ਟੋਰਾਂਟੋ— ਕੈਨੇਡਾ ਦੇ ਲਿਟਲ ਇਟਲੀ ਇਲਾਕੇ 'ਚ ਸੜਕ ਦੁਰਘਟਨਾ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਟੋਰਾਂਟੋ ਦੇ ਲਿਟਲ ਇਟਲੀ ਇਲਾਕੇ 'ਚ ਸਾਈਕਲ ਸਵਾਰ ਇਕ ਟੱਰਕ 'ਚ ਜਾ ਵੱਜਾ ਤੇ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਉਸ ਦੇ ਸਿਰ 'ਚ ਡੂੰਘੀਆਂ ਸੱਟਾਂ ਲੱਗੀਆਂ ਸਨ। ਕੋਲੋਂ ਦੀ ਲੰਘ ਰਹੀਆਂ ਦੋ ਨਰਸਾਂ ਨੇ ਇਸ ਜ਼ਖਮੀ ਨੂੰ ਸੀ.ਪੀ.ਆਰ ਦਿੱਤੀ ਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਥੋੜੀ ਹੀ ਦੇਰ 'ਚ ਐਂਬੂਲੈਂਸ ਵੀ ਆ ਗਈ ਪਰ ਇਸ ਵਿਅਕਤੀ ਨੂੰ ਬਚਾਇਆ ਨਾ ਜਾ ਸਕਿਆ। ਨੇੜੇ ਖੜ੍ਹੇ ਲੋਕਾਂ ਨੇ ਦੱਸਿਆ ਕਿ ਉਹ ਸੜਕ ਤੋਂ ਲੰਘ ਰਹੇ ਸਨ ਤਾਂ ਅਚਾਨਕ ਦੇਖਿਆ ਕਿ ਇਕ ਸਾਈਕਲ ਸਵਾਰ ਟਰੱਕ ਵੱਲ ਜਾ ਰਿਹਾ ਹੈ। ਉਨ੍ਹਾਂ ਨੇ ਆਵਾਜ਼ਾਂ ਦੇ ਕੇ ਵਿਅਕਤੀ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਪਤਾ ਹੀ ਨਾ ਲੱਗਾ ਤੇ ਉਹ ਟਰੱਕ ਦੇ ਟਾਇਰਾਂ ਹੇਠ ਆ ਕੇ ਕੁਚਲਿਆ ਗਿਆ। ਇਕ ਔਰਤ ਨੇ ਦੱਸਿਆ ਕਿ ਉਹ ਕੰਮ 'ਤੇ ਜਾ ਰਹੀ ਸੀ ਤੇ ਸੜਕ 'ਤੇ ਭੀੜ ਦੇਖ ਕੇ ਉਹ ਸਮਝੀ ਕਿ ਕਿਸੇ ਦੀ ਲੜਾਈ ਹੋ ਰਹੀ ਹੈ ਤੇ ਜਦ ਉਸ ਨੇ ਜਾ ਕੇ ਦੇਖਿਆ ਤਾਂ ਲੋਕ ਜ਼ਖਮੀ ਵਿਅਕਤੀ ਦੀ ਮਦਦ ਕਰ ਰਹੇ ਸਨ। ਇਸ ਸੜਕ ਨੂੰ ਕੁੱਝ ਸਮੇਂ ਲਈ ਬੰਦ ਕੀਤਾ ਗਿਆ ਤੇ ਲੋਕਾਂ ਨੂੰ ਆਵਾਜਾਈ ਲਈ ਰਸਤਾ ਬਦਲਣ ਲਈ ਕਿਹਾ ਗਿਆ। ਤੁਹਾਨੂੰ ਦੱਸ ਦਈਏ ਕਿ ਕਾਲਜ ਸਟਰੀਟ ਵੈੱਸਟ ਨੂੰ ਲਿਟਲ ਇਟਲੀ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਤੇ ਇੱਥੇ ਵਧੇਰੇ ਇਤਾਲਵੀ ਮੂਲ ਦੇ ਕੈਨੇਡੀਅਨ ਲੋਕ ਰਹਿੰਦੇ ਹਨ।
ਮਾਲਦੀਵ ਦੇ ਅਖਬਾਰ ਨੇ ਭਾਰਤ ਨੂੰ ਸਭ ਤੋਂ ਵੱਡਾ ''ਦੁਸ਼ਮਣ'' ਅਤੇ ਚੀਨ ਨੂੰ ਦੱਸਿਆ ''ਦੋਸਤ''
NEXT STORY