ਲੰਡਨ (ਏਜੰਸੀਆਂ)–ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਸਿਹਤ ਲਈ ਕਈ ਤਰ੍ਹਾਂ ਫਾਇਦੇਮੰਦ ਹਨ ਬੇਰੀਜ਼, ਖਾਸ ਤੌਰ ’ਤੇ ਬਲੂਬੇਰੀਜ਼। ਬਲੂਬੇਰੀਜ਼ ’ਚ ਕੈਲੋਰੀ ਦੀ ਮਾਤਰਾ ਬੇਹੱਦ ਘੱਟ ਹੁੰਦੀ ਹੈ ਪਰ ਪੋਸ਼ਕ ਤੱਤ ਅਤੇ ਐਂਟੀਆਕਸੀਡੈਂਟਸ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ। ਬਲੂਬੇਰੀਜ਼ ਤੁਹਾਡੀ ਸਿਹਤ ਲਈ ਕਿੰਨਾ ਜ਼ਰੂਰੀ ਅਤੇ ਫਾਇਦੇਮੰਦ ਹੈ, ਇਹ ਗੱਲ ਹੁਣ ਇਕ ਸਟੱਡੀ ’ਚ ਸ਼ਾਮਲ ਹੋ ਚੁੱਕੀ ਹੈ। ਇਕ ਨਵੀਂ ਸਟੱਡੀ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਹਰ ਦਿਨ 150 ਗ੍ਰਾਮ ਯਾਨੀ ਲਗਭਗ 1 ਕੱਪ ਬਲੂਬੇਰੀਜ਼ ਖਾਣ ਨਾਲ ਕਾਰਡੀਵਸਕੁਲਰ ਯਾਨੀ ਦਿਲ ਦੀਆਂ ਜੁੜੀਆਂ ਬੀਮਾਰੀਆਂ ਦਾ ਖਤਰਾ 15 ਫੀਸਦੀ ਘੱਟ ਹੋ ਜਾਂਦਾ ਹੈ।
ਬਲੂਬੇਰੀਜ਼ ਸਮੇਤ ਦੂਜੀਆਂ ਬੇਰੀਜ਼ ਨੂੰ ਵੀ ਕਰੋ ਡਾਈਟ ’ਚ ਸ਼ਾਮਲ
ਅਮਰੀਕਨ ਜਨਰਲ ਆਫ ਕਲੀਨੀਕਲ ਨਿਊਟ੍ਰੀਸ਼ਨ ’ਚ ਪ੍ਰਕਾਸ਼ਿਤ ਸਟੱਡੀ ਦੇ ਨਤੀਜਿਆਂ ਮੁਤਾਬਕ ਬਲੂਬੇਰੀਜ਼ ਦੇ ਨਾਲ ਹੀ ਜੇ ਤੁਸੀਂ ਦੂਜੀਆਂ ਬੇਰੀਜ਼ ਜਿਵੇਂ ਸਟ੍ਰਾਅਬੇਰੀ, ਕ੍ਰੇਨਬੇਰੀ, ਰਾਸਪਬੇਰੀ ਵਰਗੇ ਫਲਾਂ ਨੂੰ ਆਪਣੀ ਡੇਲੀ ਡਾਈਟ ’ਚ ਸ਼ਾਮਲ ਕਰੋ ਤਾਂ ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਖਤਰਾ ਕਈ ਗੁਣਾ ਘੱਟ ਹੋ ਜਾਵੇਗਾ। ਇਸ ਸਟੱਡੀ ਦੇ ਲੀਡ ਆਥਰ ਏਡਿਨ ਕੈਸਿਡੀ, ਜੋ ਬ੍ਰਿਟੇਨ ’ਚ ਯੂਨੀਵਰਸਿਟੀ ਆਫ ਈਸਟ ਐਂਗਲੀਆ ’ਚ ਪ੍ਰੋਫੈਸਰ ਵੀ ਹਨ, ਦਾ ਕਹਿਣਾ ਹੈ ਕਿ ਮੈਟਾਬਾਲਿਕ ਸਿੰਡ੍ਰੋਮ ਕਾਰਨ ਦਿਲ ਨਾਲ ਜੁੜੀਆਂ ਬੀਮਾਰੀਆਂ, ਸਟ੍ਰੋਕ ਅਤੇ ਡਾਇਬਟੀਜ਼ ਦਾ ਖਤਰਾ ਵੱਧ ਜਾਂਦਾ ਹੈ ਅਤੇ ਇਨ੍ਹਾਂ ਬੀਮਾਰੀਆਂ ਨੂੰ ਕੰਟਰੋਲ ਕਰਨ ਲਈ ਅਕਸਰ ਡਾਕਟਰ ਸਟੈਟਿਨਸ ਅਤੇ ਦੂਜੀਆਂ ਦਵਾਈਆਂ ਪ੍ਰਿਸਕ੍ਰਾਈਬ ਕਰਦੇ ਹਨ।
ਮੈਟਾਬਾਲਿਕ ਸਿੰਡ੍ਰੋਮ ’ਤੇ ਬਲੂਬੇਰੀਜ਼ ਦਾ ਅਸਰ
ਖੋਜਕਾਰਾਂ ਨੇ ਇਸ ਸਟੱਡੀ ਰਾਹੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਿਰ ਬਲੂਬੇਰੀਜ਼ ਖਾਣ ਦਾ ਮੈਟਾਬਾਲਿਕ ਸਿੰਡ੍ਰੋਮ ’ਤੇ ਕੀ ਅਸਰ ਪੈਂਦਾ ਹੈ। ਦਰਅਸਲ ਮੈਟਾਬਾਲਿਕ ਸਿੰਡ੍ਰੋਮ ਅਜਿਹੀ ਕੰਡੀਸ਼ਨ ਹੈ, ਜੋ ਇਕ ਤਿਹਾਈ ਬਾਲਗਾਂ ਨੂੰ ਪ੍ਰਭਾਵਿਤ ਕਰਦੀ ਹੈ, ਜਿਨ੍ਹਾਂ ’ਚ ਘੱਟ ਤੋਂ ਘੱਟ 3 ਰਿਸਕ ਫੈਕਟਰਸ ਪਾਏ ਜਾਂਦੇ ਹਨ। ਉਹ ਰਿਸਕ ਫੈਕਟਰਸ ਨਾਲ ਹਾਈ ਬਲੱਡ ਪ੍ਰੈਸ਼ਰ, ਹਾਈ ਬਲੱਡ ਸ਼ੂਗਰ, ਕਮਰ ਦੇ ਆਲੇ-ਦੁਆਲੇ ਦੇ ਹਿੱਸਿਆਂ ’ਚ ਬਾਡੀ ਫੈਟ ਵੱਧ, ਗੁਡ ਕੋਲੈਸਟਰੋਲ ਦਾ ਲੈਵਲ ਘੱਟ ਅਤੇ ਟ੍ਰਾਈਗਿਲਸਰਾਈਡਸ ਦਾ ਲੈਵਲ ਵੱਧ। ਸਟੱਡੀ ’ਚ ਪਤਾ ਲੱਗਾ ਕਿ ਹਰ ਦਿਨ 1 ਕੱਪ ਬਲੂਬੇਰੀਜ਼ ਖਾਣ ਨਾਲ ਨਰਵਸ ਸਬੰਧੀ ਫੰਕਸ਼ਨਸ ਬਿਹਤਰ ਹੋਏ, ਖੂਨ ਦੀਆਂ ਧਮਣੀਆਂ ਦੀ ਸਟਿਫਨੈੱਸ ਘੱਟ ਹੋ ਗਈ, ਜਿਸ ਤੋਂ ਬਾਅਦ ਕਾਰਡੀਓਵਸਕੁਲਰ ਡਿਜ਼ੀਜ਼ ਦੇ ਖਤਰੇ ’ਚ 15 ਫੀਸਦੀ ਤੱਕ ਦੀ ਕਮੀ ਦੇਖੀ ਗਈ।
ਟਰੰਪ ਨੇ ਅਰਥ ਸ਼ਾਸਤਰੀ ਕੇਵਿਨ ਹੈਸੇਟ ਦੇ ਅਹੁਦਾ ਛੱਡਣ ਦਾ ਕੀਤਾ ਐਲਾਨ
NEXT STORY