ਪੇਸ਼ਾਵਰ (ਏਜੰਸੀ)- ਉੱਤਰ-ਪੱਛਮੀ ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਦੇ ਇੱਕ ਮਦਰੱਸੇ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਹੋਏ ਸ਼ਕਤੀਸ਼ਾਲੀ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਸ਼ਨੀਵਾਰ ਨੂੰ ਵੱਧ ਕੇ 8 ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਮੁੱਖ ਸਕੱਤਰ ਸ਼ਹਾਬ ਅਲੀ ਸ਼ਾਹ ਨੇ ਪੁਸ਼ਟੀ ਕੀਤੀ ਕਿ ਧਮਾਕਾ 'ਦਾਰੁਲ ਉਲੂਮ ਹੱਕਾਨੀਆ' ਨਾਮਕ ਮਦਰੱਸੇ ਵਿੱਚ ਹੋਇਆ, ਜਿਸ ਵਿੱਚ ਜਮੀਅਤ ਉਲੇਮਾ-ਏ-ਇਸਲਾਮ (ਸਾਮੀ ਸਮੂਹ) ਦੇ ਮੁਖੀ ਅਤੇ ਨੌਸ਼ਹਿਰਾ ਜ਼ਿਲ੍ਹੇ ਦੇ ਅਕੋਰਾ ਖਟਕ ਵਿੱਚ ਸਥਿਤ ਮਦਰੱਸਾ-ਏ-ਹੱਕਾਨੀਆ ਦੀ ਦੇਖ-ਰੇਖ ਕਰਨ ਵਾਲੇ ਹਾਮਿਦੁਲ ਹੱਕ ਹੱਕਾਨੀ ਦੀ ਮੌਤ ਹੋ ਗਈ, ਜਦੋਂ ਕਿ 17 ਹੋਰ ਲੋਕ ਜ਼ਖਮੀ ਹੋ ਗਏ।
ਖੈਬਰ ਪਖਤੂਨਖਵਾ ਦੇ ਇੰਸਪੈਕਟਰ ਜਨਰਲ ਆਫ਼ ਪੁਲਸ (ਆਈਜੀਪੀ) ਜ਼ੁਲਫਿਕਾਰ ਹਮੀਦ ਨੇ ਕਿਹਾ ਕਿ ਪੁਲਸ ਨੂੰ ਸ਼ੱਕ ਹੈ ਕਿ ਹਮਲਾ ਇੱਕ ਆਤਮਘਾਤੀ ਹਮਲਾਵਰ ਦੁਆਰਾ ਕੀਤਾ ਗਿਆ ਸੀ ਅਤੇ ਹਮੀਦੁਲ ਹੱਕ ਨਿਸ਼ਾਨਾ ਸੀ। ਅਧਿਕਾਰੀ ਨੇ ਦੱਸਿਆ ਕਿ ਹਮਲਾ ਉਸ ਸਮੇਂ ਹੋਇਆ, ਜਦੋਂ ਹਾਮਿਦ ਉਲ ਹੱਕ ਆਪਣੇ ਦੋਸਤਾਂ ਨਾਲ ਘਰ ਜਾ ਰਹੇ ਸਨ। ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਹੱਕਾਨੀ 'ਤੇ ਹਮਲਾ ਇਸਲਾਮਿਕ ਸਕਾਲਰਜ਼ ਐਸੋਸੀਏਸ਼ਨ ਦੇ ਇੱਕ ਸੰਮੇਲਨ ਵਿੱਚ ਧਮਕੀ ਦਿੱਤੇ ਜਾਣ ਤੋਂ ਬਾਅਦ ਹੋਇਆ, ਕਿਉਂਕਿ ਉਨ੍ਹਾ ਕਿਹਾ ਸੀ ਕਿ ਕੁੜੀਆਂ ਦੀ ਸਿੱਖਿਆ ਨੂੰ ਰੋਕਣਾ ਇਸਲਾਮੀ ਸਿੱਖਿਆਵਾਂ ਦੇ ਵਿਰੁੱਧ ਹੈ। ਸੂਤਰਾਂ ਨੇ ਦੱਸਿਆ ਕਿ ਇਸ ਹਮਲੇ ਦੇ ਮੁੱਖ ਮਾਸਟਰਮਾਈਂਡ ਦੀ ਪਛਾਣ ਕਰ ਲਈ ਗਈ ਹੈ ਅਤੇ ਉਸ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਸੁਰੱਖਿਆ ਸੂਤਰਾਂ ਨੇ ਕਿਹਾ ਕਿ ਇਨ੍ਹਾਂ ਦਾ ਕਿਸੇ ਧਾਰਮਿਕ ਸੰਗਠਨ ਨਾਲ ਕੋਈ ਸਬੰਧ ਨਹੀਂ ਹੈ। ਹਾਮਿਦੁਲ ਹੱਕ ਨੂੰ ਉਨ੍ਹਾਂ ਦੇ ਪਿਤਾ ਮੌਲਾਨਾ ਸਾਮੀ ਉਲ ਹੱਕ ਦੀ ਮੌਤ ਤੋਂ ਬਾਅਦ ਜੇਯੂਆਈ (ਸਾਮੀ ਸਮੂਹ) ਦਾ ਮੁਖੀ ਬਣਾਇਆ ਗਿਆ ਸੀ।
ਟਰੰਪ-ਜ਼ੇਲੇਂਸਕੀ ਦੀ ਤਿੱਖੀ ਬਹਿਸ ਦੌਰਾਨ ਯੂਕ੍ਰੇਨੀ ਰਾਜਦੂਤ ਦਾ Reaction ਵਾਇਰਲ
NEXT STORY