ਸ੍ਰੀ ਹਰਗੋਬਿੰਦਪੁਰ/ਹਰਚੋਵਾਲ (ਸ. ਹ.)- ਹਰਚੋਵਾਲ ਦੇ ਮੁੱਖ ਬਾਜ਼ਾਰ ਅਤੇ ਚੌਕ ’ਚ ਲੰਮੇ ਸਮੇਂ ਤੋਂ ਬਣੇ ਨਾਜਾਇਜ਼ ਕਬਜ਼ਿਆਂ ਕਾਰਨ ਪੈਦਾ ਹੋ ਰਹੀਆਂ ਆਵਾਜਾਈ ਦੀਆਂ ਸਮੱਸਿਆਵਾਂ ਅਤੇ ਹਾਦਸਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਪ੍ਰਸ਼ਾਸਨ, ਪੰਚਾਇਤ ਅਤੇ ਦੁਕਾਨਦਾਰ ਯੂਨੀਅਨ ਵੱਲੋਂ ਸਾਂਝੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਬਾਜ਼ਾਰ ’ਚ ਨਾਜਾਇਜ਼ ਕਬਜ਼ਾ ਕਰਨ ਵਾਲੇ ਦੁਕਾਨਦਾਰਾਂ, ਰੇੜ੍ਹੀ-ਫੜ੍ਹੀ ਵਾਲਿਆਂ ਅਤੇ ਬਾਹਰ ਵੱਲ ਸ਼ੈੱਡ ਵਧਾਉਣ ਵਾਲਿਆਂ ਨੂੰ 6 ਦਿਨਾਂ ਦੇ ਅੰਦਰ-ਅੰਦਰ ਆਪਣੇ ਕਬਜ਼ੇ ਆਪੋ-ਆਪਣੇ ਪੱਧਰ ’ਤੇ ਹਟਾਉਣ ਦੀ ਅੰਤਿਮ ਚੇਤਾਵਨੀ ਦਿੱਤੀ ਗਈ ਹੈ।
ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਨਿਸ਼ਚਿਤ ਸਮੇਂ ਤੱਕ ਕਬਜ਼ੇ ਨਾ ਹਟਾਏ ਗਏ ਤਾਂ ਪੁਲਸ ਪ੍ਰਸ਼ਾਸਨ ਦੀ ਮਦਦ ਨਾਲ ਜੇ.ਸੀ.ਬੀ. ਮਸ਼ੀਨ ਰਾਹੀਂ ਇਹ ਕਬਜ਼ੇ ਹਟਾਏ ਜਾਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਸਬੰਧਿਤ ਦੁਕਾਨਦਾਰ ਦੀ ਹੋਵੇਗੀ। ਇਲਾਕਾ ਨਿਵਾਸੀਆਂ ਅਨੁਸਾਰ ਇਸ ਸਮੱਸਿਆ ਬਾਰੇ ਪਹਿਲਾਂ ਵੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤੇ ਗਏ ਸਨ, ਪਰ ਹੁਣ ਪੰਚਾਇਤ ਅਤੇ ਦੁਕਾਨਦਾਰ ਯੂਨੀਅਨ ਨੇ ਖ਼ੁਦ ਅੱਗੇ ਆ ਕੇ ਇਹ ਕਦਮ ਚੁੱਕਿਆ ਹੈ।
ਇਸ ਮੌਕੇ ਸਰਪੰਚ ਕੈਪਟਨ ਧਰਮਿੰਦਰ ਸਿੰਘ, ਦੁਕਾਨਦਾਰ ਯੂਨੀਅਨ ਪ੍ਰਧਾਨ ਗੁਰਿੰਦਰਪਾਲ ਸਿੰਘ ਸਾਬੀ, ਡਾ. ਰਣਜੀਤ ਸਿੰਘ ਪ੍ਰਧਾਨ ਸ਼ਾਪਕੀਪਰ ਯੂਨੀਅਨ, ਡਾ. ਭੁਪਿੰਦਰ ਸਿੰਘ ਗਿੱਲ, ਡਾ. ਅਮਰਜੀਤ ਸਿੰਘ ਧਾਲੀਵਾਲ, ਜਗਤਾਰ ਸਿੰਘ ਖਾਲਸਾ, ਕਿਸਾਨ ਆਗੂ ਰਾਜੂ ਮੋਟਰ, ਸਰਬਜੀਤ ਸਿੰਘ ਸਬਾ, ਅਸ਼ਵਨੀ ਕੁਮਾਰ, ਸੰਦੀਪ ਲਾਂਭਾ, ਪ੍ਰਧਾਨ ਗੁਰਚਰਨ ਸਿੰਘ, ਬਿੱਲਾ ਟਾਇਰਾਂ ਵਾਲੇ ਅਤੇ ਜੋਗਿੰਦਰ ਸਿੰਘ ਥਾਣੇਦਾਰ ਸਮੇਤ ਹੋਰ ਆਗੂ ਹਾਜ਼ਰ ਸਨ।
ਮਜੀਠੀਆ ਮਾਣਹਾਨੀ ਮਾਮਲੇ 'ਚ ਸੰਜੇ ਸਿੰਘ ਨੇ ਦਰਜ ਕਰਾਇਆ ਬਿਆਨ, 11 ਨਵੰਬਰ ਨੂੰ ਹੋਵੇਗੀ ਅਗਲੀ ਸੁਣਵਾਈ
NEXT STORY