ਨੈਰੋਬੀ-ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ 'ਚ ਸ਼ੁੱਕਰਵਾਰ ਨੂੰ ਇਕ ਮਸ਼ਹੂਰ ਰੈਸਟੋਰੈਂਟ 'ਤੇ ਕੀਤੇ ਗਏ ਬੰਬ ਹਮਲੇ 'ਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵਧ ਕੇ 20 ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ ਹਨ। ਸੋਮਾਲੀ ਨੈਸ਼ਨਲ ਨਿਊਜ਼ ਏਜੰਸੀ ਨੇ ਆਮਿਨ ਐਂਬੂਲੈਂਸ ਸਰਵਿਸ ਦੇ ਹਵਾਲੇ ਤੋਂ ਮ੍ਰਿਤਕਾਂ ਦੀ ਗਿਣਤੀ ਦੱਸੀ। ਪੁਲਸ ਬੁਲਾਰੇ ਸਾਦਿਕ ਅਲੀ ਅਦਾਨ ਨੇ ਇਸ ਹਮਲੇ ਲਈ ਸਥਕਾਨ ਅਲ-ਸ਼ਬਦ ਅੱਤਵਾਦੀ ਸੰਗਠਨ ਨੂੰ ਜ਼ਿੰਮੇਵਾਰ ਠਹਿਰਾਇਆ ਜਿਸ ਦਾ ਸੰਬੰਧ ਅਲਕਾਇਦਾ ਨਾਲ ਹੈ।
ਇਹ ਵੀ ਪੜ੍ਹੋ -ਰੂਸ 'ਚ ਇਕ ਦਿਨ 'ਚ ਸਾਹਮਣੇ ਆਏ ਕੋਰੋਨਾ ਦੇ 11 ਹਜ਼ਾਰ ਤੋਂ ਵਧੇਰੇ ਮਾਮਲੇ, 441 ਲੋਕਾਂ ਨੇ ਗੁਆਈ ਜਾਨ
ਅਲ-ਸ਼ਬਦ ਅਸਕਰ ਬੰਬਮਾਰੀ ਕਰ ਕੇ ਮੋਗਾਦਿਸ਼ੂ ਨੂੰ ਨਿਸ਼ਾਨਾ ਬਣਾਉਂਦਾ ਰਹਿੰਦਾ ਹੈ। ਸ਼ੁੱਕਰਵਾਰ ਦੁਪਹਿਰ ਨੂੰ ਧਮਾਕਿਆਂ ਨਾਲ ਭਰੇ ਇਕ ਵਾਹਨ ਲੁਲ ਯਮਨੀ ਰੈਸਟੋਰੈਂਟ 'ਚ ਦਾਖਲ ਹੋ ਗਿਆ ਸੀ। ਧਮਾਕੇ ਨਾਲ ਨੇੜਲੇ ਮਕਾਨ ਵੀ ਨੁਕਸਾਨੇ ਗਏ ਸਨ। ਪਿਛਲੇ ਸਾਲ ਵੀ ਇਸ ਰੈਸਟੋਰੈਂਟ 'ਤੇ ਹਮਲਾ ਕੀਤਾ ਗਿਆ ਸੀ। ਚੋਣਾਂ 'ਚ ਦੇਰੀ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾਵਾਂ ਵੱਲੋਂ ਸ਼ਨੀਵਾਰ ਨੂੰ ਕੀਤੇ ਜਾਣ ਵਾਲਾ ਪ੍ਰਦਰਸ਼ਨ ਮੁਲਵਤੀ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ -US ਥਿੰਕਟੈਂਕ ਗਲੋਬਲ ਫ੍ਰੀਡਮ ਨੇ ਘਟਾਈ ਭਾਰਤ ਦੀ ਰੈਂਕਿੰਗ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਰੂਸ 'ਚ ਇਕ ਦਿਨ 'ਚ ਸਾਹਮਣੇ ਆਏ ਕੋਰੋਨਾ ਦੇ 11 ਹਜ਼ਾਰ ਤੋਂ ਵਧੇਰੇ ਮਾਮਲੇ, 441 ਲੋਕਾਂ ਨੇ ਗੁਆਈ ਜਾਨ
NEXT STORY