ਡਾਰਵਿਨ— ਇੰਡੋਨੇਸ਼ੀਆ ਅਤੇ ਆਸਟ੍ਰੇਲੀਆ ਦੇ ਡਾਰਵਿਨ 'ਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇੰਡੋਨੇਸ਼ੀਆ 'ਚ ਆਏ ਭੂਚਾਲ ਦੀ ਤੀਬਰਤਾ 7.3 ਰਹੀ ਪਰ ਇੱਥੇ ਸੁਨਾਮੀ ਆਉਣ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਆਸਟ੍ਰੇਲੀਆ ਦੇ ਸ਼ਹਿਰ ਡਾਰਵਿਨ 'ਚ ਭੂਚਾਲ ਆਇਆ ਅਤੇ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਜਾਣਕਾਰੀ ਸਾਂਝੀ ਕੀਤੀ। ਇੱਥੇ ਲੋਕ ਆਪਣੇ ਘਰਾਂ 'ਚੋਂ ਬਾਹਰ ਨਿਕਲ ਆਏ। ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਇਸ ਦੀ ਜਾਣਕਾਰੀ ਦਿੱਤੀ। ਦੋਹਾਂ ਦੇਸ਼ਾਂ 'ਚ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਦੀ ਖਬਰ ਨਹੀਂ ਮਿਲੀ।
ਅਧਿਕਾਰੀਆਂ ਨੇ ਦੱਸਿਆ ਕਿ ਡਾਰਵਿਨ ਦੇ ਕਈ ਹਿੱਸਿਆਂ 'ਚ ਭੂਚਾਲ ਆਇਆ। ਕਰਮਚਾਰੀਆਂ ਨੇ ਦਫਤਰ ਅਤੇ ਲੋਕਾਂ ਨੇ ਘਰ ਛੱਡ ਕੇ ਖੁੱਲ੍ਹੀ ਥਾਂ 'ਤੇ ਸ਼ਰਣ ਲਈ। ਹੋਟਲ ਡਾਰਵਿਨ ਦੇ ਮਾਲਕ ਨੇ ਦੱਸਿਆ ਕਿ ਉਹ ਕੰਮ ਕਰ ਰਹੇ ਸਨ ਕਿ ਅਚਾਨਕ ਕੁਰਸੀਆਂ-ਮੇਜ਼ ਹਿੱਲਣੇ ਸ਼ੁਰੂ ਹੋ ਗਏ। ਇਸ ਮਗਰੋਂ ਸਭ ਆਪਣੇ ਦਫਤਰਾਂ ਅਤੇ ਘਰਾਂ 'ਚੋਂ ਬਾਹਰ ਆ ਗਏ। ਉਨ੍ਹਾਂ ਦੱਸਿਆ ਕਿ ਪਿਛਲੇ 4 ਸਾਲਾਂ 'ਚ ਪਹਿਲੀ ਵਾਰ ਅਜਿਹੇ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਹਨ।
ਘਰੇਲੂ ਕੰਮ ਕਰਨਾ ਵੀ ਹੁੰਦਾ ਹੈ ਜੌਬ, ਪਤਨੀ ਨੂੰ ਮਿਲੇਗਾ 1 ਲੱਖ 73 ਹਜ਼ਾਰ ਡਾਲਰ ਮੁਆਵਜ਼ਾ
NEXT STORY