ਇਸਲਾਮਾਬਾਦ : ਪਾਕਿਸਤਾਨ ਦੇ ਪੰਜਾਬ ਸੂਬੇ 'ਚ ਐਤਵਾਰ ਨੂੰ ਗੈਸ ਸਿਲੰਡਰ ਫਟਣ ਕਾਰਨ ਇਕ 3 ਮੰਜ਼ਿਲਾ ਇਮਾਰਤ ਦੇ ਡਿੱਗਣ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸੂਬੇ ਦੇ ਜੇਹਲਮ 'ਚ ਗ੍ਰੈਂਡ ਟਰੰਕ (ਜੀ.ਟੀ.) ਰੋਡ 'ਤੇ ਸਥਿਤ 3 ਮੰਜ਼ਿਲਾ ਹੋਟਲ ਦੀ ਇਮਾਰਤ ਰਸੋਈ 'ਚ ਸਿਲੰਡਰ ਫਟਣ ਨਾਲ ਢਹਿ ਗਈ।
ਇਹ ਵੀ ਪੜ੍ਹੋ : ਮੀਂਹ ਨਾਲ ਹਾਲੋਂ-ਬੇਹਾਲ ਗੁਰੂਗ੍ਰਾਮ, ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਸਲਾਹ, ਸਕੂਲ ਵੀ ਰਹਿਣਗੇ ਬੰਦ
ਟੈਲੀਵਿਜ਼ਨ ਚੈਨਲ ਜੀਓ ਨਿਊਜ਼ ਨੇ ਜੇਹਲਮ ਦੇ ਡਿਪਟੀ ਕਮਿਸ਼ਨਰ ਸਮੀਉੱਲ੍ਹਾ ਫਾਰੂਕ ਦੇ ਹਵਾਲੇ ਨਾਲ ਕਿਹਾ ਕਿ 6 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ, ਜਦੋਂ ਕਿ 10 ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਫਾਰੂਕ ਨੇ ਕਿਹਾ, “ਬਚਾਅ ਕਾਰਜ ਜਾਰੀ ਹਨ ਅਤੇ ਸਾਡੀ ਟੀਮ ਇੱਥੇ ਮੌਜੂਦ ਹੈ। 4-5 ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਪੂਰਾ ਮਲਬਾ ਹਟਾਉਣ ਤੱਕ ਬਚਾਅ ਕਾਰਜ ਜਾਰੀ ਰਹੇਗਾ। ਇਕ ਦਿਨ ਪਹਿਲਾਂ ਪੰਜਾਬ ਦੇ ਸਰਗੋਧਾ ਜ਼ਿਲ੍ਹੇ ਵਿੱਚ ਇਕ ਵਾਹਨ ਦਾ ਗੈਸ ਸਿਲੰਡਰ ਫਟਣ ਨਾਲ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ 14 ਹੋਰ ਜ਼ਖ਼ਮੀ ਹੋ ਗਏ ਸਨ।
ਇਹ ਵੀ ਪੜ੍ਹੋ : ਮੀਂਹ ਨੇ ਵਿਗਾੜੇ ਮੋਹਾਲੀ ਦੇ ਹਾਲਾਤ, ਕਰੋੜਾਂ ਦਾ ਨੁਕਸਾਨ, ਪਾਣੀ ’ਤੇ ਤੈਰਦੇ ਰਹੇ ਵਾਹਨ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਰਾਂਸ ਪਹੁੰਚੀ ਭਾਰਤੀ ਫ਼ੌਜ, ਮਾਰਚਿੰਗ ਪਾਸਟ ਪਰੇਡ ਦੀ ਰਿਹਰਸਲ ’ਚ ਲਿਆ ਹਿੱਸਾ, ਦੇਖੋ ਵੀਡੀਓ
NEXT STORY