ਇੰਟਰਨੈਸ਼ਨਲ ਡੈਸਕ (ਬਿਊਰੋ) ਅਮਰੀਕੀ ਦੇਸ਼ ਗਵਾਟੇਮਾਲਾ ਵਿਚ ਲਾਵਾ ਉਗਲ ਰਹੇ 'ਪਕਾਇਆ' ਜਵਾਲਾਮੁਖੀ ਨੂੰ ਇਕ ਸ਼ਖਸ ਨੇ ਆਪਣਾ ਕਿਚਨ ਬਣਾ ਲਿਆ। 34 ਸਾਲ ਦੇ ਡੇਵਿਡ ਗਾਰਸੀਆ ਨੇ ਜਵਾਲਾਮੁਖੀ ਤੋਂ ਨਿਕਲ ਰਹੇ ਲਾਵਾ 'ਤੇ ਪਿੱਜ਼ਾ ਬਣਾਇਆ। ਡੇਵਿਡ ਦਾ ਲਾਵਾ 'ਤੇ ਪਿੱਜ਼ਾ ਬਣਾਉਣ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਵੱਡੀ ਗਿਣਤੀ ਵਿਚ ਲੋਕ ਇਸ ਘਟਨਾ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰ ਰਹੇ ਹਨ।
ਡੇਵਿਡ ਗਾਰਸੀਆ ਨੇ ਪਿੱਜ਼ਾ ਬਣਾਉਣ ਦੌਰਾਨ ਕਿਸੇ ਅਣਹੋਣੀ ਤੋਂ ਬਚਣ ਲਈ ਬਚਾਅ ਵਾਲੇ ਕੱਪੜੇ ਪਾਏ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਗਾਰਸੀਆ ਨੇ ਪਿੱਜ਼ਾ ਬਣਾਉਣ ਲਈ ਵਿਸ਼ੇਸ਼ ਧਾਤ ਦੀ ਸ਼ੀਟ ਦੀ ਵਰਤੋਂ ਕੀਤੀ। ਇਹ ਧਾਤ ਦੀ ਸ਼ੀਟ 1800 ਡਿਗਰੀ ਫਾਰਨਹਾਈਟ ਤਾਪਮਾਨ ਵਿਚ ਵੀ ਕੰਮ ਕਰਨ ਵਿਚ ਸਮਰੱਥ ਹੈ।
ਗਾਰਸੀਆ ਨੇ ਇਸ ਬਾਰੇ ਵਿਚ ਕਿਹਾ ਕਿ ਇੰਨੇ ਤਾਪਮਾਨ ਵਿਚ ਜਦੋਂ ਪਿੱਜ਼ਾ ਬਣਾਉਣ ਲਈ ਉਹਨਾਂ ਨੇ ਰੱਖਿਆ ਤਾਂ 14 ਮਿੰਟ ਵਿਚ ਇਹ ਬਣ ਕੇ ਤਿਆਰ ਹੋ ਗਿਆ।
ਪੜ੍ਹੋ ਇਹ ਅਹਿਮ ਖਬਰ - ਨੌਜਵਾਨਾਂ ਲਈ ਮੌਕਾ, ਕੋਰੋਨਾ ਵੈਕਸੀਨ ਲਗਵਾਓ ਅਤੇ ਜਿੱਤੋ 7.35 ਕਰੋੜ ਦਾ ਲਾਟਰੀ ਜੈਕਪਾਟ
ਗਾਰਸੀਆ ਨੇ ਕਿਹਾ ਕਿ ਜਵਾਲਾਮੁਖੀ ਤੋਂ ਬਣਿਆ ਇਹ ਪਿੱਜ਼ਾ ਬਹੁਤ ਸੁਆਦੀ ਸੀ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਵੱਡੀ ਗਿਣਤੀ ਵਿਚ ਸੈਲਾਨੀ ਗਾਰਸੀਆ ਕੋਲ ਆ ਰਹੇ ਹਨ ਅਤੇ ਉਹਨਾਂ ਨੂੰ ਜਵਾਲਾਮੁਖੀ 'ਤੇ ਪਿੱਜ਼ਾ ਬਣਾਉਂਦੇ ਹੋਏ ਦੇਖ ਰਹੇ ਹਨ। ਇਹੀ ਨਹੀਂ ਸੈਲਾਨੀ ਗਾਰਸੀਆ ਅਤੇ ਪਿੱਜ਼ਾ ਨਾਲ ਤਸਵੀਰਾਂ ਖਿਚਵਾ ਰਹੇ ਹਨ।
ਇੱਥੇ ਦੱਸ ਦਈਏ ਕਿ ਪਕਾਇਆ ਜਵਾਲਾਮੁਖੀ ਫਰਵਰੀ ਮਹੀਨੇ ਤੋਂ ਲਾਵਾ ਉਗਲ ਰਿਹਾ ਹੈ। ਇਸ ਕਾਰਨ ਤੋਂ ਸਥਾਨਕ ਲੋਕ ਬਹੁਤ ਸਾਵਧਾਨ ਹਨ। ਇਹ ਸਰਗਰਮ ਜਵਾਲਾਮੁਖੀ ਕਰੀਬ 23 ਹਜ਼ਾਰ ਸਾਲ ਪਹਿਲਾਂ ਫੁੱਟਿਆ ਸੀ ਅਤੇ ਹੁਣ ਤੱਕ ਘੱਟੋ-ਘੱਟ 23 ਵਾਰ ਫੁੱਟ ਚੁੱਕਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਤੁਰਕੀ ਦੀ ਹਾਗੀਆ ਸੋਫੀਆ ਮਸਜਿਦ 'ਚ 87 ਸਾਲ ਬਾਅਦ ਪੜ੍ਹੀ ਗਈ ਨਮਾਜ਼ (ਤਸਵੀਰਾਂ)
NEXT STORY