ਮੈਕਸੀਕੋ ਸਿਟੀ (ਯੂ. ਐੱਨ. ਆਈ.): ਮੈਕਸੀਕੋ ਦੇ ਦੱਖਣੀ ਸੂਬੇ ਗੁਆਰੇਰੋ 'ਚ ਤੂਫਾਨ ਓਟਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 39 ਹੋ ਗਈ ਹੈ, ਜਦਕਿ 10 ਲੋਕ ਲਾਪਤਾ ਦੱਸੇ ਜਾ ਰਹੇ ਹਨ। ਮੈਕਸੀਕੋ ਸਰਕਾਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਲਗਭਗ 80 ਪ੍ਰਤੀਸ਼ਤ ਹੋਟਲ ਬੁਨਿਆਦੀ ਢਾਂਚੇ ਦੇ ਨੁਕਸਾਨੇ ਜਾਣ ਦਾ ਅਨੁਮਾਨ ਹੈ ਅਤੇ ਜ਼ਰੂਰੀ ਸੇਵਾਵਾਂ ਬੰਦ ਹੋ ਗਈਆਂ ਹਨ। ਇੱਥੇ ਫੈਡਰਲ ਇਲੈਕਟ੍ਰੀਸਿਟੀ ਕਮਿਸ਼ਨ ਨੇ ਕਿਹਾ ਕਿ ਕਰੀਬ 55 ਫੀਸਦੀ ਖਪਤਕਾਰਾਂ ਨੂੰ ਬਿਜਲੀ ਬਹਾਲ ਕਰ ਦਿੱਤੀ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨਾਂ ਪ੍ਰਤੀ ਭਾਰਤ ਦਾ ਰਵੱਈਆ ਸਖ਼ਤ, ਇਹਨਾਂ ਲੋਕਾਂ ਨੂੰ ਵੀਜ਼ੇ ਲਈ ਕਰਨਾ ਪਵੇਗਾ ਇੰਤਜ਼ਾਰ
ਓਟਿਸ ਨੇ ਬੁੱਧਵਾਰ ਨੂੰ ਸੈਫਿਰ-ਸਿੰਪਸਨ ਸਕੇਲ 'ਤੇ ਸ਼੍ਰੇਣੀ ਪੰਜ ਦੇ ਤੂਫਾਨ ਦੇ ਤੌਰ 'ਤੇ ਗੁਆਰੇਰੋ ਦੇ ਤੱਟ 'ਤੇ ਦਸਤਕ ਦਿੱਤੀ, ਜਿਸ ਨਾਲ ਮੁੱਖ ਤੌਰ 'ਤੇ ਅਕਾਪੁਲਕੋ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਵਿੱਚ ਵਿਨਾਸ਼ਕਾਰੀ ਨੁਕਸਾਨ ਹੋਇਆ। ਮੈਕਸੀਕੋ ਦੇ ਰਾਸ਼ਟਰਪਤੀ ਐਂਡਰੇਸ ਮੈਨੁਅਲ ਲੋਪੇਜ਼ ਓਬਰਾਡੋਰ ਨੇ ਕਿਹਾ,“ਅਸੀਂ ਅਕਾਪੁਲਕੋ ਦੇ ਸਾਰੇ ਲੋਕਾਂ ਦੀ ਮਦਦ ਕਰਨ ਜਾ ਰਹੇ ਹਾਂ, ਹਰ ਕੋਈ ਜੋ ਪ੍ਰਭਾਵਿਤ ਹੋਇਆ ਹੈ। ਅਸੀਂ ਅਕਾਪੁਲਕੋ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਜਾ ਰਹੇ ਹਾਂ। ਇਹ ਮੇਰਾ ਵਾਅਦਾ ਹੈ।”
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬੰਗਲਾਦੇਸ਼ ’ਚ ਹਸੀਨਾ ਸਰਕਾਰ ਖਿਲਾਫ ਸੜਕਾਂ ’ਤੇ ਉਤਰੀ ਵਿਰੋਧੀ ਧਿਰ ਖਾਲਿਦਾ ਦੀ ਪਾਰਟੀ, ਭਾਰੀ ਹਿੰਸਾ
NEXT STORY