ਇੰਟਰਨੈਸ਼ਨਲ ਡੈਸਕ (ਬਿਊਰੋ) : ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ (ਸੀ. ਪੀ. ਸੀ.) ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਆਪਣਾ 'ਖੇਵਨਹਾਰ' ਕਰਾਰ ਦਿੱਤਾ ਅਤੇ ਕਿਹਾ ਕਿ ਉਹ ਅਜਿਹੇ ਆਗੂ ਵਜੋਂ ਉਭਰੇ ਹਨ, ਜਿਸ ਨੇ ਪਾਰਟੀ ਨੂੰ ਮਜ਼ਬੂਤਲੀਡਰਸ਼ਿਪ ਦਿੱਤੀ ਹੈ ਅਤੇ ਉਹ ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਸ਼ੀ ਆਪਣੇ ਅਹੁਦੇ 'ਤੇ ਰਿਕਾਰਡ ਤੀਜੇ ਕਾਰਜਕਾਲ ਦੀ ਤਿਆਰੀ ਕਰ ਰਹੇ ਹਨ।
ਦੱਸ ਦਈਏ ਕਿ ਹੁਣ ਤੱਕ 'ਖੇਵਨਹਾਰ' ਦਾ ਦਰਜਾ ਪਾਰਟੀ ਦੇ ਸੰਸਥਾਪਕ ਮਾਓਤਸੇ ਤੁੰਗ ਨੂੰ ਹੀ ਮਿਲਿਆ ਸੀ। ਸੀ. ਪੀ. ਸੀ. ਨੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ 'ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਲੋਕਤੰਤਰ ਕੋਲ ਅਮਰੀਕਾ ਜਾਂ ਪੱਛਮੀ ਦੇਸ਼ਾਂ ਦਾ "ਵਿਸ਼ੇਸ਼ ਪੇਟੈਂਟ" ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ਰਮਨਾਕ: ਪਾਕਿਸਤਾਨ ’ਚ ਹਿਰਾਸਤ ’ਚ ਲਈ ਔਰਤ ਨੂੰ ਨੰਗਾ ਕਰਕੇ ਨਚਾਇਆ
ਮੁੱਖ ਨੇਤਾ ਦੇ ਤੌਰ 'ਤੇ ਸ਼ੀ ਦਾ ਦਰਜਾ ਵਧਾਉਣ ਦੇ ਪਾਰਟੀ ਦੇ ਫ਼ੈਸਲੇ ਦਾ ਬਚਾਅ ਕਰਦੇ ਹੋਏ ਸੀ. ਪੀ. ਸੀ. ਦੇ ਨੀਤੀ ਖੋਜ ਦੇ ਨਿਰਦੇਸ਼ਕ ਜਿਆਨ ਜਿਨਕੁਆਨ ਨੇ ਸ਼ੁੱਕਰਵਾਰ ਨੂੰ ਇੱਕ ਨਿਊਜ਼ ਕਾਨਫਰੰਸ ਨੂੰ ਕਿਹਾ ਕਿ, ''1.4 ਅਰਬ ਦੀ ਆਬਾਦੀ ਵਾਲੇ ਦੇਸ਼ 'ਚ ਜੇਕਰ ਪਾਰਟੀ ਦਾ ਇਕ ਮੁੱਖ ਨੇਤਾ ਨਹੀਂ ਹੈ ਤਾਂ ਇਹ ਕਲਪਨਾ ਤੋਂ ਬਾਹਰ ਹੁੰਦਾ। ਰਾਸ਼ਟਰਪਤੀ ਸ਼ੀ (68) ਸੀ. ਪੀ. ਸੀ. ਦੇ ਜਨਰਲ ਸਕੱਤਰ ਅਤੇ ਕੇਂਦਰੀ ਮਿਲਟਰੀ ਕਮਿਸ਼ਨ ਦੇ ਚੇਅਰਮੈਨ ਵੀ ਹਨ। ਚੀਨ ਦੀ ਕਮਿਊਨਿਸਟ ਪਾਰਟੀ ਦੀ ਵੀਰਵਾਰ ਨੂੰ ਸਮਾਪਤ ਹੋਈ ਚਾਰ-ਰੋਜ਼ਾ ਪੂਰਨ ਮੀਟਿੰਗ 'ਚ ਇੱਕ ਇਤਿਹਾਸਕ ਮਤਾ ਪਾਸ ਕੀਤਾ ਗਿਆ, ਜਿਸ ਨੇ ਦੇਸ਼ ਦੇ ਰਾਜਨੀਤਿਕ ਇਤਿਹਾਸ 'ਚ ਜਿਨਪਿੰਗ ਦੇ ਮੁੱਖ ਨੇਤਾ ਦੀ ਸਥਿਤੀ ਨੂੰ ਮਜ਼ਬੂਤਕੀਤਾ। ਇਸ ਦੇ ਨਾਲ ਹੀ ਅਗਲੇ ਸਾਲ ਰਾਸ਼ਟਰਪਤੀ ਜਿਨਪਿੰਗ ਦੇ ਰਿਕਾਰਡ ਤੀਜੇ ਕਾਰਜਕਾਲ ਲਈ ਵੀ ਰਸਤਾ ਸਾਫ਼ ਹੋ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਟਰੱਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ
ਜਿਆਨ ਨੇ ਕਿਹਾ ਕਿ ਜਿਨਪਿੰਗ, "ਪਾਰਟੀ ਦੇ ਮੁਖੀ ਲੋਕਾਂ ਦੇ ਨੇਤਾ ਅਤੇ ਸੈਨਾ ਕਮਾਂਡਰ ਦੇ ਤੌਰ 'ਤੇ ਉੱਚ ਯੋਗਤਾ ਰੱਖਦੇ ਹਨ। ਉਸ ਦੀ ਅਗਵਾਈ ਸਮੇਂ ਦੀ ਮੰਗ, ਇਤਿਹਾਸ ਦੀ ਚੋਣ ਅਤੇ ਲੋਕਾਂ ਦੀ ਇੱਛਾ ਹੈ। ਉਨ੍ਹਾਂ ਪਾਰਟੀ ਨੂੰ ਮਜ਼ਬੂਤੀ ਨਾਲ ਫੜਿਆ ਹੋਇਆ ਹੈ। ਉਹ ਦੇਸ਼ ਦੀ ਰੀੜ੍ਹ ਦੀ ਹੱਡੀ ਹਨ। ਜਿਆਨ ਨੇ ਅੱਗੇ ਕਿਹਾ, ਪੱਛਮੀ ਦੇਸ਼ਾਂ ਦਾ ਲੋਕਤੰਤਰ 'ਤੇ ਕੋਈ ਵਿਸ਼ੇਸ਼ ਏਕਾਧਿਕਾਰ ਨਹੀਂ ਹੈ। ਸਿਰਫ਼ ਪੱਛਮੀ ਦੇਸ਼ ਹੀ ਇਸ ਨੂੰ ਪਰਿਭਾਸ਼ਤ ਜਾਂ ਨਿਰਧਾਰਿਤ ਨਹੀਂ ਕਰ ਸਕਦੇ। ਪੱਛਮ ਦਾ ਚੁਣਾਵੀ ਲੋਕਤੰਤਰ ਅਸਲ 'ਚ ਪੂੰਜੀ ਦੁਆਰਾ ਚਲਾਇਆ ਜਾਂਦਾ ਹੈ ਅਤੇ ਅਸਲ 'ਚ ਲੋਕਤੰਤਰ ਨਹੀਂ ਸਗੋਂ ਅਮੀਰਾਂ ਦੀ ਖੇਡ ਹੈ। ਦੁਨੀਆਂ ਦੇ ਲੋਕਤੰਤਰੀ ਮਾਡਲ ਇੱਕੋ ਜਿਹੇ ਨਹੀਂ ਹੋ ਸਕਦੇ। ਇੱਥੋਂ ਤੱਕ ਕਿ ਲੋਕਤੰਤਰ ਦੇ ਪੱਛਮੀ ਰੂਪ ਵੀ ਪੂਰੀ ਤਰ੍ਹਾਂ ਇੱਕੋ ਜਿਹੇ ਨਹੀਂ ਹਨ।''
ਇਹ ਖ਼ਬਰ ਵੀ ਪੜ੍ਹੋ : ਬਹਿਰੀਨ 'ਚ ਸਵਦੇਸ਼ੀ ਕੋਵੈਕਸੀਨ ਨੂੰ ਮਿਲੀ ਮਨਜ਼ੂਰੀ, ਹੁਣ ਤੱਕ 97 ਦੇਸ਼ਾਂ 'ਚ ਇਸਤੇਮਾਲ ਨੂੰ ਮਿਲੀ ਹਰੀ ਝੰਡੀ
ਪਾਕਿ ਦਾ ਲਾਹੌਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ, ਸਾਹ ਲੈਣਾ ਵੀ ਹੋਇਆ ਔਖਾ
NEXT STORY