ਇੰਟਰਨੈਸ਼ਨਲ ਡੈਸਕ- ਬ੍ਰਿਟੇਨ ਦੀ ਰਹਿਣ ਵਾਲੀ 30 ਸਾਲਾ ਨਤਾਸ਼ਾ ਸੋਕੁਨਬੀ ਨਾਲ ਇਕ ਅਜਿਹਾ ਚਮਤਕਾਰ ਹੋਇਆ, ਜਿਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੈ। ਦਰਅਸਲ ਨਤਾਸ਼ਾ ਨਾਲ ਜਦੋਂ ਇਹ ਚਮਤਕਾਰ ਹੋਇਆ ਤਾਂ ਉਹ ਗਰਭਵਤੀ ਸੀ। ਦਿ ਸਨ ਦੀ ਰਿਪੋਰਟ ਅਨੁਸਾਰ ਡਿਲੀਵਰੀ ਦੌਰਾਨ ਉਸਦੀ ਦਿਲ ਦੀ ਧੜਕਣ 14 ਮਿੰਟਾਂ ਲਈ ਬੰਦ ਹੋ ਗਈ ਸੀ। ਇਕ ਪਾਸੇ ਜਿੱਥੇ ਡਾਕਟਰ ਬੱਚੇ ਨੂੰ ਜਨਮ ਦੇਣ ਦੀ ਕੋਸ਼ਿਸ਼ ਕਰ ਰਹੇ ਸਨ, ਉਥੇ ਹੀ ਦੂਜੇ ਪਾਸੇ ਉਹ ਔਰਤ ਨੂੰ ਸੀਪੀਆਰ ਦੇ ਰਹੇ ਸਨ। ਇਸ ਦੌਰਾਨ ਦੌਰਾਨ ਇੱਕ ਚਮਤਕਾਰ ਹੋਇਆ ਅਤੇ ਇੱਕ ਸਿਹਤਮੰਦ ਬੱਚੇ ਦਾ ਜਨਮ ਹੋਇਆ ਅਤੇ ਮਾਂ ਦੇ ਦਿਲ ਦੀ ਧੜਕਣ ਵੀ ਵਾਪਸ ਆ ਗਈ।
ਇਹ ਵੀ ਪੜ੍ਹੋ: ਅਮਰੀਕਾ ਤੋਂ ਡਿਪੋਰਟ ਹੋਣ ਵਾਲਿਆਂ ਨਾਲ ਸਰਕਾਰ ਦਾ ਵਾਅਦਾ, ਪ੍ਰਤੀ ਵਿਅਕਤੀ ਨੂੰ ਮਿਲਣਗੇ ਇੰਨੇ ਰੁਪਏ
ਮੌਕੇ 'ਤੇ ਪਹੁੰਚਣ ਵਾਲੇ ਪਹਿਲੇ ਡਾਕਟਰਾਂ ਵਿੱਚੋਂ ਇੱਕ, ਡਾ. ਐਂਡਰਿਊ ਬੇਨੇਟ ਮੁਤਾਬਕ ਇਸ ਸਥਿਤੀ ਵਿੱਚ ਮਾਂ ਅਤੇ ਬੱਚੇ ਦੋਵਾਂ ਦਾ ਬਚਣਾ ਬਹੁਤ ਹੀ ਅਸਾਧਾਰਨ ਹੈ। ਸਾਡੀ ਟੀਮ ਨੇ ਤੇਜ਼ੀ ਨਾਲ ਕੰਮ ਕੀਤਾ। ਮਾਂ ਦੇ ਦਿਲ ਦੇ ਰੁਕਣ ਤੋਂ ਕੁਝ ਮਿੰਟਾਂ ਬਾਅਦ ਬੱਚੇ ਦਾ ਦਿਲ ਰੁਕ ਜਾਂਦਾ ਹੈ, ਪਰ ਅਸੀਂ ਖੁਸ਼ਕਿਸਮਤ ਸੀ ਕਿ ਅਸੀਂ ਉਸ ਦੀ ਸਮੇਂ ਸਿਰ ਡਿਲਿਵਰੀ ਕੀਤੀ। ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਨਤਾਸ਼ਾ ਨੇ ਆਪਣੇ ਬੱਚੇ ਦਾ ਨਾਮ ਬਿਊ ਰੱਖਿਆ ਹੈ। ਨਤਾਸ਼ਾ ਕਹਿੰਦੀ ਹੈ ਕਿ ਜਦੋਂ ਉਸਦਾ ਜਨਮ ਹੋਇਆ ਸੀ ਤਾਂ ਉਹ 'ਮਰ ਗਈ' ਸੀ। ਪਰ ਡਾਕਟਰਾਂ ਨੇ ਉਸਨੂੰ ਅਤੇ ਬੱਚੇ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। 30 ਮੈਂਬਰੀ ਟੀਮ ਨੇ ਉਸ ਦਾ ਐਮਰਜੈਂਸੀ ਸੀਜ਼ੇਰੀਅਨ ਸੈਕਸ਼ਨ ਕੀਤਾ, ਜਦੋਂ ਕਿ ਨਾਲ ਹੀ ਉਸ ਦੇ ਦਿਲ ਦੀ ਧੜਕਣ ਨੂੰ ਬਹਾਲ ਕਰਨ ਲਈ ਸੀਪੀਆਰ ਅਤੇ ਛਾਤੀ 'ਤੇ ਦਬਾਅ ਪਾਇਆ ਗਿਆ। ਨਤਾਸ਼ਾ ਨੇ ਕਿਹਾ ਕਿ ਡਾਕਟਰ ਅਤੇ ਮੈਡੀਕਲ ਟੀਮ ਬਹੁਤ ਵਧੀਆ ਸਨ। ਉਨ੍ਹਾਂ ਨੇ ਸਾਡੇ ਲਈ ਜੋ ਕੀਤਾ ਹੈ, ਅਸੀਂ ਉਸਨੂੰ ਕਦੇ ਵੀ ਸ਼ਬਦਾਂ ਵਿੱਚ ਨਹੀਂ ਬਿਆਨ ਕਰ ਸਕਦੇ।
ਇਹ ਵੀ ਪੜ੍ਹੋ: ਜੋਹਾਨਸਬਰਗ 'ਚ ਸਭ ਤੋਂ ਵੱਡੇ BAPS ਹਿੰਦੂ ਮੰਦਰ ਦਾ ਉਦਘਾਟਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਓਹੀਓ 'ਚ ਗੋਲੀਬਾਰੀ, 1 ਵਿਅਕਤੀ ਦੀ ਮੌਤ, 5 ਜ਼ਖਮੀ
NEXT STORY