ਵਾਸ਼ਿੰਗਟਨ-ਤੁਰਕੀ 'ਚ ਕ੍ਰਿਪਟੋ ਕਰੰਸੀ ਐਕਸਚੇਂਜ ਦਾ ਸੀ.ਈ.ਓ. ਨਿਵੇਸ਼ਕਾਂ ਦੇ 2 ਅਰਬ ਡਾਲਰ ਲੈ ਕੇ ਫਰਾਰ ਹੋ ਗਿਆ ਹੈ। ਐਕਸਚੇਂਜ ਨਾਲ ਹਜ਼ਾਰਾਂ ਨਿਵੇਸ਼ਕਾਂ ਜੁੜੇ ਹੋਏ ਹਨ ਅਤੇ ਇਨ੍ਹਾਂ ਨੂੰ ਖਦਸ਼ਾ ਹੈ ਕਿ ਉਨ੍ਹਾਂ ਦੀ ਕ੍ਰਿਪਟੋ ਕਰੰਸੀ ਚੋਰੀ ਕਰ ਲਈ ਗਈ ਹੈ। ਤੁਰਕੀ ਦੀ ਸਥਾਨਕ ਮੀਡੀਆ 'ਚ ਪ੍ਰਕਾਸ਼ਿਤ ਰਿਪੋਰਟਾਂ 'ਚ ਲਿਖਿਆ ਗਿਆ ਹੈ ਕਿ ਤੁਰਕੀ ਦੀ ਕ੍ਰਿਪਟੋ ਐਕਸਚੇਂਜ ਨੂੰ ਚਲਾਉਣ ਵਾਲੀ ਕੰਪਨੀ ਥੋਡੇਕਸ ਦਾ ਸੀ.ਈ.ਓ. ਫਾਰੁਕ ਫੇਥ ਨਿਵੇਸ਼ਕਾਂ ਦੇ 2 ਅਰਬ ਡਾਲਰ ਲੈ ਕੇ ਅਰਬਨੀਆ ਫਰਾਰ ਹੋ ਗਿਆ ਹੈ।
ਇਹ ਵੀ ਪੜ੍ਹੋ-35 ਗਰਲਫ੍ਰੈਂਡਸ ਨੂੰ ਕਰ ਰਿਹਾ ਸੀ ਡੇਟ, ਫਿਰ ਇਕ ਦਿਨ ਆ ਗਈ ਸ਼ਾਮਤ
ਥੋਡੇਕਸ ਨਾਲ 4 ਲੱਖ ਨਿਵੇਸ਼ਕ ਜੁੜੇ ਹਨ ਅਤੇ ਇਨ੍ਹਾਂ 'ਚੋਂ 3 ਲੱਖ 90 ਹਜ਼ਾਰ ਸਰਗਮਰ ਨਿਵੇਸ਼ਕ ਹਨ। ਕੰਪਨੀ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਸੂਚਨਾ 'ਚ ਲਿਖਿਆ ਗਿਆ ਹੈ ਕਿ ਐਕਸਚੇਂਜ ਅਸਥਾਈ ਤੌਰ 'ਤੇ ਬੰਦ ਕਰ ਦਿੱਤੀ ਗਈ ਹੈ ਅਤੇ ਅਜਿਹਾ ਕੰਪਨੀ ਦੇ ਖਾਤੇ ਨਾਲ ਆਈ ਤਕਨੀਕੀ ਗੜਬਰੀ ਕਾਰਣ ਹੋਇਆ ਹੈ।
ਇਹ ਵੀ ਪੜ੍ਹੋ-'ਜੇਕਰ ਨਹੀਂ ਪਾਇਆ ਮਾਸਕ ਤਾਂ ਲਾਇਆ ਜਾਵੇਗਾ ਲਾਕਡਾਊਨ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਨੇਪਾਲ 'ਚ ਕੋਰੋਨਾ ਦੇ 2500 ਤੋਂ ਵਧੇਰੇ ਮਾਮਲੇ ਆਏ ਸਾਹਮਣੇ
NEXT STORY