ਬੁਢਲਾਡਾ (ਬਾਂਸਲ)- ਹਲਕੇ ਅੰਦਰ ਕਾਂਗਰਸ ਪਾਰਟੀ ਨੂੰ ਮਿਲ ਰਹੇ ਲੋਕਾਂ ਦੇ ਭਰਮੇ ਹੁੰਗਾਰੇ ਤੋਂ ਵਿਰੋਧੀ ਘਬਰਾਏ ਹੋਏ ਹਨ। ਅੱਜ ਪਾਰਟੀ ਦੇ ਹੱਕ 'ਚ ਲਹਿਰ ਚੱਲੀ ਹੋਈ ਹੈ। ਇਹ ਸ਼ਬਦ ਅੱਜ ਇੱਥੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਉਮੀਦਵਾਰ ਡਾ. ਰਣਵੀਰ ਕੌਰ ਮੀਆਂ ਨੇ ਕਹੇ। ਉਨ੍ਹਾਂ ਕਿਹਾ ਕਿ ਹਰ ਪਿੰਡ ਗਲੀ ਮੁਹੱਲੇ ਬੂਥ ਪੱਧਰ 'ਤੇ ਲੋਕਾਂ ਨੇ ਆਪਣੇ ਪੱਧਰ 'ਤੇ ਹੀ ਪ੍ਰਚਾਰ ਦੀ ਕਮਾਂਡ ਸੰਭਾਲ ਲਈ ਹੈ। ਅੱਜ ਇਹ ਚੋਣ ਮੇਰੀ ਇਕੱਲੀ ਦੀ ਨਹੀਂ ਸਗੋਂ ਕਾਂਗਰਸੀ ਵਰਕਰ ਆਪਣੀ ਚੋਣ ਸਮਝ ਕੇ ਪ੍ਰਚਾਰ ਕਰ ਰਹੇ ਹਨ।
ਇਹ ਵੀ ਪੜ੍ਹੋ : ਪ੍ਰੋਫੈਸਰ ਭੁੱਲਰ ਦੀ ਰਿਹਾਈ ਨੂੰ ਤੁਰੰਤ ਅਮਲ ’ਚ ਲਿਆਵੇ ਕੇਜਰੀਵਾਲ ਸਰਕਾਰ : ਢੋਟ
ਉਨ੍ਹਾਂ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਨੁਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਮੁੱਦੇਹੀਨ ਹਨ ਉਨ੍ਹਾਂ ਕੋਲ ਕਾਂਗਰਸ ਸਰਕਾਰ ਦੇ ਕੀਤੇ ਵਿਕਾਸ ਕਾਰਜਾਂ ਅਤੇ ਵਾਅਦਿਆਂ ਦੇ ਮੁਕਾਬਲੇ ਭੰਡਨ ਲਈ ਕੋਈ ਮੁੱਦਾ ਹੀ ਨਹੀਂ ਹੈ ਅਤੇ ਗੁਮਰਾਹਪੂਰਨ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਲੋਕਾਂ ਨੂੰ ਮੁੰਗੇਰੀ ਲਾਲ ਦੇ ਸੁਪਨੇ ਦਿਖਾਉਣ ਤੋਂ ਇਲਾਵਾ ਸਿਰਫ ਝੂਠੇ ਵਾਅਦੇ ਕਰਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਚੰਨੀ ਸਰਕਾਰ ਵੱਲੋਂ ਹਰ ਵਰਗ ਦੇ ਹਿੱਤਾਂ ਨੂੰ ਧਿਆਨ 'ਚ ਰੱਖਦਿਆਂ ਲੋਕਾਂ ਨੂੰ ਅਨੇਕਾਂ ਭਲਾਈ ਸਕੀਮਾਂ ਦਿੱਤੀਆਂ, ਉਥੇ ਬੇਰੁਜ਼ਗਾਰੀ, ਕਿਸਾਨੀ ਮਜ਼ਬੂਤੀ, ਮਹਿੰਗਾਈ ਨੂੰ ਠੱਲ ਪਾਉਣ, ਕਰਜ਼ਾ ਮੁਆਫੀ, ਸਿਹਤ ਸਹੂਲਤਾਂ, ਸਮਾਰਟ ਸਕੂਲ, ਖੇਡ ਸਟੇਡੀਅਮ ਆਦਿ ਵਰਗੀਆਂ ਸਹੂਲਤਾਂ ਦਿੱਤੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਦਾ ਕਹਿਰ ਜਾਰੀ, 33 ਲੋਕਾਂ ਦੀ ਹੋਈ ਮੌਤ ਤੇ 7699 ਨਵੇਂ ਮਾਮਲੇ ਆਏ ਸਾਹਮਣੇ
ਉਨ੍ਹਾਂ ਕਿਹਾ ਕਿ ਉਹ ਕਿਸਾਨ ਦੀ ਧੀ ਹੈ, ਮਜ਼ਦੂਰਾਂ ਦੀ ਹਮਦਰਦ ਹੈ ਹਲਕੇ ਲਈ ਸਿੱਖਿਆ ਸਿਹਤ ਸਹੂਲਤਾਂ ਅਤੇ ਰੁਜ਼ਗਾਰ ਦੇ ਸਾਧਨ ਪੈਦਾ ਕਰਨਾ ਉਨ੍ਹਾਂ ਦਾ ਮੁੱਖ ਮਕਸਦ ਹੈ। ਡਾ. ਮੀਆਂ ਨੇ ਕਿਹਾ ਕਿ ਉਹ ਖੇਤ ਮਜ਼ਦੂਰ, ਛੋਟੇ ਦੁਕਾਨਦਾਰ, ਦਿਹਾੜੀਦਾਰ, ਹਥਕਿਰਤ ਕਰਨ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਤੋਂ ਭਲੀਭਾਂਤੀ ਜਾਣੂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਾਦਾ ਮਹਿਰੂਮ ਮੈਂਬਰ ਪਾਰਲੀਮੈਂਟ ਹਾਕਮ ਸਿੰਘ ਮੀਆਂ ਨੇ ਵੀ ਹਲਕੇ ਦੇ ਵਿਕਾਸ ਦੀ ਤਰੱਕੀ ਲਈ ਸ਼ਹਾਦਤ ਦੇ ਕੇ ਪਰਿਵਾਰ ਨੂੰ ਹਲਕੇ ਨਾਲ ਜੋੜ ਕੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਫਿਰ ਮੀਆਂ ਪਰਿਵਾਰ ਤੁਹਾਡੀ ਸੇਵਾ 'ਚ ਹਾਜ਼ਰ ਹੈ।
ਇਹ ਵੀ ਪੜ੍ਹੋ : ਬਾਲਟਿਕ ਰਾਸ਼ਟਰ ਯੂਕ੍ਰੇਨ ਨੂੰ ਅਮਰੀਕਾ ਦੇ ਬਣੇ ਹਥਿਆਰ ਭੇਜਣਗੇ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਨਾਲ 1 ਦੀ ਮੌਤ, 92 ਮਾਮਲੇ ਆਏ ਸਾਹਮਣੇ
NEXT STORY