ਲੰਡਨ (ਭਾਸ਼ਾ)— ਇਕ ਸ਼ੋਧ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਸੋਸ਼ਲ ਮੀਡੀਆ 'ਤੇ ਧਮਕਾਇਆ, ਡਰਾਇਆ ਜਾਂ ਤੰਗ-ਪਰੇਸ਼ਾਨ ਕੀਤਾ ਜਾਂਦਾ ਹੈ, ਉਨ੍ਹਾਂ ਬੱਚਿਆਂ ਦੇ ਦਿਮਾਗ ਵਿਚ ਖੁਦ ਨੂੰ ਨੁਕਸਾਨ ਪਹੁੰਚਾਉਣ ਅਤੇ ਖੁਦਕੁਸ਼ੀ ਦਾ ਵਿਚਾਰ ਆਉਣ ਦਾ ਦੁੱਗਣਾ ਖਤਰਾ ਹੁੰਦਾ ਹੈ। ਸ਼ੋਧ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਖੁਦਕੁਸ਼ੀ ਜਾਂ ਖੁਦ ਨੂੰ ਨੁਕਸਾਨ ਪਹੁੰਚਾਉਣ ਦਾ ਵਿਚਾਰ ਸਿਰਫ ਪੀੜਤਾਂ 'ਚ ਹੀ ਆਉਣ ਦਾ ਖਤਰਾ ਨਹੀਂ ਹੁੰਦਾ, ਸਗੋਂ ਲੋਕਾਂ ਨੂੰ ਤੰਗ-ਪਰੇਸ਼ਾਨ ਕਰਨ ਵਾਲੇ ਵਿਅਕਤੀ ਦੇ ਦਿਮਾਗ ਵਿਚ ਵੀ ਅਜਿਹੇ ਵਿਚਾਰ ਆ ਸਕਦੇ ਹਨ।
ਸੋਸ਼ਲ ਮੀਡੀਆ ਦੇ ਜ਼ਰੀਏ ਕਿਸੇ ਨੂੰ ਸਤਾਉਣ ਲਈ ਧਮਕਾਉਣਾ ਅਤੇ ਡਰਾਉਣ ਦਾ ਸੰਦੇਸ਼ ਭੇਜਣਾ ਇਸ ਦਾਇਰੇ ਵਿਚ ਆਉਂਦਾ ਹੈ। ਇਸ ਨੂੰ 'ਸਾਈਬਰਬੁਲਿੰਗ' ਕਹਿੰਦੇ ਹਨ। ਬ੍ਰਿਟੇਨ ਦੀ ਸਵਾਂਸੀ ਯੂਨੀਵਰਸਿਟੀ, ਆਕਸਫੋਰਡ ਯੂਨੀਵਰਸਿਟੀ ਅਤੇ ਬਰਮਿੰਘਮ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ 21 ਸਾਲ ਤੋਂ ਵਧ ਸਮੇਂ ਦੌਰਾਨ 1,50,000 ਬੱਚਿਆਂ ਅਤੇ ਨੌਜਵਾਨਾਂ 'ਤੇ ਇਸ ਦੀ ਪੜਤਾਲ ਕੀਤੀ ਹੈ। ਇਹ ਪੜਤਾਲ 'ਜਨਰਲ ਆਫ ਮੈਡੀਕਲ ਇੰਟਰਨੈੱਟ ਰਿਸਰਚ' ਵਿਚ ਪ੍ਰਕਾਸ਼ਤ ਹੋਈ ਹੈ। ਇਸ ਵਿਚ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਤੰਗ ਕਰਨ ਵਾਲਿਆਂ ਅਤੇ ਇਸ ਦੇ ਸ਼ਿਕਾਰ ਦੋਹਾਂ 'ਤੇ ਪਏ ਅਹਿਮ ਪ੍ਰਭਾਵਾਂ ਨੂੰ ਰੇਖਾਂਕਿਤ ਕੀਤਾ ਗਿਆ ਹੈ।
ਸ਼ੋਧਕਰਤਾਵਾਂ ਨੇ ਇਸ ਨਾਲ ਨਜਿੱਠਣ ਲਈ ਪ੍ਰਭਾਵੀ ਨੀਤੀ ਬਣਾਉਣ 'ਤੇ ਜ਼ੋਰ ਦਿੱਤਾ ਹੈ। ਸ਼ੋਧਕਰਤਾਵਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਉਪਯੋਗਕਰਤਾਵਾਂ ਨੂੰ ਦੋਸਤਾਂ ਦਾ ਆਨਲਾਈਨ ਸਹਿਯੋਗ ਉਪਲੱਬਧ ਕਰਾਉਣ ਦੇ ਨਾਲ ਹੀ ਇਸ ਵਿਚ ਹੋਰਨਾਂ ਦੀ ਦਖਲ ਅੰਦਾਜ਼ੀ ਦੀ ਤਕਨੀਕ ਸਿਖਾਉਣ, ਮੋਬਾਈਲ ਫੋਨ ਕੰਪਨੀਆਂ ਨਾਲ ਸੰਪਰਕ ਕਰਨ ਦੇ ਨਾਲ ਹੀ ਲੋਕਾਂ ਨੂੰ ਬਲਾਕ ਕਰਨ ਦੀ ਤਕਨੀਕ ਬਾਰੇ ਸਿੱਖਿਅਤ ਕਰਨ ਜਾਂ ਲੋਕਾਂ ਦੀ ਪਛਾਣ ਕਰਨ ਦੇ ਤਰੀਕੇ ਸਿਖਾਉਣ 'ਤੇ ਵਿਚਾਰ ਕਰਨਾ ਚਾਹੀਦਾ ਹੈ।
ਅਮਰੀਕਾ : ਟ੍ਰੇਨ ਵਿਚ ਸਵਾਰ ਔਰਤ 'ਤੇ ਪਿਟਬੁੱਲ ਨੇ ਕੀਤਾ ਅਟੈਕ, ਵੀਡੀਓ ਆਈ ਸਾਹਮਣੇ
NEXT STORY