ਸਿੰਗਾਪੁਰ(ਭਾਸ਼ਾ)— ਭਾਰਤ ਦਾ ਇਕ ਕਾਰੋਬਾਰੀ ਆਪਣੀ ਧੀ ਨੂੰ ਵਿਆਹ ਦੇ ਤੋਹਫੇ ਵਿਚ ਆਈਫੋਨ ਦੇਣ ਲਈ ਸਿੰਗਾਪੁਰ ਪਹੁੰਚ ਗਿਆ ਅਤੇ ਆਈਫੋਨ ਦੇ ਇਸ ਨਵੇਂ ਵਰਜਨ ਨੂੰ ਖਰੀਦਣ ਲਈ ਰਾਤ ਭਰ 13 ਘੰਟੇ ਤੱਕ ਐੱਪਲ ਸਟੋਰ ਦੇ ਬਾਹਰ ਲਾਈਨ ਵਿਚ ਖੜ੍ਹਾ ਰਿਹਾ । ਇਕ ਖਬਰ ਮੁਤਾਬਕ ਬਾਜ਼ਾਰ ਵਿਚ ਸ਼ੁੱਕਰਵਾਰ ਨੂੰ ਉਤਾਰੇ ਗਏ ਆਈਫੋਨ 8 ਪਲਸ ਨੂੰ ਖਰੀਦਣ ਲਈ ਅਮੀਨ ਅਹਿਮਦ ਢੋਲੀਆ (43) ਜਦੋਂ ਵੀਰਵਾਰ ਨੂੰ 7 ਵਜੇ ਇੱਥੇ ਪੁੱਜੇ ਤਾਂ ਉਹ ਆਰਚਰਡ ਰੋਡ ਉੱਤੇ ਸਥਿਤ ਐੱਪਲ ਦੇ ਸਟੋਰ ਦੇ ਬਾਹਰ ਲੱਗੀ ਕਤਾਰ ਵਿਚ ਸਭ ਤੋਂ ਅੱਗੇ ਖੜ੍ਹੇ ਸਨ । ਖਬਰ ਮੁਤਾਬਕ ਉਨ੍ਹਾਂ ਨੇ ਉਦੋਂ ਕਿਹਾ ਸੀ, ਮੈਂ 2 (ਫੋਨ) ਖਰੀਦਾਂਗਾ, ਇਕ ਫੋਨ ਮੇਰੀ ਦੂਜੀ ਧੀ ਲਈ ਵੀ । ਮੈਂ ਪਹਿਲੀ ਵਾਰ ਕਿਸੇ ਚੀਜ ਲਈ ਰਾਤ ਭਰ ਕਤਾਰ ਵਿਚ ਖੜ੍ਹਾ ਰਿਹਾ ਹਾਂ । ਮੈਨੂੰ ਹੁਣ ਵਧੀਆ ਮਹਿਸੂਸ ਹੋ ਰਿਹਾ ਹੈ ਪਰ ਪੂਰੀ ਰਾਤ ਖੜ੍ਹਾ ਰਹਿਣਾ ਮੁਸ਼ਕਲ ਹੋਵੇਗਾ ।'' ਸ਼ੁੱਕਰਵਾਰ ਸਵੇਰੇ 8 ਵਜੇ ਜਦੋਂ ਸਟੋਰ ਖੁੱਲ੍ਹਿਆ ਤਾਂ ਕਤਾਰ ਵਿਚ ਕਰੀਬ 200 ਲੋਕ ਸਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਵਿਦੇਸ਼ੀ ਸਨ । ਇਕ ਖਬਰ ਮੁਤਾਬਕ ਢੋਲੀਆ ਸ਼ੁੱਕਰਵਾਰ ਰਾਤ ਘਰ ਪਰਤੇ । ਆਈਫੋਨ 8 ਅਤੇ ਆਈਫੋਨ 8 ਪਲਸ ਇਸ ਸਟੋਰ ਦੇ ਮਈ ਵਿਚ ਖੁੱਲਣ ਤੋਂ ਬਾਅਦ ਤੋਂ ਪਹਿਲੀ ਵਾਰ ਲਾਂਚ ਕੀਤੇ ਗਏ ਵੱਡੇ ਉਤਪਾਦਾਂ ਵਿਚ ਸ਼ਾਮਲ ਹੈ । ਐੱਪਲ ਨੇ 12 ਸਤੰਬਰ ਨੂੰ ਆਈਫੋਨ 8 ਅਤੇ ਆਈਫੋਨ 8 ਪਲਸ ਦਾ ਉਦਘਾਟਨ ਕੀਤਾ ਸੀ । ਆਈ. ਡੀ. ਸੀ. ਏਸ਼ੀਆ-ਪੈਸੀਫਿਕ ਦੀ ਸੀਨੀਅਰ ਜਾਂਚ ਪ੍ਰਬੰਧਕ ਕਿਰਨਜੀਤ ਕੌਰ ਨੇ ਦੱਸਿਆ ਕਿ ਸਿੰਗਾਪੁਰ ਦੇ ਖਪਤਕਾਰ ਦੂਰਸੰਚਾਰ ਕਰਾਰ ਦੇ ਚਲਦੇ ਇਨ੍ਹਾਂ ਫੋਨਾਂ ਨੂੰ ਘੱਟ ਕੀਮਤਾਂ ਉੱਤੇ ਪ੍ਰਾਪਤ ਕਰ ਸਕਦੇ ਹਨ।
ਤਾਨਾਸ਼ਾਹ ਕਿਮ ਜੋਂਗ ਅਤੇ ਟਰੰਪ ਦੀ ਜੰਗ 'ਚ ਆਇਆ ਰੂਸ, ਦਿੱਤਾ ਇਹ ਬਿਆਨ
NEXT STORY