ਇਸਲਾਮਾਬਾਦ– ਕੋਰੋਨਾਵਾਇਰਸ ਨਾਲ ਜੂਝ ਰਹੇ ਦੁਨੀਆ ਭਰ ਦੇ ਕਈ ਦੇਸ਼ਾਂ ’ਚ ਲਾਕਡਾਊਨ ਕਰ ਦਿੱਤਾ ਗਿਆ ਹੈ। ਭਾਰਤ ਨੇ ਕੋਰੋਨਾਵਾਇਰਸ ਦੇ 300 ਕੇਸ ਪਾਏ ਜਾਣ ਤੋਂ ਬਾਅਦ ‘ਜਨਤਾ ਕਰਫਿਊ’ ਲਗਾਉਣ ਦਾ ਅਹਿਮ ਫੈਸਲਾ ਕੀਤਾ ਜੋ ਬੇਹੱਦ ਕਾਮਯਾਬ ਰਿਹਾ। ‘ਜਨਤਾ ਕਰਫਿਊ’ ਲਈ ਜਿਸ ਤਰ੍ਹਾਂ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਾੜੀ, ਥਾਲੀ ਹੁਕਮ ਦਾ ਸਨਮਾਨ ਕੀਤਾ ਅਤੇ ਕੋਰੋਨਾਵਾਇਰਸ ਖਿਲਾਫ ਇਕਜੁਟਤਾ ਦਿਖਾਈ, ਉਸ ਦੀ ਚਰਚਾ ਪੂਰੀ ਦੁਨੀਆ ’ਚ ਹੋ ਰਹੀ ਹੈ।
ਉਥੇ ਹੀ 650 ਲੋਕਾਂ ਦੇ ਪ੍ਰਭਾਵਿਤ ਹੋਣ ਦੇ ਬਾਵਜੂਦ ਪਾਕਿਸਤਾਨ ਦਾ ਰਵੱਈਆ ਇਸ ਨੂੰ ਲੈ ਕੇ ਗੰਭੀਰ ਨਹੀਂ ਦਿਖਾਈ ਦੇ ਰਿਹਾ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਦੇਸ਼ ਨੂੰ ਭਗਵਾਨ ਭਰੋਸੇ ਛੱਡ ਦਿੱਤਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਵਾਰ ਫਿਰ ਸਾਫ ਕਹਿ ਦਿੱਤਾ ਹੈ ਕਿ ਦੇਸ਼ ’ਚ ਪੂਰਾ ਲਾਕਡਾਊਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਇਹ ਨਸੀਹਤ ਤਕ ਦੇ ਦਿੱਤੀ ਹੈ ਕਿ ਉਹ ਆਪਣਾ ਬਚਾਅ ਖੁਦ ਕਰਨ ਅਤੇ ਸੈਲਫ-ਕੁਆਰੰਟੀਨ ਹੋ ਜਾਣ। ਪਾਕਿਸਤਾਨ ’ਚ ਹੁਣ ਤਕ ਕੋਰੋਨਾਵਾਇਰਸ ਇਨਫੈਕਸ਼ਨ ਦੇ 645 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 4 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਮਰਾਨ ਖਾਨ ਨੇ ਸਾਫ ਕਿਹਾ ਹੈ ਕਿ ਪਾਕਿਸਤਾਨ ’ਚ ਸਮਰੱਥਾ ਨਹੀਂ ਹੈ ਕਿ ਲਾਕਡਾਊਨ ਲਗਾਤਾਰ ਇਕ ਦਿਨ ਲਈ ਪੂਰੇ ਦੇਸ਼ ਨੂੰ ਘਰ ’ਚ ਖਾਣਾ ਦਿੱਤਾ ਜਾ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਹਲਾਤ ਇਟਲੀ ਵਰਗੇ ਦੇਸ਼ਾਂ ਦੀ ਤਰ੍ਹਾਂ ਹੁੰਦੇ ਤਾਂ ਉਹ ਪੂਰਾ ਲਾਕਡਾਊਨ ਲਗਾ ਦਿੰਦੇ। ਇਮਰਾਨ ਖਾਨ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਯੂਰਪੀ ਦੇਸ਼ਾਂ ਲਈ ਇਹ ਕਰਨਾ ਆਸਾਨ ਹੈ ਪਰ ਪਾਕਿਸਤਾਨ ਦੀ ਅਰਥਵਿਵਸਥਾ ਨਾਜ਼ੁਕ ਹਾਲਤ ’ਚ ਹੈ ’ਚ ਹੈ ਅਤੇ ਲਾਕਡਾਊਨ ਦੀ ਸਥਿਤੀ ’ਚ ਦੇਸ਼ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ।
ਕੋਰੋਨਾ ਹੋਣ ਦੇ ਸ਼ੱਕ ਕਾਰਨ ਸੈਲੂਨ ਮਾਲਕ ਨੇ ਬਲੇਡ ਨਾਲ ਕੱਟਿਆ ਗਲਾ, ਮੌਤ
NEXT STORY