ਅੰਕਾਰਾ/ਦਮਿਸ਼ਕ (ਏਜੰਸੀ)- ਤੁਰਕੀ ਅਤੇ ਸੀਰੀਆ ਵਿਚ ਸੋਮਵਾਰ ਆਏ 7.8 ਦੀ ਤੀਬਰਤਾ ਵਾਲੇ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 11,000 ਤੋਂ ਪਾਰ ਹੋ ਗਈ ਹੈ, ਜਦੋਂਕਿ 34,810 ਹੋਰ ਜ਼ਖ਼ਮੀ ਹੋਏ ਹਨ। ਢਹਿ-ਢੇਰੀ ਹੋਈਆਂ ਇਮਾਰਤਾਂ ਵਿਚੋਂ ਲਾਸ਼ਾਂ ਨੂੰ ਕੱਢਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਤੁਰਕੀ ਦੇ ਉਪ ਰਾਸ਼ਟਰਪਤੀ ਫੁਆਤ ਓਕਤੇ ਨੇ ਕਿਹਾ ਕਿ ਇਸ ਵੇਲੇ ਕੁੱਲ 16,139 ਟੀਮਾਂ ਖੋਜ ਅਤੇ ਬਚਾਅ ਕਾਰਜ ਵਿਚ ਲੱਗੀਆਂ ਹੋਈਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵਾਧੂ ਅੰਤਰਰਾਸ਼ਟਰੀ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ। ਸੋਮਵਾਰ ਨੂੰ ਸ਼ੁਰੂਆਤੀ ਭੂਚਾਲ ਤੋਂ ਬਾਅਦ ਇਸ ਖੇਤਰ ਵਿੱਚ 100 ਤੋਂ ਵੱਧ ਝਟਕੇ ਆ ਚੁੱਕੇ ਹਨ। 60 ਤੋਂ ਵੱਧ ਦੇਸ਼ਾਂ ਨੇ ਸਹਾਇਤਾ ਦਾ ਵਾਅਦਾ ਕੀਤਾ ਹੈ ਅਤੇ ਪ੍ਰਭਾਵਿਤ ਖੇਤਰਾਂ ਵਿੱਚ ਮਾਨਵਤਾਵਾਦੀ ਸਹਾਇਤਾ ਭੇਜੀ ਹੈ।
ਇਹ ਵੀ ਪੜ੍ਹੋ: ਤੁਰਕੀ 'ਚ ਭੂਚਾਲ ਤੋਂ ਬਾਅਦ ਲਾਪਤਾ ਫੁੱਟਬਾਲਰ ਅਤਸੂ ਨੂੰ ਮਬਲੇ ਹੇਠੋਂ ਸੁਰੱਖਿਅਤ ਕੱਢਿਆ ਗਿਆ ਬਾਹਰ

ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਮੰਗਲਵਾਰ ਨੂੰ ਦੇਸ਼ ਦੇ 10 ਸਭ ਤੋਂ ਪ੍ਰਭਾਵਿਤ ਸੂਬਿਆਂ ਵਿੱਚ 3 ਮਹੀਨਿਆਂ ਲਈ ਐਮਰਜੈਂਸੀ ਦਾ ਐਲਾਨ ਕੀਤਾ ਹੈ। ਤੁਰਕੀ ਦੀ ਆਫ਼ਤ ਪ੍ਰਬੰਧਨ ਏਜੰਸੀ ਨੇ ਪੁਸ਼ਟੀ ਕੀਤੀ ਕਿ ਭੂਚਾਲ ਨੇ ਇੱਕ ਵੱਡੇ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਇਕੱਲੇ ਤੁਰਕੀ ਵਿੱਚ ਲਗਭਗ 11,000 ਇਮਾਰਤਾਂ ਢਹਿ ਗਈਆਂ ਹਨ। ਰਾਹਤ ਅਤੇ ਬਚਾਅ ਦੇ ਯਤਨ ਬਹੁਤ ਘੱਟ ਸਾਬਤ ਹੋ ਰਹੇ ਹਨ। ਤੁਰਕੀ ਦੇ ਦੱਖਣ-ਪੂਰਬ ਵਿਚ ਸਥਿਤ ਇਕ ਸ਼ਹਿਰ ਹਤਾਏ ਵਿਚ ਲਗਭਗ 1,500 ਇਮਾਰਤਾਂ ਢਹਿ ਗਈਆਂ ਹਨ, ਇਹ ਸ਼ਹਿਰ ਭੂਚਾਲ ਦਾ ਕੇਂਦਰ ਸੀ।
ਇਹ ਵੀ ਪੜ੍ਹੋ: ਪਾਕਿ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਕਾਰ ਨਾਲ ਟੱਕਰ ਮਗਰੋਂ ਖੱਡ 'ਚ ਡਿੱਗੀ ਬੱਸ, 30 ਲੋਕਾਂ ਦੀ ਮੌਤ


ਪਾਕਿ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਕਾਰ ਨਾਲ ਟੱਕਰ ਮਗਰੋਂ ਖੱਡ 'ਚ ਡਿੱਗੀ ਬੱਸ, 30 ਲੋਕਾਂ ਦੀ ਮੌਤ
NEXT STORY