ਬ੍ਰਾਸੀਲੀਆ- ਬ੍ਰਾਜ਼ੀਲ ਨੇ ਅਮੇਜ਼ਨ ਦੇ ਜੰਗਲਾਂ ਬਾਰੇ ਵੀਰਵਾਰ ਨੂੰ ਇਕ ਸੋਧ ਕੇ ਅੰਕੜੇ ਜਾਰੀ ਕੀਤੇ ਗਏ, ਜਿਨ੍ਹਾਂ ਵਿਚ ਸਾਹਮਣੇ ਆਇਆ ਕਿ ਅਮੇਜ਼ਨ ਜੰਗਲ ਵਿਚ ਜੁਲਾਈ 2019 ਤੱਕ 10,000 ਵਰਗ ਕਿਲੋਮੀਟਰ ਤੋਂ ਜ਼ਿਆਦਾ ਖੇਤਰ ਦਰੱਖਤ ਰਹਿਤ ਹੋ ਗਿਆ ਹੈ। ਪਿਛਲੇ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਵਿਚ ਇੰਨੀ ਵੱਡੀ ਗਿਣਤੀ ਵਿਚ ਦਰੱਖਤਾਂ ਦਾ ਸਫਾਇਆ ਕਦੇ ਨਹੀਂ ਹੋਇਆ।
ਨੈਸ਼ਨਲ ਇੰਸਟੀਚਿਊਟ ਫਾਰ ਸਪੇਸ ਰਿਸਰਚ (ਆਈ.ਐਨ.ਪੀ.ਈ.) ਨੇ ਪਿਛਲੇ ਹਫਤੇ ਕਿਹਾ ਸੀ ਕਿ ਉਪਗ੍ਰਹਿ ਤੋਂ ਇਕੱਠੇ ਕੀਤੇ ਗਏ ਅੰਕੜਿਆਂ ਵਿਚ ਸਾਹਮਣੇ ਆਇਆ ਹੈ ਕਿ 12 ਮਹੀਨਾ ਦੀ ਮਿਆਦ ਵਿਚ 9,762 ਵਰਗ ਕਿਲੋਮੀਟਰ ਦੇ ਖੇਤਰ ਵਿਚ ਦਰਖਤ ਖਤਮ ਹੋ ਗਏ। ਪਹਿਲਾਂ ਦੀ ਤੁਲਣਾ ਵਿਚ ਇਹ 29.5 ਫੀਸਦੀ ਜ਼ਿਆਦਾ ਹੈ। ਆਈ.ਐਨ.ਪੀ.ਈ. ਵੱਲੋਂ ਇਸ ਹਫਤੇ ਸੋਧ ਕੇ ਅੰਕੜੇ ਜਾਰੀ ਕਰਨ 'ਤੇ ਪਤਾ ਲੱਗਿਆ ਕਿ ਇਹ ਵਾਧਾ ਜਿੰਨਾਂ ਸੋਚਿਆ ਗਿਆ ਸੀ, ਉਸ ਤੋਂ ਕਿਤੇ ਜ਼ਿਆਦਾ ਸੀ। ਸੰਸਾਰ ਦੇ ਸਭ ਤੋਂ ਵੱਡੇ ਜੰਗਲ ਵਿਚ ਦਰੱਖਤਾਂ ਦਾ ਸਫਾਇਆ 43 ਫੀਸਦੀ ਤੱਕ ਵਧ ਗਿਆ ਸੀ। ਜੁਲਾਈ ਵਿਚ ਖਤਮ ਹੋਣ ਵਾਲੀ 12 ਮਹੀਨੇ ਦੀ ਮਿਆਦ ਵਿਚ 10,100 ਵਰਗ ਕਿਲੋਮੀਟਰ ਖੇਤਰ ਵਿਚ ਦਰਖਤ ਸਾਫ ਹੋ ਗਏ ਸਨ। ਇਸ ਦੀ ਤੁਲਣਾ ਵਿਚ ਅਗਸਤ 2017 ਤੋਂ ਜੁਲਾਈ 2018 ਦੇ ਵਿਚਾਲੇ 7,033 ਵਰਗ ਕਿਲੋਮੀਟਰ ਦੇ ਖੇਤਰ ਵਿਚ ਦਰੱਖਤਾਂ ਦਾ ਸਫਾਇਆ ਹੋਇਆ। ਦਰੱਖਤਾਂ ਦੇ ਸਫਾਏ ਦੀ ਇਹ ਘਟਨਾ 2008 ਤੋਂ ਬਾਅਦ ਸਭ ਤੋਂ ਵੱਡੀ ਹੈ, ਜਦੋਂ 12 ਮਹੀਨੇ ਦੀ ਮਿਆਦ ਵਿਚ ਅਮੇਜ਼ਨ ਦੇ ਜੰਗਲਾਂ ਵਿਚ 12,287 ਵਰਗ ਕਿਲੋਮੀਟਰ ਦੇ ਖੇਤਰ ਵਿਚ ਦਰਖਤ ਖਤਮ ਹੋ ਗਏ। ਇਨ੍ਹਾਂ ਅੰਕੜਿਆਂ ਦਾ ਐਲਾਨ ਉਸ ਘਟਨਾ ਤੋਂ ਬਾਅਦ ਕੀਤਾ ਗਿਆ, ਜਦੋਂ ਇਸ ਸਾਲ ਦੀ ਸ਼ੁਰੂਆਤ ਵਿਚ ਜੰਗਲ ਵਿਚ ਲੱਗੀ ਅੱਗ ਨੇ ਜੰਗਲ ਦੇ ਵੱਡੇ ਹਿੱਸੇ ਨੂੰ ਤਬਾਹ ਕਰ ਦਿੱਤਾ ਸੀ।
ਇਟਲੀ 'ਚ ਭਾਰਤੀਆਂ ਨੇ ਪਾਸਪੋਰਟ ਸਬੰਧੀ ਮੁਸ਼ਕਲਾਂ 'ਤੇ ਅਧਿਕਾਰੀਆਂ ਨਾਲ ਕੀਤੀਆਂ ਵਿਚਾਰਾਂ
NEXT STORY