ਉੱਤਰੀ ਕੈਰੋਲੀਨਾ - ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਅੱਜ-ਕੱਲ੍ਹ ਕੁੜੀਆਂ/ਮੁੰਡੇ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ ਪਰ ਅਮਰੀਕਾ ਦੇ ਉੱਤਰੀ ਕੈਰੋਲੀਨਾ ਸ਼ਹਿਰ ਸ਼ਾਰਲੋਟ ਵਿਚ ਇਕ ਨਵ-ਵਿਆਹੇ ਜੋੜੇ ਦੇ ਵਿਆਹ ਨਾਲ ਅਨੋਖਾ ਕਿੱਸਾ ਜੁੜ ਗਿਆ। ਦਰਅਸਲ ਜੋੜੇ ਨਾਲ ਅਜਿਹੀ ਹਾਸੋ-ਹੀਣੀ ਘਟਨਾ ਵਾਪਰੀ, ਜਿਸ ਕਾਰਨ ਉਹ ਆਪਣੇ ਵਿਆਹ ਦੀ ਰਿਸੈਪਸ਼ਨ ਵਿੱਚ ਸਮੇਂ ਸਿਰ ਨਹੀਂ ਪਹੁੰਚ ਸਕਿਆ। ਇਹ ਜੋੜਾ ਕਰੀਬ 2 ਘੰਟੇ ਤੱਕ ਲਿਫਟ ਵਿੱਚ ਫਸਿਆ ਰਿਹਾ। ਬਾਅਦ ਵਿੱਚ ਜਦੋਂ ਫਾਇਰਮੈਨ ਆਏ ਤਾਂ ਉਨ੍ਹਾਂ ਨੂੰ ਲਿਫਟ ਵਿੱਚੋਂ ਬਾਹਰ ਕੱਢਿਆ ਜਾ ਸਕਿਆ। ਇਸ ਘਟਨਾ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ।
ਇਹ ਵੀ ਪੜ੍ਹੋ: ਪੂਲ ਗੇਮ ਹਾਰਨ 'ਤੇ 2 ਵਿਅਕਤੀਆਂ ਨੇ ਕੀਤੀ ਫਾਇਰਿੰਗ, 12 ਸਾਲਾ ਬੱਚੀ ਸਣੇ 7 ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆਂ
ਪਨਵ ਅਤੇ ਵਿਕਟੋਰੀਆ ਝਾਅ ਉੱਤਰੀ ਕੈਰੋਲੀਨਾ ਦੇ ਗ੍ਰੈਂਡ ਬੋਹੇਮੀਆ ਹੋਟਲ ਵਿੱਚ ਆਪਣੇ ਵਿਆਹ ਦੀ ਰਿਸੈਪਸ਼ਨ ਲਈ ਨਿਕਲੇ। ਉਨ੍ਹਾਂ ਦੀ ਰਿਸੈਪਸ਼ਨ ਹੋਟਲ ਦੀ 16ਵੀਂ ਮੰਜ਼ਿਲ 'ਤੇ ਸੀ। 16ਵੀਂ ਮੰਜ਼ਿਲ ਉਤੇ ਜਾਣ ਲਈ ਉਨ੍ਹਾਂ ਨੇ ਲਿਫ਼ਟ ਦੀ ਵਰਤੋਂ ਕੀਤੀ ਪਰ ਕੁਝ ਸਮੇਂ ਬਾਅਦ ਉਹ ਲਿਫਟ 'ਚ ਫਸ ਗਏ। ਲਾੜਾ-ਲਾੜੀ ਦੇ ਨਾਲ 4 ਹੋਰ ਮਹਿਮਾਨ ਵੀ ਫਸ ਗਏ, ਜਿਨ੍ਹਾਂ ਵਿੱਚ ਵਿਕਟੋਰੀਆ ਦੀ ਭੈਣ ਵੀ ਸ਼ਾਮਲ ਸੀ। ਇਨ੍ਹਾਂ ਸਾਰਿਆਂ ਨੂੰ 2 ਘੰਟੇ ਦੀ ਮਿਹਨਤ ਤੋਂ ਬਾਅਦ ਬਾਹਰ ਕੱਢਿਆ ਜਾ ਸਕਿਆ। ਹਾਲਾਂਕਿ, ਜਦੋਂ ਤੱਕ ਜੋੜਾ ਲਿਫਟ ਤੋਂ ਬਾਹਰ ਨਿਕਲਿਆ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਅੱਧੇ ਤੋਂ ਵੱਧ ਮਹਿਮਾਨ ਰਿਸੈਪਸ਼ਨ ਪਾਰਟੀ ਤੋਂ ਜਾ ਚੁੱਕੇ ਸਨ।
ਇਹ ਵੀ ਪੜ੍ਹੋ: ਯੂਕ੍ਰੇਨ ਸਬੰਧੀ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ 'ਚ ਪਾਕਿ ਨੇ ਚੁੱਕਿਆ ਕਸ਼ਮੀਰ ਮੁੱਦਾ, ਭਾਰਤ ਨੇ ਕਰਾਇਆ ਮੂੰਹ ਬੰਦ
ਇਸ ਪੂਰੀ ਘਟਨਾ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਜਿਸ ਲਿਫਟ ਰਾਹੀਂ ਇਹ ਜੋੜਾ ਅਤੇ ਮਹਿਮਾਨ ਜਾ ਰਹੇ ਸਨ, ਉਹ ਪਹਿਲੀ ਅਤੇ ਦੂਜੀ ਮੰਜ਼ਿਲ ਦੇ ਵਿਚਕਾਰ ਫਸ ਗਈ ਸੀ। ਪਨਵ ਨੇ ਇਕ ਅੰਗ੍ਰੇਜੀ ਨਿਊਜ਼ ਚੈਨਲ ਨੂੰ ਦੱਸਿਆ ਕਿ ਜਦੋਂ ਲਿਫਟ ਬੰਦ ਹੋਈ ਤਾਂ ਉਸ ਨੂੰ ਲੱਗਾ ਕਿ ਸ਼ਾਇਦ ਕੁਝ ਘੰਟਿਆਂ ਲਈ ਰੁਕ ਗਈ ਹੈ। ਫਿਰ ਉਸ ਨੇ ਦੇਖਿਆ ਕਿ ਦਰਵਾਜ਼ਾ ਅੱਧਾ ਖੁੱਲ੍ਹਾ ਸੀ। ਪੰਜ ਫੁੱਟ ਤੱਕ ਆ ਕੇ ਲਿਫਟ ਬੰਦ ਹੋ ਗਈ ਅਤੇ ਸਾਰੇ ਉਸ ਵਿੱਚ ਫਸ ਗਏ। ਇਸ ਤੋਂ ਬਾਅਦ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਅਤੇ ਪਿੱਛੇ ਕੰਕਰੀਟ ਦੀ ਕੰਧ ਹੀ ਦਿਖਾਈ ਦਿੱਤੀ। ਇਸ ਦੌਰਾਨ ਲਿਫਟ ਵਿਚ ਫਸਣ ਦੀ ਸੂਚਨਾ ਫਾਇਰ ਬ੍ਰਿਗੇਡ ਟੀਮ ਨੂੰ ਦਿੱਤੀ ਗਈ। ਜੋੜੇ ਆਪਣੀ ਜਾਨ ਬਚਾਉਣ ਲਈ ਫਾਇਰਫਾਈਟਰਜ਼ ਦਾ ਧੰਨਵਾਦ ਕੀਤਾ ਹੈ। ਬਚਾਅ ਤੋਂ ਬਾਅਦ ਜੋੜੇ ਨੇ ਫਾਇਰਫਾਈਟਰਜ਼ ਨਾਲ ਇੱਕ ਤਸਵੀਰ ਪੋਸਟ ਕੀਤੀ। ਸ਼ਾਰਲੋਟ ਫਾਇਰ ਵਿਭਾਗ ਦੇ ਫੇਸਬੁੱਕ ਪੇਜ 'ਤੇ ਇਸ ਜੋੜੀ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਤਸਵੀਰ ਸਾਂਝੀ ਕੀਤੀ ਗਈ ਹੈ। ਵਿਭਾਗ ਨੇ ਲਿਖਿਆ, 'ਮਿਸਟਰ ਅਤੇ ਮਿਸਿਜ਼ ਝਾਅ ਨੂੰ ਵਿਆਹ ਦੀਆਂ ਵਧਾਈਆਂ।'
ਇਹ ਵੀ ਪੜ੍ਹੋ: ਮਤਰੇਏ ਪਿਓ ਦਾ ਕਾਰਾ, ਨਾਬਾਲਗ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਹੁਣ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਯੂਕਰੇਨ ਦੇ ਰਾਸ਼ਟਰਪਤੀ ਦਾ ਦਾਅਵਾ ! 2023 ਹੋਵੇਗਾ ਸਾਡੀ ਜਿੱਤ ਦਾ ਸਾਲ
NEXT STORY