ਰੂਸ- ਰੂਸ ਦੇ ਬਸ਼ਕੋਅਰਤੋਸਿਤਾਨ 'ਚ ਰਹਿਣ ਵਾਲੇ ਇਕ ਬੱਚੇ ਲਈ ਉਹ ਪਲ ਕਾਫ਼ੀ ਹੈਰਾਨ ਕਰ ਦੇਣ ਵਾਲਾ ਸੀ, ਜਦੋਂ ਉਹ ਬਿਲਡਿੰਗ ਦੀ 12ਵੀਂ ਮੰਜ਼ਲ ਤੋਂ ਹੇਠਾਂ ਆ ਡਿੱਗਾ। ਇੰਨੀ ਉਚਾਈ ਤੋਂ ਡਿੱਗਣ ਦੇ ਬਾਵਜੂਦ ਬੱਚੇ ਦਾ ਬਚ ਪਾਉਣਾ ਮੁਸ਼ਕਲ ਸੀ ਪਰ ਬੱਚਾ ਵਾਲ-ਵਾਲ ਬੱਚ ਗਿਆ। ਕਿਉਂਕਿ ਉਹ ਜ਼ਮੀਨ ਉੱਤੇ ਪਈ ਬਰਫ਼ ਦੀ ਮੋਟੀ ਪਰਤ 'ਤੇ ਆ ਕੇ ਡਿੱਗਾ ਸੀ। ਇਸ ਘਟਨਾ ਦੀ ਇਕ ਸੀ.ਸੀ.ਟੀ.ਵੀ. ਫੁੱਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਬੱਚਾ ਹੇਠਾਂ ਡਿੱਗਦਾ ਹੋਇਆ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ: ਹੜ੍ਹ ’ਚ ਘਿਰੇ ਜੋੜੇ ਨੇ ਰਚਾਇਆ ਵਿਆਹ, ਲਾੜਾ-ਲਾੜੀ ਨੂੰ ਹੈਲੀਕਾਪਟਰ ਰਾਹੀਂ ਕੀਤਾ ਰੈਸਕਿਊ
12ਵੀਂ ਮੰਜ਼ਿਲ ਤੋਂ ਹੇਠਾਂ ਡਿੱਗਣ ਦੇ ਬਾਵਜੂਦ ਬੱਚੇ ਦੀ ਜਾਨ ਤਾਂ ਬੱਚ ਗਈ ਪਰ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸਦੇ 3 ਅਪ੍ਰੇਸ਼ਨ ਹੋਏ ਹਨ। ਫਿਲਹਾਲ ਬੱਚੇ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਫੁਟੇਜ ਮੁਤਾਬਕ ਬੱਚਾ ਜ਼ਮੀਨ 'ਤੇ ਪਈ ਬਰਫ਼ 'ਤੇ ਡਿੱਗਾ ਸੀ। ਉਹ ਕੁੱਝ ਦੇਰ ਤੱਕ ਹਿਲਜੁਲ ਨਹੀਂ ਸਕਿਆ ਪਰ ਥੋੜੀ ਦੇਰ ਬਾਅਦ ਹਿਲਦਾ ਹੋਇਆ ਦਿਖਾਈ ਦਿੰਦਾ ਹੈ। ਫਿਰ ਉਹ ਹੌਲੀ-ਹੌਲੀ ਖੜਾ ਹੁੰਦਾ ਹੋਣ ਦੀ ਕੋਸ਼ਿਸ਼ ਕਰਦਾ ਹੈ ਅਤੇ ਗੋਢਿਆਂ ਦੇ ਭਾਰ ਬੈਠ ਜਾਂਦਾ ਹੈ। ਉਹ ਕੁੱਝ ਦੇਰ ਤੱਕ ਇੰਝ ਹੀ ਬੈਠਾ ਰਹਿੰਦਾ ਹੈ, ਜਿਸ ਦੇ ਬਾਅਦ ਉਥੋਂ ਲੰਘ ਰਿਹਾ ਇਕ ਸ਼ਖ਼ਸ ਦੌੜਦਾ ਹੋਇਆ ਉਸ ਕੋਲ ਆਉਂਦਾ ਹੈ ਅਤੇ ਉਸ ਨੂੰ ਜੈਕੇਟ ਪਹਿਨਾਉਂਦਾ ਹੈ। ਫਿਰ ਕੁੱਝ ਹੋਰ ਲੋਕ ਉਥੇ ਪਹੁੰਚਦੇ ਹਨ ਅਤੇ ਬੱਚੇ ਨੂੰ ਹਸਪਤਾਲ ਪਹੁੰਚਾਉਂਦੇ ਹਨ।
ਇਹ ਵੀ ਪੜ੍ਹੋ: ਕਾਲਜ ਤੋਂ ਬਾਅਦ ਸ਼ੁਗਰ ਡੈਡੀ ਬਣਿਆ ਇਹ ਨੌਜਵਾਨ, 20 ਆਕਰਸ਼ਕ ਕੁੜੀਆਂ ’ਤੇ ਉਡਾਏ ਲੱਖਾਂ
ਉਥੇ ਹੀ ਹੁਣ ਸਥਾਨਕ ਪ੍ਰਸ਼ਾਸਨ ਵਲੋਂ ਹੁਣ ਬੱਚੇ ਦੇ ਪਰਿਵਾਰ ਤੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਗਈ ਹੈ, ਕਿ ਉਨ੍ਹਾਂ ਨੇ ਬੱਚੇ ਨੂੰ ਘਰ 'ਚ ਇਕੱਲਾ ਕਿਉਂ ਛੱਡਿਆ। ਅੱਗੇ ਕੋਈ ਕਾਰਵਾਈ ਕੀਤੀ ਜਾਵੇਗੀ ਜਾਂ ਨਹੀਂ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਇਹ ਵੀ ਪੜ੍ਹੋ: ਕੋਰੋਨਾ ਨੂੰ ਲੈ ਕੇ ਇੰਗਲੈਂਡ ਦੀ ਸਖ਼ਤੀ, ਬਿਨਾਂ ਵਜ੍ਹਾ ਵਿਦੇਸ਼ ਯਾਤਰਾ ਕਰਨ ’ਤੇ ਲੱਗੇਗਾ 5 ਲੱਖ ਰੁਪਏ ਦਾ ਜੁਰਮਾਨਾ
ਆਸਟ੍ਰੇਲੀਆ : ਹੜ੍ਹ 'ਚ ਮਰਨ ਵਾਲੇ ਸ਼ਖਸ ਦੀ ਪਾਕਿ ਨਾਗਰਿਕ ਵਜੋਂ ਹੋਈ ਪਛਾਣ
NEXT STORY