ਲੰਡਨ-ਆਕਸਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਕ ਨਵੇਂ ਅਧਿਐਨ ਮੁਤਾਬਕ ਕੋਵਿਡ-19 ਦੇ ਐਸਟ੍ਰਾਜ਼ੇਨੇਕਾ ਅਤੇ ਫਾਈਜ਼ਰ-ਬਾਇਓਨਟੈੱਕ ਟੀਕਿਆਂ ਨੇ ਓਮੀਕ੍ਰੋਨ ਵੇਰੀਐਂਟ ਵਿਰੁੱਧ ਪ੍ਰਤੀਰੋਧਕ ਸਮਰੱਥਾ ਮਹੱਤਵਪੂਰਨ ਰੂਪ ਨਾਲ ਵਧਾਈ ਹੈ। ਪ੍ਰਯੋਗਸ਼ਾਲਾ ਅਧਿਐਨ 'ਚ, ਟੀਕਿਆਂ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਲੋਕਾਂ ਅਤੇ ਤੀਸਰੀ ਖੁਰਾਕ ਲਈ ਲੋਕਾਂ ਦੇ ਖੂਨ ਦੇ ਨਮੂਨਿਆਂ 'ਚ ਐਂਟੀਬਾਡੀ ਦੇ ਪਹਿਲੇ ਵੇਰੀਐਂਟਾਂ ਦੀ ਤੁਲਨਾ 'ਚ ਓਮੀਕ੍ਰੋਨ ਵਿਰੁੱਧ ਕਾਫੀ ਘੱਟ ਸੁਰੱਖਿਆ ਪ੍ਰਦਾਨ ਕੀਤੀ ਜਦਕਿ ਤੀਸਰੀ ਖੁਰਾਕ ਲਗਾਉਣ ਤੋਂ ਬਾਅਦ ਐਂਟੀਬਾਡੀ ਤੇਜ਼ੀ ਨਾਲ ਵਧ ਗਈ।
ਇਹ ਵੀ ਪੜ੍ਹੋ : ਕੋਰੋਨਾ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਇਜ਼ਰਾਈਲੀ ਹਿਰਾਸਤ 'ਚ
ਅਧਿਐਨ 'ਚ ਪਾਇਆ ਗਿਆ ਹੈ ਕਿ ਟੀਕਾਕਰਨ ਨਾ ਕਰਵਾਉਣ ਵਾਲੇ ਲੋਕ, ਜੋ ਕੋਵਿਡ-19 ਤੋਂ ਉਭਰ ਗਏ ਹਨ, ਉਨ੍ਹਾਂ 'ਚ ਓਮੀਕ੍ਰੋਨ ਨਾਲ ਫਿਰ ਤੋਂ ਇਨਫੈਕਸ਼ਨ ਵਿਰੁੱਧ ਬਹੁਤ ਘੱਟ ਸੁਰੱਖਿਆ ਹੈ। ਹਾਲਾਂਕਿ, ਗੰਭੀਰ ਰੂਪ ਨਾਲ ਬੀਮਾਰ ਹੋਣ ਨਾਲ ਉਨ੍ਹਾਂ ਨੂੰ ਕੁਝ ਸੁਰੱਖਿਆ ਮਿਲ ਸਕਦੀ ਹੈ। ਆਉਣ ਵਾਲੇ ਯਾਤਰੀਆਂ ਦੇ ਪਹੁੰਚਣ ਤੋਂ ਬਾਅਦ ਦੂਜੇ ਅਤੇ ਚੌਥੇ ਦਿਨ ਕੋਵਿਡ-19 ਜਾਂਚ ਕਰਵਾਉਣ ਦੀ ਲੋੜ ਹੋਵੇਗੀ। ਪਾਬੰਦੀਆਂ ਸ਼ੁੱਕਰਵਾਰ ਤੋਂ ਪ੍ਰਭਾਵੀ ਹੋਣ ਵਾਲੀਆਂ ਹਨ ਜੋ ਘਟੋ-ਘੱਟ ਤਿੰਨ ਜਨਵਰੀ ਤੱਕ ਰਹਿਣਗੀਆਂ।
ਇਹ ਵੀ ਪੜ੍ਹੋ : ਈਰਾਨ ਦੇ ਪ੍ਰਮਾਣੂ ਸਮਝੌਤੇ 'ਤੇ ਗੱਲਬਾਤ ਸੋਮਵਾਰ ਨੂੰ ਵਿਆਨਾ 'ਚ ਹੋਵੇਗੀ ਬਹਾਲ
ਸਿਹਤ ਮੰਤਰੀ ਥਾਨੋਸ ਪਲੇਵਰਿਸ ਨੇ ਵੀਰਵਾਰ ਨੂੰ ਕਿਹਾ ਕਿ ਕ੍ਰਿਸਮਸ ਮਨਾਏ ਜਾਣ ਅਤੇ ਭੀੜ ਦੀ ਸਥਿਤੀ 'ਚ ਮਾਸਕ ਦੀ ਵਰਤੋਂ ਲਾਜ਼ਮੀ ਹੋਵੇਗੀ। ਪੈਰਿਸ-ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਇਕ ਇੰਸਟਾਗ੍ਰਾਮ ਵੀਡੀਓ ਰਾਹੀਂ ਦੇਸ਼ ਵਾਸੀਆਂ ਨੂੰ ਛੁੱਟੀਆਂ ਅਤੇ ਹੋਰ ਜ਼ਿਆਦਾ ਸਾਵਧਾਨ ਰਹਿਣ ਨੂੰ ਕਿਹਾ ਤਾਂ ਕਿ ਵਾਇਰਸ ਦੇ ਕਹਿਰ ਨੂੰ ਰੋਕਿਆ ਜਾ ਸਕੇ। ਦਰਅਸਲ, ਸਰਕਾਰ ਦੀ ਵਿਗਿਆਨਕ ਸਲਾਹਕਾਰ ਕੌਂਸਲ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ 'ਚ ਜਲਦ ਹੀ ਰੋਜ਼ਾਨਾ ਸੈਂਕੜੇਂ ਤੋਂ ਹਜ਼ਾਰਾਂ ਮਾਮਲੇ ਸਾਹਮਣੇ ਆ ਸਕਦੇ ਹਨ।
ਇਹ ਵੀ ਪੜ੍ਹੋ : ਨਾਈਜੀਰੀਆ 'ਚ ਹੋਏ ਧਮਾਕਿਆਂ 'ਚ ਕਈ ਲੋਕਾਂ ਦੀ ਮੌਤ, ਚਸ਼ਮਦੀਦਾਂ ਦਾ ਦਾਅਵਾ
ਕੋਰੋਨਾ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਇਜ਼ਰਾਈਲੀ ਹਿਰਾਸਤ 'ਚ
NEXT STORY