ਸਟਾਕਹੋਮ (ਏਜੰਸੀ)- ਡਾਰੋਨ ਏਸੇਮੋਗਲੂ, ਸਾਈਮਨ ਜੌਹਨਸਨ ਅਤੇ ਜੇਮਸ ਏ ਰੌਬਿਨਸਨ ਨੂੰ ਰਾਸ਼ਟਰਾਂ ਦਰਮਿਆਨ ਖੁਸ਼ਹਾਲੀ ਵਿੱਚ ਅੰਤਰ 'ਤੇ ਖੋਜ ਲਈ ਅਰਥ ਸ਼ਾਸਤਰ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਜ਼ ਦੀ ਨੋਬਲ ਕਮੇਟੀ ਨੇ ਕਿਹਾ ਕਿ ਤਿੰਨਾਂ ਅਰਥਸ਼ਾਸਤਰੀਆਂ ਨੇ 'ਕਿਸੇ ਦੇਸ਼ ਦੀ ਖੁਸ਼ਹਾਲੀ ਲਈ ਸਮਾਜਿਕ ਸੰਸਥਾਵਾਂ ਦੀ ਮਹੱਤਤਾ ਨੂੰ ਪ੍ਰਦਰਸ਼ਿਤ ਕੀਤਾ ਹੈ।'
ਇਹ ਵੀ ਪੜ੍ਹੋ: ਢਾਕਾ: ਮੂਰਤੀ ਵਿਸਰਜਨ ਲਈ ਜਾ ਰਹੇ ਹਿੰਦੂ ਭਾਈਚਾਰੇ ਦੇ ਲੋਕਾਂ ਦੀ ਪੁਲਸ ਨਾਲ ਝੜਪ, ਤਿੰਨ ਜ਼ਖ਼ਮੀ
ਕਮੇਟੀ ਨੇ ਕਿਹਾ, "ਕਾਨੂੰਨ ਦੇ ਖ਼ਰਾਬ ਸ਼ਾਸਨ ਵਾਲੇ ਸਮਾਜ ਅਤੇ ਅਬਾਦੀ ਦਾ ਸ਼ੋਸ਼ਣ ਕਰਨ ਵਾਲੀਆਂ ਸੰਸਥਾਵਾਂ ਵਿਕਾਸ ਜਾਂ ਸੁਧਾਰ ਨਹੀਂ ਲਿਆਉਂਦੀਆਂ ਹਨ। ਪੁਰਸਕਾਰ ਜੇਤੂਆਂ ਦੀ ਖੋਜ ਤੋਂ ਸਾਨੂੰ ਇਹ ਸਮਝਣ ਵਿੱਚ ਮਦਦ ਮਿਲਦੀ ਹੈ ਕਿ ਅਜਿਹਾ ਕਿਉਂ ਹੁੰਦਾ ਹੈ।' ਇਹ ਐਲਾਨ ਸੋਮਵਾਰ ਨੂੰ ਸਟਾਕਹੋਮ ਵਿੱਚ ਕੀਤਾ ਗਿਆ। ਏਸੇਮੋਗਲੂ ਅਤੇ ਜੌਹਨਸਨ ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ ਵਿੱਚ ਕੰਮ ਕਰਦੇ ਹਨ ਅਤੇ ਰੌਬਿਨਸਨ ਸ਼ਿਕਾਗੋ ਯੂਨੀਵਰਸਿਟੀ ਵਿੱਚ ਆਪਣੀ ਖੋਜ ਕਰਦੇ ਹਨ।
ਇਹ ਵੀ ਪੜ੍ਹੋ: ਚੀਨ ਨੇ ਤਾਈਵਾਨ ਖ਼ਿਲਾਫ਼ ਅਭਿਆਸਾਂ 'ਚ 125 ਫੌਜੀ ਜਹਾਜ਼ਾਂ ਦੀ ਕੀਤੀ ਵਰਤੋਂ: ਤਾਈਵਾਨ
ਅਰਥ ਸ਼ਾਸਤਰ ਪੁਰਸਕਾਰ ਨੂੰ ਪਹਿਲਾਂ ਬੈਂਕ ਆਫ਼ ਸਵੀਡਨ ਪੁਰਸਕਾਰ ਵਜੋਂ ਜਾਣਿਆ ਜਾਂਦਾ ਸੀ। ਆਰਥਿਕ ਵਿਗਿਆਨ ਦਾ ਇਹ ਪੁਰਸਕਾਰ ਅਲਫ੍ਰੇਡ ਨੋਬਲ ਦੀ ਯਾਦ ਵਿੱਚ ਦਿੱਤਾ ਜਾਂਦਾ ਹੈ। ਬੈਂਕ ਆਫ ਸਵੀਡਨ ਨੇ 1968 ਵਿੱਚ ਨੋਬਲ ਦੀ ਯਾਦ ਵਿੱਚ ਇਸਨੂੰ ਸ਼ੁਰੂ ਕੀਤਾ ਸੀ। ਨੋਬਲ 19ਵੀਂ ਸਦੀ ਦੇ ਇੱਕ ਵਪਾਰੀ ਅਤੇ ਕੈਮਿਸਟ ਸਨ, ਜਿਨ੍ਹਾਂ ਨੇ ਡਾਇਨਾਮਾਈਟ ਦੀ ਕਾਢ ਕੱਢੀ ਸੀ ਅਤੇ 5 ਨੋਬਲ ਪੁਰਸਕਾਰਾਂ ਦੀ ਸਥਾਪਨਾ ਕੀਤੀ ਸੀ।
ਇਹ ਵੀ ਪੜ੍ਹੋ: ਚੀਨ ਦੇ ਪ੍ਰਧਾਨ ਮੰਤਰੀ sco ਸੰਮੇਲਨ ਲਈ ਪਹੁੰਚੇ ਪਾਕਿਸਤਾਨ
ਹਾਲਾਂਕਿ, ਕੁਝ ਲੋਕ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਅਰਥ ਸ਼ਾਸਤਰ ਪੁਰਸਕਾਰ ਤਕਨੀਕੀ ਤੌਰ 'ਤੇ ਨੋਬਲ ਪੁਰਸਕਾਰ ਨਹੀਂ ਹੈ, ਪਰ ਇਸ ਨੂੰ ਹਮੇਸ਼ਾ 10 ਦਸੰਬਰ ਨੂੰ ਹੋਰ ਪੁਰਸਕਾਰਾਂ ਨਾਲ ਦਿੱਤਾ ਜਾਂਦਾ ਹੈ। ਇਸ ਦਿਨ ਨੋਬਲ ਦੀ ਬਰਸੀ ਹੈ। ਪਿਛਲੇ ਹਫ਼ਤੇ ਦਵਾਈ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਸਾਹਿਤ ਅਤੇ ਸ਼ਾਂਤੀ ਦੇ ਲਈ ਨੋਬਲ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੀਨ ਨੇ ਤਾਈਵਾਨ ਖ਼ਿਲਾਫ਼ ਅਭਿਆਸਾਂ 'ਚ 125 ਫੌਜੀ ਜਹਾਜ਼ਾਂ ਦੀ ਕੀਤੀ ਵਰਤੋਂ: ਤਾਈਵਾਨ
NEXT STORY