ਟੋਰਾਂਟੋ- ਧਰਤੀ ਦੇ ਹਰ ਕੋਨੇ ਤੱਕ ਪੁੱਜ ਚੁੱਕੀ ਮਾਈਕ੍ਰੋਪਲਾਸਟਿਕ ਹੁਣ ਦੁਨੀਆ ਵਿਚ ਪਹਿਲੀ ਵਾਰ ਸੋਧਕਾਰਾਂ ਨੂੰ ਗਰਭ ਵਿਚ ਪਲ ਰਹੇ ਬੱਚੇ ਦੀ ਨਾਲ ਵਿਚ ਵੀ ਮਿਲੀ ਹੈ। ਸੋਧਕਾਰਾਂ ਦਾ ਕਹਿਣਾ ਹੈ ਕਿ ਇਹ ਚਿੰਤਾ ਦਾ ਮਾਮਲਾ ਹੈ। ਗਰਭ ਵਿਚ ਪਲ ਰਹੇ ਬੱਚੇ ਦੀ ਨਾਲ ਦਾ ਨਿਰਮਾਣ ਗਰਭ ਅਵਸਥਾ ਦੌਰਾਨ ਅੰਦਰ ਹੀ ਹੁੰਦਾ ਹੈ। ਇਸੇ ਰਾਹੀਂ ਬੱਚੇ ਦੇ ਪੇਟ ਅੰਦਰ ਆਕਸੀਜਨ ਤੇ ਭੋਜਨ ਜਾਂਦਾ ਹੈ ਤੇ ਵਾਧੂ ਪਦਾਰਥ ਬਾਹਰ ਨਿਕਲਦੇ ਹਨ।
ਐਨਵਾਇਰਮੈਂਟ ਇੰਟਰਨੈਸ਼ਨਲ ਨਾਂ ਦੇ ਰਸਾਲੇ ਵਿਚ ਪ੍ਰਕਾਸ਼ਿਤ ਸੋਧ ਵਿਚ ਸੋਧਕਾਰਾਂ ਨੇ ਖੁਲਾਸੇ ਕੀਤੇ ਹਨ। ਮਾਈਕ੍ਰੋਪਲਾਸਟਿਕ ਸਿਹਤ 'ਤੇ ਕੀ ਪ੍ਰਭਾਵ ਪਾਉਂਦਾ ਹੈ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਮਾਈਕ੍ਰੋਪਲਾਸਟਿਕ ਅਜਿਹੇ ਰਸਾਇਣਾਂ ਨੂੰ ਬੱਚੇ ਅੰਦਰ ਲੈ ਜਾ ਸਕਦੇ ਹਨ ਜੋ ਉਸ ਦੀ ਸਿਹਤ ਨੂੰ ਲੰਬੇ ਸਮੇਂ ਤੱਕ ਨੁਕਸਾਨ ਪਹੁੰਚਾ ਸਕਦੇ ਹਨ ਜਾਂ ਭਰੂਣ ਦੇ ਇਮਿਊਨ ਸਿਸਟਮ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਇਹ ਵੀ ਪੜ੍ਹੋ- ਸਾਊਦੀ ਦੇ ਕ੍ਰਾਊਨ ਪ੍ਰਿੰਸ ਸਲਮਾਨ ਨੇ ਲਗਵਾਇਆ ਕੋਰੋਨਾ ਟੀਕਾ, 5 ਲੱਖ ਲੋਕਾਂ ਨੇ ਕਰਵਾਈ ਰਜਿਸਟ੍ਰੇਸ਼ਨ
ਇਸ ਦੌਰਾਨ ਇਕ ਦਰਜਨ ਪਲਾਸਟਿਕ ਕਣ ਮਿਲੇ ਹਨ। ਹਾਲਾਂਕਿ ਸੋਧਕਾਰਾਂ ਨੇ ਸਿਰਫ 4 ਫ਼ੀਸਦੀ ਨਾਲ ਦਾ ਹੀ ਅਧਿਐਨ ਕੀਤਾ ਹੈ ਤੇ ਸ਼ਾਇਦ ਇਨ੍ਹਾਂ ਦੀ ਗਿਣਤੀ ਹੋਰ ਵੀ ਜ਼ਿਆਦਾ ਹੋ ਸਕਦੀ ਹੈ। ਅਧਿਐਨ ਵਿਚ ਮਿਲੇ ਪਲਾਸਟਿਕ ਨੀਲੇ, ਲਾਲ, ਸੰਤਰੀ ਤੇ ਗੁਲਾਬੀ ਹਨ ਤੇ ਮੂਲ ਰੂਪ ਨਾਲ ਇਹ ਪੇਂਟ, ਕਾਸਮੈਟਿਕ ਪਦਾਰਥਾਂ ਜਾਂ ਨਿੱਜੀ ਸੁਰੱਖਿਆ ਵਾਲੇ ਪ੍ਰਾਡਕਟ ਰਾਹੀਂ ਅੰਦਰ ਪੁੱਜੇ ਹਨ। ਇਹ ਆਸਾਨੀ ਨਾਲ ਖੂਨ ਦੇ ਰਾਹੀਂ ਬੱਚੇ ਦੇ ਅੰਦਰ ਜਾ ਸਕਦੇ ਹਨ। ਫਿਲਹਾਲ ਮਾਹਰ ਪਤਾ ਲਗਾ ਰਹੇ ਹਨ ਕਿ ਇਨ੍ਹਾਂ ਪਲਾਸਟਿਕ ਕਣਾਂ ਬੱਚੇ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਇਆ। ਸ਼ਾਇਦ ਇਸੇ ਲਈ ਬਹੁਤੇ ਲੋਕ ਗਰਭਵਤੀ ਬੀਬੀਆਂ ਨੂੰ ਕਾਸਮੈਟਿਕ ਪਦਾਰਥਾਂ ਦੀ ਘੱਟ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ ਕਿਉਂਕਿ ਇਹ ਮਾਂ ਰਾਹੀਂ ਬੱਚੇ ਤੱਕ ਪੁੱਜ ਸਕਦੇ ਹਨ।
ਗਰਭ 'ਚ ਪਲ ਰਹੇ ਬੱਚੇ ਨੂੰ ਮਾਈਕ੍ਰੋਪਲਾਸਟਿਕ ਤੋਂ ਬਚਾਉਣ ਲਈ ਕਿਹੜੇ ਕਦਮ ਚੁੱਕਣ ਦੀ ਜ਼ਰੂਰਤ?ਕੁਮੈਂਟ ਬਾਕਸ ਵਿਚ ਦਿਓ ਰਾਇ
ਚੰਗੀ ਖ਼ਬਰ : 'ਕੈਨੇਡਾ' ਸਰਕਾਰ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਸਕੂਲੀ ਸਿਲੇਬਸ ’ਚ ਸ਼ਾਮਲ ਕਰਨ ਨੂੰ ਤਿਆਰ
NEXT STORY