ਲੰਡਨ – ਕੋਵਿਡ-19 ਮਹਾਮਾਰੀ ਨੇ ਲੋਕਾਂ ਦੇ ਦਿਮਾਗ ਨੂੰ ਜ਼ਿਆਦਾ ਬੁੱਢਾ ਕੀਤਾ ਹੈ, ਭਾਵੇਂ ਉਹ ਇਸ ਤੋਂ ਪੀੜਤ ਹੋਏ ਹੋਣ ਜਾਂ ਨਾ। ਇੰਗਲੈਂਡ ਵਿਚ ਇਕ ਹਜ਼ਾਰ ਤੋਂ ਵੱਧ ਬਾਲਗਾਂ ਦੇ ਕੋਰੋਨਾ ਤੋਂ ਪਹਿਲਾਂ ਅਤੇ ਬਾਅਦ ਦੇ ਦਿਮਾਗ ਦੇ ਐੱਮ. ਆਰ. ਆਈ. ਸਕੈਨ ਦੇ ਅਧਿਐਨ ਰਾਹੀਂ ਇਹ ਹੈਰਾਨ ਕਰ ਦੇਣ ਵਾਲਾ ਸਿੱਟਾ ਕੱਢਿਆ ਗਿਆ ਹੈ।
‘ਸਾਇੰਸ ਅਮੇਰਿਕਨ’ ਅਨੁਸਾਰ ਲੋਕਾਂ ਦਾ ਦਿਮਾਗ ਕੋਵਿਡ-19 ਮਹਾਮਾਰੀ ਦੇ ਦੌਰ ਵਿਚ ਲੱਗਭਗ ਸਾਢੇ 5 ਮਹੀਨੇ ਜ਼ਿਆਦਾ ਬੁੱਢਾ ਹੋਇਆ। ਅਜਿਹਾ ਤਣਾਅ ਤੇ ਡਿਪ੍ਰੈਸ਼ਨ ਕਾਰਨ ਹੋਇਆ। ਮਹਾਮਾਰੀ ਨੇ ਦਿਮਾਗ ’ਤੇ ਡੂੰਘਾ ਅਸਰ ਪਾਇਆ। ਵਿਗਿਆਨੀਆਂ ਨੇ ਇਸ ਅਧਿਐਨ ਲਈ ਇੰਗਲੈਂਡ ਦੇ ਬਾਇਓਬੈਂਕ ਦੇ ਡਾਟਾ ਦੀ ਵਰਤੋਂ ਕੀਤੀ। ਪ੍ਰੀਖਣ ਦੌਰਾਨ ਸਾਰੀਆਂ ਸਕੈਨਾਂ ਨੂੰ 2 ਹਿੱਸਿਆਂ ਵਿਚ ਵੰਡਿਆ ਗਿਆ। ਪਹਿਲੇ ਹਿੱਸੇ ਵਿਚ ਉਨ੍ਹਾਂ ਨੂੰ ਰੱਖਿਆ ਗਿਆ ਜੋ ਬੀਮਾਰੀ ਤੋਂ ਪੀੜਤ ਹੋਏ ਸਨ ਅਤੇ ਦੂਜੇ ਵਿਚ ਉਹ ਸਨ, ਜਿਨਾਂ ਨੂੰ ਇਹ ਨਹੀਂ ਹੋਈ।
ਅਧਿਐਨ ਦੌਰਾਨ ਵੇਖਿਆ ਗਿਆ ਕਿ ਦੋਵਾਂ ਹੀ ਸਮੂਹਾਂ ਵਿਚ ਦਿਮਾਗ ਦੀ ਉਮਰ ’ਤੇ ਕੋਵਿਡ ਕਾਲ ’ਚ ਅਸਰ ਪਿਆ ਸੀ। ਬੀਮਾਰੀ ਤੋਂ ਪੀੜਤ ਲੋਕਾਂ ਦੇ ਦਿਮਾਗ ’ਤੇ ਅਸਰ ਤਾਂ ਪਹਿਲਾਂ ਦੇ ਅਧਿਐਨ ਵਿਚ ਹੀ ਸਪਸ਼ਟ ਹੋ ਗਿਆ ਸੀ ਪਰ ਇਹ ਪਹਿਲੀ ਵਾਰ ਵੇਖਿਆ ਗਿਆ ਕਿ ਕੋਵਿਡ ਕਾਲ ਨੇ ਉਨ੍ਹਾਂ ਦੇ ਦਿਮਾਗ ’ਤੇ ਵੀ ਅਸਰ ਪਾਇਆ, ਜੋ ਬੀਮਾਰੀ ਤੋਂ ਪੀੜਤ ਨਹੀਂ ਹੋਏ ਸਨ।
ਥੰਮ੍ਹ ਗਏ ਜਹਾਜ਼ਾਂ ਦੇ ਪਹੀਏ...ਦਿੱਲੀ ਮਗਰੋਂ ਕਾਠਮੰਡੂ ਏਅਰਪੋਰਟ 'ਤੇ ਵੀ ਆਈ ਤਕਨੀਕੀ ਦਿੱਕਤ, ਕਈ ਉਡਾਣਾਂ ਡਾਇਵਰਟ
NEXT STORY