ਵਾਸ਼ਿੰਗਟਨ : ਅਮਰੀਕਾ ਦੀ ਕੌਮੀ ਸਿਹਤ ਸੰਸਥਾ (ਐੱਨ.ਆਈ.ਐੱਚ.) ਨੇ ਕਿਹਾ ਹੈ ਕਿ ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ (ਆਈ.ਸੀ.ਐੱਮ.ਆਰ.) ਦੇ ਸਹਿਯੋਗ ਨਾਲ ਭਾਰਤ ਬਾਇਓਟੈੱਕ ਵਲੋਂ ਵਿਕਸਿਤ ਕੋਵੈਕਸੀਨ ਕੋਰੋਨਾ ਵਾਇਰਸ ਦੀਆਂ ਅਲਫਾ ਤੇ ਡੈਲਟਾ ਕਿਸਮਾਂ ਨੂੰ ਅਸਰਦਾਰ ਢੰਗ ਨਾਲ ਬੇਅਸਰ ਕਰਦੀ ਹੈ।
ਇਹ ਵੀ ਪੜ੍ਹੋ- ਚੰਗੀ ਖ਼ਬਰ! ਬੱਚਿਆਂ 'ਤੇ ਨਹੀਂ ਹੋਵੇਗਾ ਤੀਜੀ ਲਹਿਰ ਦਾ ਅਸਰ, ਸਿਹਤ ਮੰਤਰਾਲਾ ਨੇ ਦੱਸੀ ਇਸ ਦੀ ਵਜ੍ਹਾ
ਐੱਨ. ਆਈ. ਐੱਚ. ਨੇ ਕਿਹਾ ਕਿ ਕੋਵੈਕਸੀਨ ਲਵਾਉਣ ਵਾਲੇ ਲੋਕਾਂ ਦੇ ਬਲੱਡ ਸੀਰਮ ਦੇ 2 ਅਧਿਐਨਾਂ ਦੇ ਨਤੀਜੇ ਦੱਸਦੇ ਹਨ ਕਿ ਇਹ ਟੀਕਾ ਅਜਿਹੀ ਐਂਟੀ-ਬਾਡੀ ਵਿਕਸਿਤ ਕਰਦਾ ਹੈ, ਜੋ ਸਾਰਸ-ਸੀ. ਓ. ਵੀ.-2 ਦੇ ਬੀ. 1.1.7 (ਅਲਫਾ) ਤੇ ਬੀ. 1.617 (ਡੈਲਟਾ) ਕਿਸਮਾਂ ਨੂੰ ਅਸਰਦਾਰ ਢੰਗ ਨਾਲ ਬੇਅਸਰ ਕਰਦੀ ਹੈ। ਇਹ ਕਿਸਮਾਂ ਸਭ ਤੋਂ ਪਹਿਲਾਂ ਕ੍ਰਮਵਾਰ ਬ੍ਰਿਟੇਨ ਤੇ ਭਾਰਤ ’ਚ ਮਿਲੀਆਂ ਸਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਅਮਰੀਕੀ ਸਦਨ ਨੇ ਭਾਰਤ ਨੂੰ ਕੋਵਿਡ ਸਹਾਇਤਾ ਦਿੱਤੇ ਜਾਣ ਦੇ ਸਮਰਥਨ ’ਚ ਪਾਸ ਕੀਤਾ ਪ੍ਰਸਤਾਵ
NEXT STORY