ਇਸਲਾਮਾਬਾਦ (ਏ.ਐੱਨ.ਆਈ.) ਪਾਕਿਸਤਾਨ ਦੇ ਮਸ਼ਹੂਰ ਪੱਤਰਕਾਰ ਅਤੇ ਟੀਵੀ ਐਂਕਰ ਅਰਸ਼ਦ ਸ਼ਰੀਫ ਦੀ ਕੀਨੀਆ ਦੀ ਰਾਜਧਾਨੀ ਨੈਰੋਬੀ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ 'ਚ ਅਰਸ਼ਦ ਸ਼ਰੀਫ ਦੀ ਮੌਤ ਤੋਂ ਬਾਅਦ ਸੋਗ ਪ੍ਰਗਟ ਕਰਨ ਲਈ ਸੋਸ਼ਲ ਮੀਡੀਆ ਦਾ ਹੜ੍ਹ ਆ ਗਿਆ। ਦਿ ਨਿਊ ਇੰਟਰਨੈਸ਼ਨਲ ਨੇ ਜੀਓ ਨਿਊਜ਼ ਦੇ ਹਵਾਲੇ ਨਾਲ ਕਿਹਾ ਕਿ ਸ਼ਰੀਫ ਦੇ ਪਰਿਵਾਰ ਦੇ ਸੂਤਰਾਂ ਨੇ ਪੱਤਰਕਾਰ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਘਟਨਾ ਬਾਰੇ ਹੋਰ ਵੇਰਵੇ ਨਹੀਂ ਦਿੱਤੇ ਗਏ ਹਨ।
ਪਾਕਿਸਤਾਨ ਵਿੱਚ ਸੋਗ ਦੀ ਲਹਿਰ
ਸੂਤਰਾਂ ਨੇ ਦੱਸਿਆ ਕਿ ਕੀਨੀਆ ਦੀ ਸਥਾਨਕ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਰੀਫ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਟੀਵੀ ਚੈਨਲ ਏਆਰਵਾਈ ਨਿਊਜ਼ ਨਾਲ ਜੁੜੇ ਹੋਏ ਸਨ। ਚੈਨਲ ਤੋਂ ਅਸਤੀਫਾ ਦੇਣ ਤੋਂ ਬਾਅਦ ਉਹ ਦੁਬਈ ਚਲੇ ਗਏ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਅਰਸ਼ਦ ਸ਼ਰੀਫ ਨੂੰ ਦੁਬਈ ਤੋਂ ਆਉਣ ਮਗਰੋਂ ਲੰਡਨ 'ਚ ਦੇਖਿਆ ਗਿਆ ਸੀ। ਪੱਤਰਕਾਰ ਦੀ ਮੌਤ ਦੀ ਖਬਰ ਤੋਂ ਬਾਅਦ ਪੂਰੇ ਪਾਕਿਸਤਾਨ 'ਚ ਸੋਗ ਦੀ ਲਹਿਰ ਫੈਲ ਗਈ।
ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ 'ਚ ਰਿਸ਼ੀ ਸੁਨਕ ਦੀ ਦਾਅਵੇਦਾਰੀ ਹੋਈ ਮਜ਼ਬੂਤ
ਆਗੂਆਂ ਨੇ ਵੀ ਪ੍ਰਗਟਾਇਆ ਦੁੱਖ
ਪੱਤਰਕਾਰ ਸ਼ਰੀਫ ਦੀ ਮੌਤ ਤੋਂ ਹਰ ਕੋਈ ਸਦਮੇ 'ਚ ਹੈ। ਉਨ੍ਹਾਂ ਦੇ ਦੇਹਾਂਤ 'ਤੇ ਕਈ ਵੱਡੇ ਨੇਤਾਵਾਂ ਨੇ ਦੁੱਖ ਪ੍ਰਗਟ ਕੀਤਾ। ਪੀਐੱਮਐੱਲ-ਐੱਨ ਦੀ ਨੇਤਾ ਹਿਨਾ ਪਰਵੇਜ਼ ਬੱਟ ਨੇ ਵੀ ਪੱਤਰਕਾਰ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ। ਪੀਟੀਆਈ ਨੇਤਾ ਅਲੀ ਜ਼ੈਦੀ ਅਤੇ ਏਆਰਵਾਈ ਗਰੁੱਪ ਦੇ ਮਾਲਕ ਸਲਮਾਨ ਇਕਬਾਲ ਨੇ ਵੀ ਸ਼ਰੀਫ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ 'ਚ ਰਿਸ਼ੀ ਸੁਨਕ ਦੀ ਦਾਅਵੇਦਾਰੀ ਹੋਈ ਮਜ਼ਬੂਤ
NEXT STORY