ਲਿਲੋਂਗਵੇ : ਮਲਾਵੀ 'ਚ ਤੂਫ਼ਾਨ ਚਿਡੋ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 13 ਹੋ ਗਈ ਹੈ ਤੇ ਐਤਵਾਰ ਅਤੇ ਮੰਗਲਵਾਰ ਦਰਮਿਆਨ ਦੇਸ਼ ਵਿੱਚ ਭਾਰੀ ਮੀਂਹ ਪੈਣ ਕਾਰਨ 45,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਸਥਾਨਕ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਆਫ਼ਤ ਪ੍ਰਬੰਧਨ ਮਾਮਲਿਆਂ ਦੇ ਵਿਭਾਗ (ਡੀਓਡੀਐੱਮਏ) ਦੇ ਕਮਿਸ਼ਨਰ ਚਾਰਲਸ ਕਾਲੇਮਬਾ ਨੇ ਕਿਹਾ ਕਿ ਚੱਕਰਵਾਤ ਕਾਰਨ 29 ਲੋਕ ਜ਼ਖਮੀ ਹੋਏ ਹਨ ਜਦਕਿ ਮੰਗਲਵਾਰ ਨੂੰ 16 ਲੋਕ ਜ਼ਖਮੀ ਹੋਏ ਸਨ। ਕਾਲੇਮਬਾ ਨੇ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਦੀ ਕੁੱਲ ਗਿਣਤੀ ਵਧ ਕੇ 10,159 ਹੋ ਗਈ ਹੈ, ਜਿਸ ਨਾਲ ਲਗਭਗ 45,162 ਲੋਕ ਸ਼ਾਮਲ ਹਨ। ਇਨ੍ਹਾਂ ਵਿੱਚੋਂ 227 ਲੋਕ ਬੇਘਰ ਹੋ ਗਏ ਹਨ। ਮੰਗਲਵਾਰ ਤੱਕ ਚੱਕਰਵਾਤ ਮਲਾਵੀ ਤੋਂ ਨਿਕਲਣ ਤੋਂ ਪਹਿਲਾਂ ਤਬਾਹੀ ਦੀ ਇਕ ਭਿਆਨਕ ਮੰਜ਼ਰ ਪਿੱਛੇ ਛੱਡ ਗਿਆ।
ਨਿਊਜ਼ ਏਜੰਸੀ ਨੇ ਦੱਸਿਆ ਕਿ DoDMA, ਵੱਖ-ਵੱਖ ਮਾਨਵਤਾਵਾਦੀ ਭਾਈਵਾਲਾਂ ਦੇ ਸਹਿਯੋਗ ਨਾਲ, ਪ੍ਰਭਾਵਿਤ ਭਾਈਚਾਰਿਆਂ ਨੂੰ ਰਾਹਤ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਚੱਕਰਵਾਤ ਨੇ ਆਪਣੇ ਰਸਤੇ ਵਿਚ ਆਏ ਘਰਾਂ ਦੀਆਂ ਛੱਤਾਂ ਉਡਾ ਦਿੱਤੀਆਂ ਤੇ ਬੁਨਿਆਦੀ ਢਾਂਚਿਆਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ।
ਚੱਕਰਵਾਤ ਚਿਡੋ ਇੱਕ ਅਜਿਹੀ ਮੌਸਮ ਗੜਬੜੀ ਹੈ ਜੋ ਸਮੁੰਦਰ ਦੇ ਉੱਪਰ ਘੱਟ ਹਵਾ ਦੇ ਦਬਾਅ ਕਾਰਨ ਪੈਦਾ ਹੁੰਦਾ ਹੈ, ਜਿਸ ਵਿਚ ਹਵਾਵਾ ਗਰਮ ਹੋ ਕੇ ਉੱਪਰ ਉੱਠਦੀਆਂ ਹਨ ਤੇ ਹੌਲੀ ਹੌਲੀ ਚੱਕਰਵਾਤ ਦਾ ਰੂਪ ਧਾਰਨ ਕਰ ਜਾਂਦੀਆਂ ਹਨ। ਇਸ ਦੌਰਾਨ ਕਦੇ ਕਦੇ ਹਵਾਵਾਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨੂੰ ਵੀ ਪਾਰ ਕਰ ਜਾਂਦੀਆਂ ਹਨ।
30 ਦਸੰਬਰ ਨੂੰ ਬੰਦ ਦੀ ਕਾਲ ਤੇ SC ਦੀ ਕਿਸਾਨਾਂ ਨੂੰ ਅਪੀਲ, ਜਾਣੋਂ ਦੇਸ਼ ਵਿਦੇਸ਼ ਦੀਆਂ ਟੌਪ 10 ਖਬਰਾਂ
NEXT STORY