕਿਰਿਆ ਵੀ ਕਾਫੀ ਆਸਾਨ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਰਦਾਂ ਤੇ ਔਰਤਾਂ ਦੇ ਦਿਮਾਗ 'ਚ ਸੈਂਕੜੇ ਜੀਨ ਕਰਦੇ ਨੇ ਵੱਖ-ਵੱਖ ਤਰੀਕੇ ਨਾਲ ਕੰਮ : ਅਧਿਐਨ
NEXT STORY