ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਇੰਗਲੈਂਡ 'ਚ ਕੋਵਿਡ-19 ਲਈ ਬੂਸਟਰ ਵੈਕਸੀਨ 5 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ, ਜਿਸ ਤਹਿਤ ਕੇਅਰ ਹੋਮ ਦੇ ਨਿਵਾਸੀਆਂ ਤੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਭ ਤੋਂ ਪਹਿਲਾਂ ਵੈਕਸੀਨ ਲਗਾਈ ਜਾਵੇਗੀ। ਜਾਣਕਾਰੀ ਮੁਤਾਬਕ ਕੁਲ ਮਿਲਾ ਕੇ ਲਗਭਗ 26 ਮਿਲੀਅਨ ਲੋਕਾਂ ਨੂੰ ਬੂਸਟਰ ਜੈਬ ਲਗਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਮੋਡਰੇਨਾ ਤੋਂ ਬਾਅਦ ਨਵੀਂ ਬਾਇਵੈਲੈਂਟ ਵੈਕਸੀਨ ਦੀ ਵਰਤੋਂ ਕਾਫੀ ਸਪਲਾਈ ਦੇ ਅਧੀਨ ਕੀਤੀ ਜਾਵੇਗੀ। ਵੈਕਸੀਨ ਸਬੰਧੀ ਬੁਕਿੰਗ ਆਨਲਾਈਨ ਅਤੇ 119 ’ਤੇ ਫੋਨ ਕਰਕੇ ਕੀਤੀ ਜਾ ਸਕਦੀ ਹੈ। ਕੁਝ ਲੋਕਾਂ ਨੂੰ ਇਕੋ ਸਮੇਂ ਫਲੂ ਵੈਕਸੀਨ ਅਤੇ ਕੋਵਿਡ ਬੂਸਟਰ ਜੈਬ ਦੀ ਪੇਸ਼ਕਸ਼ ਕੀਤੀ ਜਾਵੇਗੀ ਤੇ ਹਜ਼ਾਰਾਂ ਸਥਾਨਕ ਜੀ.ਪੀ. ਪ੍ਰੈਕਟਿਸਾਂ ਅਤੇ ਕਮਿਊਨਿਟੀ ਫਾਰਮੇਸੀਆਂ ਲੋਕਾਂ ਨੂੰ ਵੈਕਸੀਨ ਲਗਾਉਣ ਲਈ ਸੇਵਾਵਾਂ ਪ੍ਰਦਾਨ ਕਰਨਗੀਆਂ।
ਖ਼ਬਰ ਇਹ ਵੀ : ...ਤੇ ਹੁਣ ਕੈਪਟਨ ਅਮਰਿੰਦਰ ਰਾਡਾਰ 'ਤੇ, ਉਥੇ ਕਿਸਾਨਾਂ ਨੇ ਮੁੜ ਘੱਤੀਆਂ ਲਖੀਮਪੁਰ ਵੱਲ ਵਹੀਰਾਂ, ਪੜ੍ਹੋ TOP 10
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਵਿਸ਼ਵ 'ਚ ਕੋਰੋਨਾ ਦੇ ਮਾਮਲਿਆਂ 'ਚ 24 ਫੀਸਦੀ ਆਈ ਕਮੀ : WHO
NEXT STORY