ਦੁਬਈ (ਜ. ਬ.)-ਈਰਾਨ ਨੇ ਕਿਹਾ ਕਿ ਉਸ ਦੇ ਪ੍ਰਦਰਸ਼ਨ ਦੌਰਾਨ ਅਰਧ ਸੈਨਿਕ ਬਲ ਦੇ ਇਕ ਜਵਾਨ ਦੇ ਕਤਲ ਦੇ ਮਾਮਲੇ ਦੇ ਦੋਸ਼ੀ ਠਹਿਰਾਏ ਗਏ 2 ਵਿਅਕਤੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਈਰਾਨ ਦੀ ਅਦਾਲਤ ਨੇ ਮੌਤ ਦੀ ਸਜ਼ਾ ਦਿੱਤੇ ਗਏ ਲੋਕਾਂ ਦੀ ਪਛਾਣ ਮੁਹੰਮਦ ਕਰਮੀ ਅਤੇ ਮੁਹੰਮਦ ਹੁਸੈਨੀ ਦੇ ਤੌਰ ’ਤੇ ਕੀਤੀ ਹੈ। ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਹੁਣ ਤਕ 4 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਚੁੱਕੀ ਹੈ।
ਇਹ ਖ਼ਬਰ ਵੀ ਪੜ੍ਹੋ : ਜਾਪਾਨ ’ਚ ਕੋਰੋਨਾ ਦਾ ਕਹਿਰ, ਇਕ ਹੀ ਦਿਨ ’ਚ 463 ਲੋਕਾਂ ਦੀ ਮੌਤ
ਨਿਆਪਾਲਿਕਾ ਦੀ ‘ਮਿਜਾਨ ਸਮਾਚਾਰ ਏਜੰਸੀ’ ਮੁਤਾਬਕ ਇਨ੍ਹਾਂ ਵਿਅਕਤੀਆਂ ਨੂੰ ਈਰਾਨੀ ਰੈਵੋਲਿਊਸ਼ਨਰੀ ਗਾਰਡ ਦੀ ਬਾਸਿਜ਼ ਫੋਰਸ ਦੇ ਰੁਹੁਲਾ ਅਜਮੀਆ ਦੇ ਕਤਲ ਦੇ ਦੋਸ਼ ’ਚ ਦੋਸ਼ੀ ਠਹਿਰਾਇਆ ਗਿਆ, ਜਿਨ੍ਹਾਂ ਦਾ 3 ਨਵੰਬਰ ਨੂੰ ਤੇਹਰਾਨ ਦੇ ਬਾਹਰੀ ਇਲਾਕੇ ਕਰਜ ਸ਼ਹਿਰ ’ਚ ਕਤਲ ਕਰ ਦਿੱਤਾ ਗਿਆ ਸੀ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਕਿਸ ਅਦਾਲਤ ’ਚ ਇਨ੍ਹਾਂ ਦੋਹਾਂ ਵਿਅਕਤੀਆਂ ਦੇ ਮੁਕੱਦਮੇ ਦੀ ਸੁਣਵਾਈ ਹੋਈ। ਹਾਲਾਂਕਿ ਅਦਾਲਤ ਦੇ ਬੰਦ ਕਮਰਿਆਂ ’ਚ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਉਣ ਲਈ ਈਰਾਨ ਦੀ ਕੌਮਾਂਤਰੀ ਪੱਧਰ ’ਤੇ ਆਲੋਚਨਾ ਵੀ ਹੋਈ ਹੈ।
ਜਾਪਾਨ ’ਚ ਕੋਰੋਨਾ ਦਾ ਕਹਿਰ, ਇਕ ਹੀ ਦਿਨ ’ਚ 463 ਲੋਕਾਂ ਦੀ ਮੌਤ
NEXT STORY