ਟੋਕੀਓ- ਇਕ ਵਿਸ਼ੇਸ਼ ਸਰਕਾਰੀ ਪੈਨਲ ਦੇ ਮਾਹਿਰਾਂ ਨੇ ਟੋਕੀਓ ਅਤੇ ਚਾਰ ਹੋਰ ਸੂਬਿਆਂ ਵਿਚ ਕੋਰੋਨਾ ਵਾਇਰਸ ਐਮਰਜੈਂਸੀ ਹਟਾਉਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਬਾਅਦ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਲਈ ਵਪਾਰੀਆਂ ਨੂੰ ਹੌਲੀ-ਹੌਲੀ ਫਿਰ ਤੋਂ ਸ਼ੁਰੂ ਕਰਨ ਦੀ ਇਜਾਜ਼ਤ ਦੇ ਕੇ ਐਮਰਜੈਂਸੀ ਹਟਾਉਣ ਦੇ ਰਾਹ ਪੱਧਰਾ ਹੋ ਗਿਆ।
ਅਰਥ ਵਿਵਸਥਾ ਮੰਤਰੀ ਯਾਸੁਤੋਸ਼ੀ ਨਿਸ਼ਿਮੁਰਾ ਨੇ ਕਿਹਾ ਕਿ ਸਰਕਾਰ ਵਲੋਂ ਬਣੇ ਪੈਨਲ ਦੇ ਮਾਹਿਰਾਂ ਨੇ ਡੇਢ ਮਹੀਨੇ ਤੋਂ ਵਧੇਰੇ ਸਮੇਂ ਤੱਕ ਚੱਲੇ ਐਮਰਜੈਂਸੀ ਦੀ ਸਥਿਤੀ ਨੂੰ ਖਤਮ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਆਬੇ ਨੂੰ ਸੰਸਦੀ ਕਮੇਟੀਆਂ ਨਾਲ ਸਮਰਥਨ ਮਿਲਣ ਤੋਂ ਬਾਅਦ ਸੋਮਵਾਰ ਨੂੰ ਅਧਿਕਾਰਕ ਤੌਰ 'ਤੇ ਐਮਰਜੈਂਸੀ ਦੀ ਸਥਿਤੀ ਦੀ ਸਮਾਪਤੀ ਦੀ ਘੋਸ਼ਣਾ ਕਰਨੀ ਹੈ। ਨਿਸ਼ਿਮੁਰਾ ਨੇ ਕਿਹਾ ਕਿ ਐਮਰਜੈਂਸੀ ਹਟਾਉਣ ਦਾ ਮਤਲਬ ਮਹਾਮਾਰੀ ਦਾ ਅੰਤ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਬਚਣ ਲਈ ਦੱਸੀਆਂ ਗਈਆਂ ਸਾਵਧਾਨੀਆਂ ਵਰਤਦੇ ਰਹਿਣ। ਆਬੇ ਨੇ 7 ਅਪ੍ਰੈਲ ਨੂੰ ਟੋਕੀਓ ਸਣੇ ਜਾਪਾਨ ਦੇ ਕੁੱਝ ਹਿੱਸਿਆਂ ਵਿਚ ਐਮਰਜੈਂਸੀ ਦੀ ਘੋਸ਼ਣਾ ਕੀਤੀ ਸੀ।
ਟਰੰਪ ਨੇ ਹਾਈਡ੍ਰੋਕਸੀਕਲੋਰੋਕਵਿਨ ਦਾ ਕੋਰਸ ਕੀਤਾ ਪੂਰਾ, ਪੂਰੀ ਤਰ੍ਹਾਂ ਸਿਹਤਮੰਦ
NEXT STORY