ਰੋਮ, (ਕੈਂਥ)- ਇਟਲੀ ਵਿੱਚ ਕੋਰੋਨਾ ਵਾਇਰਸ ਜਿਸ ਤਰ੍ਹਾਂ ਮਨੁੱਖੀ ਜ਼ਿੰਦਗੀਆਂ ਨੂੰ ਬੇਦਰਦੀ ਨਾਲ ਖਤਮ ਕਰਦਾ ਜਾ ਰਿਹਾ ਹੈ, ਉਸ ਤੋਂ ਹਰ ਬੰਦਾ ਚਿੰਤਾਵਾਂ ਵਿੱਚ ਗੁਆਚਿਆ ਨਜ਼ਰੀ ਆਉਂਦਾ ਹੈ।ਜਿਨ੍ਹਾਂ ਲੋਕਾਂ ਨੂੰ ਕੋਰੋਨਾ ਵਾਇਰਸ ਮੌਤ ਬਣ ਕੇ ਮਿਲ ਰਿਹਾ ਹੈ, ਉਨ੍ਹਾਂ ਵਿੱਚੋਂ ਬਹੁਤਿਆਂ ਦੇ ਸਾਕ -ਸੰਬਧੀ ਮਰੀਜ਼ ਦੇ ਨੇੜੇ ਜਾਣ ਤੋਂ ਵੀ ਘਬਰਾਉਣ ਲੱਗੇ ਹਨ। ਅਜਿਹੇ ਵਿੱਚ ਸਿਰਫ਼ ਡਾਕਟਰ ਹੀ ਹਨ, ਜਿਹੜੇ ਕਿ ਰੱਬ ਬਣ ਮਰੀਜ਼ ਦੇ ਮੋਢੇ ਨਾਲ ਮੋਢਾ ਲਾ ਕੋਰੋਨਾ ਵਾਇਰਸ ਨਾਲ ਲੜ ਰਹੇ ਹਨ ।
ਸ਼ਾਇਦ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੈ ਕਿ ਇਟਲੀ ਵਿੱਚ ਕੋਰੋਨਾ ਵਾਇਰਸ ਵਿਰੁੱਧ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਲੜਾਈ ਵਿੱਚ ਕਈ ਡਾਕਟਰ ਮਰੀਜ਼ ਨੂੰ ਤਾਂ ਬਚਾਅ ਰਹੇ ਹਨ ਪਰ ਆਪ ਇਸ ਬਿਮਾਰੀ ਦੀ ਮਾਰ ਤੋਂ ਨਹੀਂ ਬੱਚ ਰਹੇ। ਇਸ ਕਾਰਨ ਕਈ ਡਾਕਟਰਾਂ ਦੀ ਮੌਤ ਹੋ ਚੁੱਕੀ ਹੈ ਪਰ ਇਸ ਦੇ ਬਾਵਜੂਦ ਇਹ ਡਾਕਟਰ ਮਸੀਹਾ ਬਣ ਕੇ ਲੋਕਾਂ ਦੀ ਸੇਵਾ ਕਰਨਾ ਹੀ ਆਪਣਾ ਧਰਮ ਰਹੇ ਹਨ।
ਇਸ ਸਮੇਂ ਇਟਲੀ ਦੇ ਹਸਪਤਾਲਾਂ ਵਿੱਚ ਕੋਰੋਨਾ ਵਾਇਰਸ ਲਈ ਲਗਾਤਾਰ ਦਿਨ-ਰਾਤ ਕੰਮ ਕਰ ਰਹੇ ਡਾਕਟਰਾਂ ਦੀ ਹਾਲ ਹੀ ਇੱਕ ਫੋਟੋ ਮੀਡੀਏ ਵਿਚ ਨਸ਼ਰ ਹੋਈ ਹੈ, ਜਿਸ ਨੂੰ ਦੇਖ ਪਾਠਕ ਸਹਿਜੇ ਹੀ ਇਹ ਅੰਦਾਜ਼ਾ ਲਗਾ ਸਕਦੇ ਹਨ ਕਿ ਇਹ ਡਾਕਟਰ ਕਿਸ ਤਰ੍ਹਾਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਕੋਰੋਨਾ ਵਾਇਰਸ ਨਾਲ ਲੜ ਰਹੇ ਹਨ।
ਨਸ਼ਰ ਹੋਈ ਫੋਟੋ ਵਿੱਚ ਡਾਕਟਰਾਂ ਦੇ ਚਿਹਰੇ ਉਪੱਰ ਪਏ ਨਿਸ਼ਾਨ ਇਹ ਗੱਲ ਬਿਨਾਂ ਕੁਝ ਕਹੇ ਆਪ ਹੀ ਦੱਸ ਰਹੇ ਹਨ ਕਿ ਇਟਲੀ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਸੇਵਾ ਕਰ ਰਹੇ ਡਾਕਟਰ ਕਿਸ ਤਰ੍ਹਾਂ ਦੇ ਦੌਰ ਵਿੱਚੋਂ ਲੰਘ ਕੇ ਵੀ ਆਪਣਾ ਫਰਜ਼ ਨਿਭਾਉਣ ਤੋਂ ਪਿੱਛੇ ਨਹੀਂ ਹੱਟ ਰਹੇ।
ਦੁਨੀਆ ਭਰ ’ਚ ਭਾਰਤ ਦੇ ‘ਜਨਤਾ ਕਰਫਿਊ’ ਦੀ ਚਰਚਾ, ਇਮਰਾਨ ਨੇ ਭਗਵਾਨ ਭਰੋਸੇ ਛੱਡਿਆ ਪਾਕਿਸਤਾਨ
NEXT STORY