ਬਗਦਾਦ (ਏਜੰਸੀ): ਇਰਾਕ ਦੇ ਪਵਿੱਤਰ ਸ਼ਹਿਰ ਕਰਬਲਾ ਨੇੜੇ ਕਤਰਾਤ ਅਲ-ਇਮਾਮ ਅਲੀ ਦੀ ਦਰਗਾਹ ਦੀ ਛੱਤ ਜ਼ਮੀਨ ਖਿਸਕਣ ਕਾਰਨ ਡਿੱਗ ਗਈ, ਜਿਸ ਕਾਰਨ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ। ਸੋਮਵਾਰ ਨੂੰ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਅਤੇ ਰਾਹਤ ਕੰਮ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਰਾਜਧਾਨੀ ਬਗਦਾਦ ਤੋਂ 80 ਕਿਲੋਮੀਟਰ ਦੱਖਣ 'ਚ ਸਥਿਤ ਪਵਿੱਤਰ ਕਰਬਲਾ 'ਚ ਸ਼ਨੀਵਾਰ ਨੂੰ ਜ਼ਮੀਨ ਖਿਸਕਣ ਕਾਰਨ ਇਕ ਸ਼ੀਆ ਦਰਗਾਹ ਦੀ ਛੱਤ ਡਿੱਗ ਗਈ।
ਪੜ੍ਹੋ ਇਹ ਅਹਿਮ ਖ਼ਬਰ- ਪੰਨੂੰ ਨੇ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬੀ ਫੇਰੀ ਤੋਂ ਪਹਿਲਾਂ ਦਿੱਤੀ ਇਹ ਚੇਤਾਵਨੀ
ਇਰਾਕੀ ਸਿਵਲ ਡਿਫੈਂਸ ਮੁਤਾਬਕ ਜ਼ਮੀਨ ਖਿਸਕਣ ਕਾਰਨ ਦਰਗਾਹ ਦੀ ਛੱਤ ਡਿੱਗ ਗਈ ਅਤੇ ਇਮਾਰਤ ਦੇ ਅੰਦਰ ਮਲਬਾ ਭਰ ਗਿਆ। ਉਨ੍ਹਾਂ ਕਿਹਾ ਕਿ ਪਾਣੀ ਦੇ ਸਰੋਤ ਦੇ ਨੇੜੇ ਸਥਿਤ ਦਰਗਾਹ ਦੇ ਦਰਵਾਜ਼ੇ, ਕੰਧਾਂ ਅਤੇ ਮੀਨਾਰ ਸੁਰੱਖਿਅਤ ਹਨ। ਸਿਵਲ ਡਿਫੈਂਸ ਮੁਤਾਬਕ ਮਰਨ ਵਾਲਿਆਂ ਵਿੱਚ ਚਾਰ ਔਰਤਾਂ, ਦੋ ਪੁਰਸ਼ ਅਤੇ ਇੱਕ ਬੱਚਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਬਚਾਅ ਦਲ ਨੇ ਛੇ ਲੋਕਾਂ ਨੂੰ ਬਚਾਇਆ ਹੈ। ਉਨ੍ਹਾਂ ਕਿਹਾ ਕਿ ਬਚਾਅ ਕਰਮਚਾਰੀਆਂ ਨੇ ਸੋਮਵਾਰ ਨੂੰ ਮਲਬੇ ਨੂੰ ਕੱਢਣ ਅਤੇ ਲੋਕਾਂ ਦੀ ਭਾਲ ਲਈ ਬੁਲਡੋਜ਼ਰ ਦੀ ਵਰਤੋਂ ਸ਼ੁਰੂ ਕਰ ਦਿੱਤੀ। ਜ਼ਮੀਨ ਖਿਸਕਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਪਰ ਸਿਵਲ ਡਿਫੈਂਸ ਨੇ ਇਸ ਨੂੰ ਉੱਚ ਨਮੀ ਦਾ ਕਾਰਨ ਦੱਸਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਚੀਨ 'ਚ ਭਿਆਨਕ ਗਰਮੀ ਕਾਰਨ ਝਾੜੀਆਂ ਨੂੰ ਲੱਗੀ 'ਅੱਗ', ਸੁਰੱਖਿਅਤ ਥਾਵਾਂ 'ਤੇ ਪਹੁੰਚਾਏ ਗਏ 1500 ਲੋਕ
ਭਾਰਤ ਨੇ ਸੰਕਟਗ੍ਰਸਤ ਸ਼੍ਰੀਲੰਕਾ ਨੂੰ 21,000 ਟਨ ਯੂਰੀਆ ਸੌਂਪਿਆ
NEXT STORY