ਗੁਰਦਾਸਪੁਰ (ਵਿਨੋਦ)-ਪਾਕਿਸਤਾਨ ’ਚ ਉਥੋਂ ਦੇ ਪ੍ਰਧਾਨ ਮੰਤਰੀ ਅਤੇ ਫ਼ੌਜ ਮੁਖੀ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਮਾਮਲੇ ’ਚ ਬਾਗੀ ਤੇਵਰ ਦਿਖਾਉਣ ਵਾਲਿਆਂ ਖਿਲਾਫ਼ ਸਰਕਾਰ ਅਤੇ ਫੌਜੀ ਮੁਖੀ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ 9 ਮਈ ਨੂੰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਏ ਦੰਗਿਆਂ ’ਤੇ ਸਖ਼ਤੀ ਨਾਲ ਕਾਰਵਾਈ ਨਾ ਕਰਨ ਸਮੇਤ ਫ਼ੌਜੀ ਅਧਿਕਾਰੀ ਦੇ ਨਿਵਾਸ ’ਤੇ ਹਮਲਾ ਕਰ ਕੇ ਅਧਿਕਾਰੀ ਵੱਲੋਂ ਗੋਲ਼ੀ ਨਾ ਚਲਾਉਣ ਦੇ ਹੁਕਮ ਦੇਣ ਸਬੰਧੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਤੇ ਫ਼ੌਜੀ ਮੁਖੀ ਆਸਿਮ ਮੁਨੀਰ ਨੂੰ ਜ਼ੋਰਦਾਰ ਝਟਕਾ ਲੱਗਾ ਸੀ।
ਇਹ ਖ਼ਬਰ ਵੀ ਪੜ੍ਹੋ : ਮਾਣ ਵਾਲੀ ਗੱਲ : ਪੰਜਾਬਣ ਨੂੰ ਮਿਲੇਗਾ ‘ਆਰਡਰ ਆਫ ਆਸਟ੍ਰੇਲੀਆ’ ਐਵਾਰਡ
ਅਜਿਹੇ ਹਾਲਾਤ ’ਚ ਪ੍ਰਧਾਨ ਮੰਤਰੀ ਵੱਲੋਂ ਫ਼ੌਜ ਦੇ ਤਿੰਨਾਂ ਅੰਗਾਂ ਦੇ ਮੁਖੀਆਂ ਦੀ ਮੀਟਿੰਗ ਬੁਲਾਉਣ ’ਤੇ ਸਿਰਫ ਫ਼ੌਜ ਮੁਖੀ ਆਸਿਮ ਮੁਨੀਰ ਦੇ ਮੀਟਿੰਗ ਵਿਚ ਆਉਣ ਅਤੇ ਨੇਵੀ ਦੇ ਚੀਫ਼ ਐਡਮਿਰਲ ਤੇ ਏਅਰ ਫੋਰਸ ਦੇ ਚੀਫ ਮਾਰਸ਼ਲ ਜ਼ਹੀਰ ਅਹਿਮਦ ਦਾ ਮੀਟਿੰਗ ’ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦੇਣਾ ਪ੍ਰਧਾਨ ਮੰਤਰੀ ਅਤੇ ਫ਼ੌਜ ਮੁਖੀ ਲਈ ਗਲ਼ੇ ਦੀ ਹੱਡੀ ਬਣ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਸੜਕ ਕਿਨਾਰੇ ਰੀਲ ਬਣਾ ਰਹੇ 4 ਲੜਕਿਆਂ ਨਾਲ ਵਾਪਰਿਆ ਦਰਦਨਾਕ ਹਾਦਸਾ, ਮੌਤ
ਆਰਮੀ ਚੀਫ ਆਸਿਮ ਮੁਨੀਰ ਨੇ ਭੀੜ ’ਤੇ ਸਖ਼ਤੀ ਨਾਲ ਕਾਰਵਾਈ ਨਾ ਕਰਨ ਲਈ ਚੌਥੀ ਕੋਰ ਕਮਾਂਡਰ ਲੈਫ. ਜਨਰਲ ਸਲਮਾਨ ਫਯਾਜ਼ ਗਨੀ ਦਾ ਤਬਾਦਲਾ ਰਾਵਲਪਿੰਡੀ ਆਰਮੀ ਹੈੱਡਕੁਆਰਟਰ ’ਤੇ ਕਰ ਦਿੱਤਾ ਗਿਆ, ਜਦਕਿ ਇਕ ਬ੍ਰਿਗੇਡੀਅਰ ਅਤੇ ਇਕ ਕਰਨਲ ਰੈਂਕ ਦੇ ਅਧਿਕਾਰੀ ਦਾ ਵੀ ਤਬਾਦਲਾ ਕੀਤਾ ਗਿਆ।
ਉੱਤਰੀ ਨਾਈਜੀਰੀਆ 'ਚ ਕਿਸ਼ਤੀ ਪਲਟਣ ਨਾਲ ਘੱਟੋ-ਘੱਟ 100 ਲੋਕਾਂ ਦੀ ਮੌਤ
NEXT STORY