ਵਾਸ਼ਿੰਗਟਨ-ਕੋਰੋਨਾ ਵਾਇਰਸ ਨੂੰ ਲੈ ਕੇ ਰੋਜ਼ਾਨਾ ਨਵੀਆਂ ਚਿੰਤਾਵਾਂ ਸਾਹਮਣੇ ਆ ਰਹੀਆਂ ਹਨ। ਹਾਲ ਹੀ 'ਚ ਅਮਰੀਕਾ ਦੇ ਓਰੀਗਾਨ 'ਚ ਬ੍ਰਿਟੇਨ 'ਚ ਮਿਲੇ ਵਾਇਰਸ ਦਾ ਨਵਾਂ ਵੈਰੀਐਂਟ ਮਿਲਿਆ ਹੈ ਜੋ ਹੋਰ ਵੀ ਜ਼ਿਆਦਾ ਖਤਰਨਾਕ ਹੈ। ਖਾਸ ਗੱਲ ਇਹ ਹੈ ਕਿ ਇਹ ਰੂਪ ਇਕ ਨਵੇਂ ਮਿਊਟੇਸ਼ਨ ਨਾਲ ਮਿਲ ਗਿਆ ਹੈ, ਜਿਸ ਦੇ ਚੱਲਦੇ ਇਸ 'ਤੇ ਵੈਕਸੀਨ ਦਾ ਪ੍ਰਭਾਵ ਘੱਟ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਜਾਣਕਾਰਾਂ ਨੇ ਲੋਕਾਂ ਨੂੰ ਹੋਰ ਸਾਵਧਾਨ ਅਤੇ ਕੋਰੋਨਾ ਵਾਇਰਸ ਨੂੰ ਲੈ ਕੇ ਬੁਨਿਆਦੀ ਸਾਵਧਾਨੀਆਂ ਦਾ ਪਾਲਣ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ -ਅਮਰੀਕਾ ਵੱਲੋਂ ਪਾਬੰਦੀਆਂ ਹਟਾਉਣ ਤੋਂ ਬਾਅਦ ਈਰਾਨ ਕਦਮ ਚੁੱਕਣ ਨੂੰ ਤਿਆਰ : ਰੂਹਾਨੀ
ਖੋਜਕਰਤਾਵਾਂ ਨੂੰ ਹੁਣ ਤੱਕ ਅਜਿਹੇ ਕਾਮਬੀਨੇਸ਼ਨ ਵਾਲਾ ਇਕ ਹੀ ਮਾਮਲਾ ਮਿਲਿਆ ਹੈ ਪਰ ਜੈਨੇਟਿਕ ਵਿਸ਼ਲੇਸ਼ਣ ਮੁਤਾਬਕ ਇਹ ਵੈਰੀਐਂਟ ਸਮੂਹਾਂ 'ਚ ਫੈਲਿਆ ਹੈ। ਇਹ ਕਿਸੇ ਇਕ ਵਿਅਕਤੀ 'ਚ ਤਿਆਰ ਨਹੀਂ ਹੋਇਆ ਹੈ। ਓਰੀਗਾਨ ਹੈਲਥ ਐਂਡ ਸਾਇੰਸ ਯੂਨਵਰਸਿਟੀ ਦੇ ਬ੍ਰਾਇਨ ਓ ਰਾਕ ਦੱਸਦੇ ਹਨ ਕਿ ਅਸੀਂ ਨੂੰ ਇਸ ਦੁਨੀਆ ਦੇ ਦੂਜੇ ਹਿੱਸਿਆਂ ਤੋਂ ਨਹੀਂ ਲਿਆਂਦਾ ਸਗੋਂ ਇਹ ਅਚਾਨਕ ਸਾਹਮਣੇ ਆਇਆ ਹੈ। ਰਾਕ ਅਤੇ ਉਸ ਦੇ ਸਾਥੀ ਸੈਂਟਰਸ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਨਾਲ ਵੈਰੀਐਂਟਸ ਨੂੰ ਟਰੈਕ ਕਰਨ ਦੇ ਕੰਮ 'ਚ ਸ਼ਾਮਲ ਹੈ। ਉਨ੍ਹਾਂ ਨੇ ਖੋਜ ਤੋਂ ਬਾਅਦ ਡਾਟਾਬੇਸ ਨੂੰ ਵਿਗਿਆਨੀਆਂ ਨਾਲ ਸਾਂਝਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ -ਭਾਰਤੀ ਵੈਕਸੀਨ ਨੇ ਪੂਰੀ ਦੁਨੀਆ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਇਆ : ਅਮਰੀਕੀ ਵਿਗਿਆਨੀ
ਬ੍ਰਿਟੇਨ 'ਚ ਮਿਲੇ B.1.1.1.7 ਅਮਰੀਕਾ 'ਚ ਤੇਜ਼ੀ ਨਾਲ ਫੈਲ ਰਿਹਾ ਹੈ। ਵਾਇਰਸ ਦਾ ਇਹ ਰੂਪ ਮੌਜੂਦ ਰੂਪ ਤੋਂ ਵਧੇਰੇ ਇਨਫੈਕਟਿਡ ਹੈ। ਅਨੁਮਾਨ ਲਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਹਫਤਿਆਂ 'ਚ ਇਸ ਨਵੇਂ ਵੈਰੀਐਂਟਸ ਦੇ ਚੱਲਦੇ ਅਮਰੀਕਾ 'ਚ ਸਭ ਤੋਂ ਵਧੇਰੇ ਮਾਮਲੇ ਮਿਲਣਗੇ। ਓਰੀਗਾਨ 'ਚ ਮਿਲੇ ਨਵੇਂ ਰੂਪ 'ਚ ਇਸ ਤਰ੍ਹਾਂ ਦੀ ਚੀਜ਼ ਨਾਲ ਇਕ ਮਿਊਟੇਸ਼ਨ (E484K ਜਾਂ Eek) ਵੀ ਸ਼ਾਮਲ ਹੈ। ਇਹ ਮਿਊਟੇਸ਼ਨ ਦੱਖਣੀ ਅਫਰੀਕਾ, ਬ੍ਰਾਜ਼ੀਲ ਅਤੇ ਨਿਊਯਾਰਕ ਸ਼ਹਿਰ 'ਚ ਫੈਲ ਰਹੇ ਵਾਇਰਸ 'ਚ ਨਜ਼ਰ ਆਇਆ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਸਵਿੱਟਜ਼ਰਲੈਂਡ 'ਚ ਜਨਤਕ ਤੌਰ 'ਤੇ ਮੂੰਹ ਢੱਕਣ 'ਤੇ ਪਾਬੰਦੀ ਲਾਉਣ ਦਾ ਲੋਕਾਂ ਕੀਤਾ ਸਮਰਥਨ
NEXT STORY