ਮਨੀਲਾ (ਭਾਸ਼ਾ): ਫਿਲੀਪੀਨ ਨੇ ਕੋਵਿਡ ਮਾਮਲਿਆਂ ਵਿੱਚ ਗਿਰਾਵਟ ਦੇ ਮੱਦੇਨਜ਼ਰ ਵਿਦੇਸ਼ੀ ਯਾਤਰੀਆਂ ਦੇ ਦੇਸ਼ ਵਿੱਚ ਦਾਖਲ ਹੋਣ 'ਤੇ ਲਗਭਗ ਸਾਲ ਤੋਂ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਨੂੰ ਵੀਰਵਾਰ ਨੂੰ ਹਟਾ ਲਿਆ।ਇਸ ਨਾਲ ਸੈਰ-ਸਪਾਟਾ ਅਤੇ ਉਸ ਨਾਲ ਜੁੜੇ ਉਦਯੋਗਾਂ ਨੂੰ ਵਧਾਵਾ ਮਿਲ ਸਕੇਗਾ। ਫਿਲੀਪੀਨ ਦੇ ਨਾਲ ਵੀਜ਼ਾ-ਮੁਕਤ ਵਿਵਸਥਾ ਵਾਲੇ 157 ਦੇਸ਼ਾਂ ਦੇ ਯਾਤਰੀ, ਜੋ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾ ਚੁੱਕੇ ਹਨ, ਉਹ ਫਿਲੀਪੀਨ ਆ ਸਕਦੇ ਹਨ ਅਤੇ ਆਗਮਨ 'ਤੇ ਉਹਨਾਂ ਲਈ ਇਕਾਂਤਵਾਸ ਵਿੱਚ ਰਹਿਣ ਦੀ ਲੋੜ ਨਹੀਂ ਹੋਵੇਗੀ।
ਪੜ੍ਹੋ ਇਹ ਅਹਿਮ ਖ਼ਬਰ -ਬ੍ਰਿਟੇਨ ਦੇ ਵਿਗਿਆਨੀਆਂ ਨੇ ਬਣਾਇਆ 'ਨਕਲੀ ਸੂਰਜ', ਤੋੜੇ ਊਰਜਾ ਦੇ ਸਾਰੇ ਵਿਸ਼ਵ ਰਿਕਾਰਡ (ਵੀਡੀਓ)
ਦੇਸ਼ ਦੀ ਸਰਕਾਰ ਨੇ ਜੋਖਮ ਦੇ ਵਰਗੀਕਰਨ ਦੀ ਵਿਵਸਥਾ ਵੀ ਖ਼ਤਮ ਕਰ ਦਿੱਤੀ ਹੈ ਕਿਉਂਕਿ ਇਸ ਦੇ ਤਹਿਤ ਵੱਧ ਸੰਕਰਮਣ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ 'ਤੇ ਪਾਬੰਦੀ ਸੀ। ਟੂਰਿਜ਼ਮ ਸਕੱਤਰ ਬੇਰਨਾ ਰੋਮੂਲੋ ਪੂਯਾਤ ਨੇ ਕਿਹਾ ਕਿ ਮਹਾਮਾਰੀ ਦੇ ਪ੍ਰਭਾਵ ਤੋਂ ਉਭਰਨ ਵਿਚ ਅਸੀਂ ਨਵਾਂ ਅਧਿਆਏ ਲਿਖਾਂਗੇ। ਉਹਨਾਂ ਨੇ ਕਿਹਾ ਕਿ ਸਰਹੱਦ ਮੁੜ ਖੁੱਲ੍ਹਣ ਨਾਲ ਰੁਜ਼ਗਾਰ ਦੇ ਮੌਕੇ ਬਹਾਲ ਹੋਣਗੇ ਅਤੇ ਟੂਰਿਜ਼ਮ ਨਾਲ ਜੁੜੇ ਉਦਯੋਗਾਂ ਨੂੰ ਫਾਇਦਾ ਹੋਵੇਗਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ: ਟੈਕਸਾਸ 'ਚ ਝੜਪ ਦੇ ਬਾਅਦ ਗੋਲੀਬਾਰੀ 'ਚ ਨੌ ਸਾਲ ਦੀ ਬੱਚੀ ਜ਼ਖਮੀ
NEXT STORY