ਲੰਡਨ, ਰਾਜਵੀਰ ਸਮਰਾ— ਲੰਡਨ ਦੇ ਇਲਾਕੇ ਕਰੌਏਡਨ 'ਚ ਬੀਤੀ ਰਾਤ ਫਿਰ ਇੱਕ ਕਾਰ ਨੇ ਲੋਕਾਂ ਨੂੰ ਕੁਚਲ ਦਿੱਤਾ, ਜਿਸ ਨਾਲ ਇੱਕ ਨਾਬਾਲਗ ਲੜਕੀ ਦੀ ਮੌਤ ਹੋ ਗਈ ਅਤੇ ਹੋਰ 6 ਜ਼ਖ਼ਮੀ ਹੋ ਗਏ। ਸੂਤਰਾਂ ਮੁਤਾਬਕ ਕਰੌਏਡਨ ਦੇ ਪਿਕਡਟਨ ਵੇਅ 'ਤੇ ਕੱਲ ਰਾਤ 1:30 ਵਜੇ (ਸਥਾਨਕ ਸਮੇਂ ਮੁਤਾਬਕ) ਤੇਜ਼ ਰਫਤਾਰ ਔਡੀ ਏ-3 ਕਾਰ ਬੇਕਾਬੂ ਹੋ ਕੇ ਨਾਬਾਲਗਾਂ ਦੇ ਇੱਕ ਸਮੂਹ 'ਤੇ ਜਾ ਚੜ੍ਹੀ, ਜਿਸ ਨਾਲ ਇੱਕ ਨਾਬਾਲਗ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 6 ਹੋਰ ਨਾਬਾਲਗ ਜ਼ਖ਼ਮੀ ਹੋ ਗਏ।
ਪੁਲਸ ਅਨੁਸਾਰ ਕਾਰ ਡਰਾਈਵਰ ਮਰਦ ਸੀ ਅਤੇ ਉਸ ਦੇ ਸਿਰ 'ਚ ਵੀ ਸੱਟ ਲੱਗੀ ਹੈ। ਇਸ ਘਟਨਾ ਮਗਰੋਂ ਉਹ ਫਰਾਰ ਹੋ ਗਿਆ, ਜਿਸ ਦੀ ਭਾਲ ਕੀਤੀ ਜਾ ਰਹੀ ਹ। ਪੁਲਸ ਦਾ ਕਹਿਣਾ ਹੈ ਕਿ ਘਟਨਾ ਨੂੰ ਜਾਣਬੁੱਝ ਕੇ ਅੰਜਾਮ ਨਹੀਂ ਦਿੱਤਾ ਗਿਆ, ਘਟਨਾ ਨੂੰ ਇੱਕ ਹਾਦਸਾ ਮੰਨਿਆ ਜਾ ਰਿਹਾ ਹੈ। ਜ਼ਖ਼ਮੀਆਂ ਨੂੰ ਲੰਡਨ ਦੇ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ । ਪੁਲਸ ਸਰਜੈਂਟ ਜੋਸ਼ ਕੁਰੈਸ਼ੀ ਨੇ ਕਿਹਾ ਹੈ ਕਿ ਡਰਾਈਵਰ ਦੇ ਸਿਰ 'ਚ ਸੱਟ ਲੱਗਣ ਕਾਰਨ ਉਸ ਨੂੰ ਮੈਡੀਕਲ ਦੀ ਜ਼ਰੂਰਤ ਹੈ। ਜਾਂਚ ਅਧਿਕਾਰੀਆਂ ਨੇ ਡਰਾਈਵਰ ਨੂੰ ਪੁਲਸ ਨਾਲ ਸੰਪਰਕ ਕਰਨ ਲਈ ਕਿਹਾ ਹੈ।
ਕਤਰ ਮੁੱਦੇ 'ਤੇ ਮਿਸਰ 'ਚ ਮਿਲਣਗੇ ਅਰਬ ਦੇਸ਼ਾਂ ਦੇ ਵਿਦੇਸ਼ ਮੰਤਰੀ
NEXT STORY