ਬਗਦਾਗ-ਇਰਾਕ ਦੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੂੰ ਹਥਿਆਰਬੰਦ ਡਰੋਨ ਨਾਲ ਨਿਸ਼ਾਨਾ ਬਣਾ ਕੇ ਉਨ੍ਹਾਂ ਦੇ ਕਤਲ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਐਤਵਾਰ ਨੂੰ ਬਗਦਾਦ ਦੇ ਆਲੇ-ਦੁਆਲੇ ਫੌਜੀਆਂ ਨੂੰ ਤਾਇਨਾਤ ਕੀਤਾ ਗਿਆ। ਇਸ ਹਮਲੇ ਨੇ ਪਿਛਲੇ ਮਹੀਨੇ ਦੀਆਂ ਸੰਸਦੀ ਚੋਣ ਨਤੀਜਿਆਂ ਨੂੰ ਸਵੀਕਾਰ ਕਰਨ ਨਾਲ ਈਰਾਨ ਸਮਰਥਿਤ ਮਿਲੀਸ਼ੀਆ ਦੇ ਇਨਕਾਰ ਦੇ ਕਾਰਨ ਪੈਦਾ ਹੋਏ ਤਣਾਅ ਨੂੰ ਹੋਰ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ਦੀ ਸਿੱਖ ਮਹਿਲਾ ਫੌਜੀ ਅਧਿਕਾਰੀ ਕਰ ਰਹੀ ਦੱਖਣੀ ਧਰੁਵ ਦੀ ਯਾਤਰਾ
ਇਰਾਕ ਦੇ ਦੋ ਅਧਿਕਾਰੀਆਂ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਬਗਦਾਦ ਦੇ ਭਾਰੀ ਕਿਲੇਬੰਦੀ ਵਾਲੀ 'ਗ੍ਰੀਨ ਜ਼ੋਨ' ਖੇਤਰ 'ਚ ਘਟੋ-ਘੱਟ ਦੋ ਹਥਿਆਰਬੰਦ ਡਰੋਨਾਂ ਦੇ ਹਮਲੇ 'ਚ ਪ੍ਰਧਾਨ ਮੰਤਰੀ ਮੁਸਤਫਾ ਅਲ-ਕਦੀਮੀ ਨਾਲ ਸੱਤ ਸੁਰੱਖਿਆ ਗਾਰਡ ਜ਼ਖਮੀ ਹੋ ਗਏ। ਅਲ-ਕਦੀਮੀ ਨੂੰ ਇਸ ਮਾਮਲੇ 'ਚ ਕੋਈ ਖਾਸ ਸੱਟ ਨਹੀਂ ਲੱਗੀ। ਬਾਅਦ 'ਚ ਉਹ ਇਰਾਕੀ ਟੈਲੀਵਿਜ਼ਨ 'ਤੇ ਇਕ ਸਫੇਦ ਕਮੀਜ਼ ਪਾਏ ਸ਼ਾਤ ਦਿਖਾਈ ਦਿੱਤੇ। ਉਨ੍ਹਾਂ ਦੇ ਖੱਬੇ ਹੱਥ 'ਤੇ ਪੱਟੀ ਬੰਨ੍ਹੀ ਦਿਖ ਰਹੀ ਸੀ। ਇਕ ਸਹਿਯੋਗੀ ਨੇ ਮਾਮੂਲੀ ਸੱਟ ਦੀ ਪੁਸ਼ਟੀ ਕੀਤੀ।
ਇਹ ਵੀ ਪੜ੍ਹੋ : ਤਾਮਿਲਨਾਡੂ 'ਚ ਭਾਰੀ ਮੀਂਹ, ਚੇਨਈ ਤੇ ਤਿੰਨ ਹੋਰ ਜ਼ਿਲ੍ਹਿਆਂ 'ਚ ਦੋ ਦਿਨ ਲਈ ਬੰਦ ਰਹਿਣਗੇ ਸਕੂਲ
ਉਨ੍ਹਾਂ ਨੇ ਕਿਹਾ ਕਿ ਕਾਇਰਤਾਪੂਰਣ ਰਾਕਟ ਅਤੇ ਡਰੋਨ ਨਾ ਤਾਂ ਦੇਸ਼ ਬਣਾਉਂਦੇ ਹਨ ਅਤੇ ਨਾ ਹੀ ਭਵਿੱਖ ਦਾ ਨਿਰਮਾਣ ਕਰਦੇ ਹਨ। ਬਾਅਦ 'ਚ ਐਤਵਾਰ ਨੂੰ ਉਨ੍ਹਾਂ ਨੇ ਇਰਾਕੀ ਰਾਸ਼ਟਰਪਤੀ ਬਰਹਾਮ ਸਾਲਿਹ ਨਾਲ ਮੁਲਾਕਾਤ ਕੀਤੀ ਅਤੇ ਸਰਕਾਰੀ ਸੁਰੱਖਿਆ ਬੈਠਕ ਦੀ ਪ੍ਰਧਾਨਗੀ ਕੀਤੀ। ਬਗਦਾਦ ਦੇ ਨਿਵਾਸੀਆਂ ਨੇ ਵਿਦੇਸ਼ੀ ਦੂਤਘਰਾਂ ਅਤੇ ਸਰਕਾਰੀ ਦਫ਼ਤਰਾਂ ਵਾਲੇ ਗ੍ਰੀਨ ਜ਼ੋਨ ਦੀ ਦਿਸ਼ਾ ਨਾਲ ਇਕ ਵਿਸਫੋਕਟ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਭਾਰੀ ਗੋਲੀਬਾਰੀ ਹੋਈ।
ਇਹ ਵੀ ਪੜ੍ਹੋ : ਜਰਮਨੀ 'ਚ ਟਰੇਨ 'ਚ ਚਾਕੂ ਨਾਲ ਹਮਲਾ ਕਰਨ ਵਾਲੇ ਸ਼ੱਕੀ ਦਾ ਮਕਸਦ ਅਜੇ ਤੱਕ ਨਹੀਂ ਹੋ ਸਕਿਆ ਸਾਫ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਬ੍ਰਿਟੇਨ ਦੀ ਸਿੱਖ ਮਹਿਲਾ ਫੌਜੀ ਅਧਿਕਾਰੀ ਕਰ ਰਹੀ ਦੱਖਣੀ ਧਰੁਵ ਦੀ ਯਾਤਰਾ
NEXT STORY