ਲੰਡਨ: ਇੰਗਲੈਂਡ ਵਿਚ ਗਲੋਬਲ ਮਹਾਮਾਰੀ ਕੋਵਿਡ-19 ਨਾਲ ਨਜਿੱਠਣ ਦੇ ਲਈ ਲਗਾਈ ਗਈ ਤਾਲਾਬੰਦੀ ਦੇ ਕਾਰਣ ਮਾਰਚ ਤੋਂ ਬੰਦ ਪਏ ਸਕੂਲ ਤੇ ਕਾਲਜ ਮੰਗਲਵਾਰ ਨੂੰ ਦੁਬਾਰਾ ਖੁੱਲ੍ਹ ਗਏ ਤੇ ਮਾਸਕ ਪਾਏ ਹਜ਼ਾਰਾਂ ਬੱਚੇ ਤੇ ਨੌਜਵਾਨ ਸਕੂਲਾਂ ਤੇ ਕਾਲਜਾਂ ਵਿਚ ਆਪਣੀਆਂ ਕਲਾਸਾਂ ਵਿਚ ਸ਼ਾਮਲ ਹੋਏ। ਵਿਦਿਆਰਥੀਆਂ ਨੂੰ ਆਪਣੀਆਂ ਕਲਾਸਾਂ ਤੋਂ ਪਹਿਲਾਂ ਸਕੂਲਾਂ ਦੇ ਬਾਹਰ ਲਾਈਨ ਵਿਚ ਖੜ੍ਹੇ ਦੇਖਿਆ ਗਿਆ।
ਕੋਵਿਡ-19 'ਤੇ ਕਾਬੂ ਦੇ ਲਈ ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਸਿੱਖਿਆ ਵਿਭਾਗ ਨੇ ਪਹਿਲਾਂ ਕਿਹਾ ਸੀ ਕਿ ਵਿਦਿਆਰਥੀ 'ਕੰਟਰੋਲ ਦੀ ਪ੍ਰਣਾਲੀ' ਦੇ ਨਾਲ ਸਕੂਲ ਪਰਤਣਗੇ, ਤਾਂਕਿ ਵਿਦਿਆਰਥੀਆਂ, ਅਧਿਆਪਕਾਂ ਤੇ ਹੋਰ ਕਰਮਚਾਰੀਆਂ ਦੇ ਵਿਚਾਲੇ ਸਿੱਧੇ ਸੰਪਰਕ ਨੂੰ ਘੱਟ ਕੀਤਾ ਜਾਵੇ ਤੇ ਸਮਾਜਿਕ ਦੂਰੀ ਬਣਾਈ ਜਾ ਸਕੇ। ਸਕੂਲ ਤੇ ਕਾਲਜਾਂ ਵਿਚ ਜਨਤਕ ਖੇਤਰਾਂ ਤੇ ਗਲਿਆਰਿਆਂ ਵਿਚ ਚਿਹਰੇ ਨੂੰ ਢੱਕਣਾ ਲਾਜ਼ਮੀ ਹੋਵੇਗਾ। ਬ੍ਰਿਟੇਨ ਦੇ ਸਿੱਖਿਆ ਮੰਤਰੀ ਗੈਵਿਨ ਵਿਲਿਅਮਸਨ ਨੇ ਕਿਹਾ ਕਿ ਦੇਸ਼ ਭਰ ਵਿਚ ਸਕੂਲ ਫਿਰ ਤੋਂ ਖੁੱਲ੍ਹਣ ਲੱਗੇ ਹਨ। ਕਈ ਲੋਕਾਂ ਦੇ ਲਈ ਅੱਜ ਨਵੇਂ ਸਕੂਲ ਸਾਲ ਦਾ ਪਹਿਲਾ ਦਿਨ ਹੋਵੇਗਾ, ਉਥੇ ਹੀ ਹਜ਼ਾਰਾਂ ਬੱਚੇ ਇਕ ਵਾਰ ਮੁੜ ਸਕੂਲ ਜਾਣਗੇ। ਮੰਤਰੀ ਨੇ ਕਿਹਾ ਕਿ ਮੈ ਪਿਛਲੇ ਮਹੀਨਿਆਂ ਦੀਆਂ ਚੁਣੌਤੀਆਂ ਨੂੰ ਘੱਟ ਕਰਕੇ ਨਹੀਂ ਦੇਖ ਰਿਹਾ ਹਾਂ ਪਰ ਮੈਨੂੰ ਪਤਾ ਹੈ ਕਿ ਬੱਚਿਆਂ ਦੇ ਲਈ ਸਕੂਲ ਵਾਪਸ ਪਰਤਣਾ ਕਿੰਨਾ ਜ਼ਰੂਰੀ ਹੈ। ਸਿਰਫ ਉਨ੍ਹਾਂ ਦੀ ਸਿੱਖਿਆ ਦੇ ਲਈ ਨਹੀਂ ਬਲਕਿ ਉਨ੍ਹਾਂ ਦੇ ਵਿਕਾਸ ਤੇ ਕਲਿਆਣ ਦੇ ਲਈ ਵੀ।
ਜ਼ਿਆਦਾਤਰ ਬੱਚੇ 23 ਮਾਰਚ ਨੂੰ ਦੇਸ਼ਵਿਆਪੀ ਤਾਲਾਬੰਦੀ ਲਾਗੂ ਹੋਣ ਤੋਂ ਬਾਅਦ ਪੰਜ ਮਹੀਨੇ ਤੋਂ ਵਧੇਰੇ ਸਮੇਂ ਤੱਕ ਪੂਰੇ ਸਮੇਂ ਦੀ ਸਿੱਖਿਆ ਤੋਂ ਬਾਹਰ ਰਹੇ ਹਨ। ਇਕ ਬ੍ਰਿਟਿਸ਼ ਮੈਡੀਕਲ ਜਨਰਲ ਦੇ ਅਧਿਐਨ ਵਿਚ ਕਿਹਾ ਗਿਆ ਹੈ ਕਿ ਬੱਚਿਆਂ ਦੇ ਲਈ ਕੋਵਿਡ-19 ਦੇ ਕਾਰਣ ਗੰਭੀਰ ਬੀਮਾਰੀ ਦਾ ਖਤਰਾ ਘੱਟ ਹੋ ਗਿਆ ਹੈ। ਪਿਛਲੇ ਹਫਤੇ ਨੈਸ਼ਨਲ ਐਸੋਸੀਏਸ਼ਨ ਆਫ ਹੈੱਡ ਟੀਚਰਸ ਨੇ ਇਕ ਸਰਵੇਖਣ ਦੇ ਨਤੀਜਿਆਂ ਨੂੰ ਪ੍ਰਕਾਸ਼ਿਕ ਕੀਤਾ ਕਿ 97 ਫੀਸਦੀ ਸਕੂਲਾਂ ਨੇ ਸਾਰੇ ਵਿਦਿਆਰਥੀਆਂ ਸਵਾਗਤ ਕਰਨ ਦੀ ਯੋਜਨਾ ਬਣਾਈ ਹੈ ਤੇ ਸੁਰੱਖਿਆ ਉਪਾਅ ਕੀਤੇ ਜਾਣਗੇ।
ਇਸ ਦੇਸ਼ ਦੇ ਰਾਸ਼ਟਰਪਤੀ ਦਾ ਸਖਤ ਹੁਕਮ, ਕਿਹਾ-ਤਸਕਰਾਂ ਨੂੰ ਮਾਰ ਦਿਓ ਗੋਲੀ
NEXT STORY