ਇੰਟਰਨੈਸ਼ਨਲ ਡੈਸਕ-ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਦੇ ਹਾਲ ਹੀ 'ਚ ਖੋਜੇ ਗਏ ਉਪ-ਵਰਜ਼ਨ 'ਤੇ ਵਿਗਿਆਨੀ ਸਖ਼ਤ ਨਜ਼ਰ ਰੱਖ ਰਹੇ ਹਨ ਤਾਂ ਕਿ ਇਹ ਨਿਰਧਾਰਿਤ ਕੀਤਾ ਜਾ ਸਕੇ ਕਿ ਇਸ ਦਾ ਉਭਰਨਾ ਭਵਿੱਖ 'ਚ ਮਹਾਮਾਰੀ ਦੇ ਕਹਿਰ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ। ਸ਼ੁਰੂਆਤ ਓਮੀਕ੍ਰੋਨ ਵੇਰੀਐਂਟ ਹਾਲ ਦੇ ਮਹੀਨਿਆਂ 'ਚ ਵਾਇਰਸ ਦਾ ਸਭ ਤੋਂ ਖਤਰਨਾਕ ਸਟ੍ਰੇਨ ਬਣ ਗਿਆ ਹੈ ਪਰ ਬ੍ਰਿਟਿਸ਼ ਸਿਹਤ ਅਧਿਕਾਰੀਆਂ ਨੇ ਬੀ.ਏ.2 ਨਾਂ ਦੇ ਨਵੇਂ ਵੇਰੀਐਂਟ ਦੇ ਸੈਂਕੜੇ ਮਾਮਲਿਆਂ ਦੀ ਵਿਸ਼ੇਸ਼ ਰੂਪ ਨਾਲ ਪਛਾਣ ਕੀਤੀ ਹੈ ਜਦਕਿ ਅੰਤਰਰਾਸ਼ਟਰੀ ਡਾਟਾ ਦਾ ਸੁਝਾਅ ਹੈ ਕਿ ਇਹ ਮੁਕਾਬਲਤਨ ਤੇਜ਼ੀ ਨਾਲ ਫੈਲ ਸਕਦਾ ਹੈ।
ਇਹ ਵੀ ਪੜ੍ਹੋ : ਸ੍ਰੀ ਆਨੰਦਪੁਰ ਸਾਹਿਬ ਗੁਰਦੁਆਰਾ 'ਚ ਹੋਈ ਬੇਅਦਬੀ ਦੀ ਘਟਨਾ ਦੀ ਅਗੇ ਹੋਰ ਜਾਂਚ ਕਰਵਾਈ ਜਾਵੇ : ਇਕਬਾਲ ਸਿੰਘ ਲਾਲਪੁਰਾ
ਓਮੀਕ੍ਰੋਨ ਨੂੰ ਕੋਰੋਨਾ ਵਾਇਰਸ ਦੇ ਵੱਖ-ਵੱਖ ਵੇਰੀਐਂਟਾਂ 'ਚ ਸਭ ਤੋਂ ਖਤਰਨਾਕ ਮੰਨਿਆ ਜਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ 26 ਨਵੰਬਰ ਨੂੰ ਇਸ ਨੂੰ 'ਚਿੰਤਾਜਨਕ' ਵੇਰੀਐਂਟ ਦੱਸਦੇ ਹੋਏ ਓਮੀਕ੍ਰੋਨ ਦਾ ਨਾਂ ਦਿੱਤਾ। 'ਚਿੰਤਾਜਨਕ ਵੇਰੀਐਂਟ' ਡਬਲਯੂ.ਐੱਚ.ਓ. ਦੀ ਕੋਰੋਨਾ ਵਾਇਰਸ ਦੇ ਜ਼ਿਆਦਾ ਖਤਰਨਾਕ ਵੇਰੀਐਂਟਾਂ ਦੀ ਸਿਖਰ ਸ਼੍ਰੇਣੀ ਹੈ। ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਨੂੰ ਵੀ ਇਸੇ ਸ਼੍ਰੇਣੀ 'ਚ ਰੱਖਿਆ ਗਿਆ ਸੀ। ਕੋਵਿਡ ਦੇ ਜ਼ਿਆਦਾ ਇਨਫੈਕਸ਼ਨ ਵੇਰੀਐਂਟ ਬੀ.1.1.1.529 ਦੇ ਬਾਰੇ 'ਚ ਪਹਿਲੀ ਵਾਰ 24 ਨਵੰਬਰ ਨੂੰ ਦੱਖਣੀ ਅਫਰੀਕਾ ਵੱਲੋਂ ਡਬਲਯੂ.ਐੱਚ.ਓ. ਨੂੰ ਸੂਚਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਕਾਂਗਰਸ ਨੂੰ ਮਿਲ ਰਹੇ ਲੋਕ ਹੁੰਗਾਰੇ ਤੋਂ ਵਿਰੋਧੀ ਘਬਰਾਏ : ਡਾ. ਮੀਆਂ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕਰਮਨ ਨਿਵਾਸੀ ਮਾਤਾ ਗੁਰਮੀਤ ਕੌਰ ਬਧੇਸਾਂ ਦੇ ਅਕਾਲ ਚਲਾਣੇ ‘ਤੇ ਚੌਕੀਮਾਨ ਦੇ ਬਧੇਸਾਂ ਪਰਿਵਾਰ ਨੂੰ ਭਾਰੀ ਸਦਮਾ
NEXT STORY