ਮਿਲਾਨ/ਇਟਲੀ (ਸਾਬੀ ਚੀਨੀਆ): ਨਰਿੰਦਰ ਮੋਦੀ ਸਰਕਾਰ ਦੇ ਹੁਕਮਾਂ ਤਹਿਤ ਇਟਲੀ ਦੀਆਂ ਮਿਲਾਨ ਤੇ ਰੋਮ ਅੰਬੈਸੀਆਂ ਵੱਲੋ ਇੱਥੇ ਰਹਿੰਦੇ ਭਾਰਤੀਆਂ ਦੀਆਂ ਪਾਸਪੋਰਟ ਸਬੰਧੀ ਮੁਸ਼ਕਲਾਂ ਨੂੰ ਵਿਸ਼ੇਸ਼ ਪਾਸਪੋਰਟ ਕੈਂਪਾ ਰਾਹੀਂ ਹੱਲ ਕੀਤਾ ਜਾ ਰਿਹਾ ਹੈ। ਪੱਕੇ ਤੌਰ 'ਤੇ ਰਹਿਣ ਵਾਲੇ ਭਾਰਤੀ ਅੰਬੈਸੀ ਦੁਆਰਾ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਪੂਰਾ ਲਾਭ ਪ੍ਰਾਪਤ ਕਰ ਰਹੇ ਹਨ। ਪਿਛਲੇ ਦੋ ਕੁ ਸਾਲਾਂ ਤੋਂ ਅੰਬੈਸੀ ਅਧਿਕਾਰੀਆਂ ਵੱਲੋਂ ਭਾਰਤੀ ਭਾਈਚਾਰੇ ਨਾਲ ਵਧੀਆ ਤਾਲਮੇਲ ਕਰਕੇ ਚੰਗੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ ।
ਪਰ ਇਸਦੇ ਉਲਟ ਬੇਰੋਜ਼ਗਾਰੀ ਦੇ ਸਤਾਏ ਰੋਜੀ ਰੋਟੀ ਕਮਾਉਣ ਖਾਤਿਰ ਸਿੱਧੇ ਜਾ ਅਸਿੱਧੇ ਤਰੀਕੇ ਇਟਲੀ ਪੁੱਜੇ ਬਹੁਤ ਸਾਰੇ ਉਨਾਂ ਭਾਰਤੀਆਂ ਦਾ ਭਵਿੱਖ ਧੁੰਦਲਾ ਨਜਰ ਆ ਰਿਹਾ ਹੈ ਜਿੰਨ੍ਹਾਂ ਕੋਲ ਇੱਥੋਂ ਦੇ ਪੇਪਰ ਨਹੀ ਹਨ। ਉੱਤੋਂ ਉਨ੍ਹਾਂ ਕੋਲ ਭਾਰਤੀ ਪਾਸਪੋਰਟ ਨਾ ਹੋਣ ਕਾਰਨ ਉਨ੍ਹਾਂ ਦੇ ਪੱਕੇ ਹੋਣ ਦੇ ਰਸਤੇ ਵਿਚ ਅਨੇਕਾਂ ਅੜਚਨਾਂ ਆ ਰਹੀਆਂ ਹਨ। ਅਜਿਹੇ ਨੌਜਵਾਨਾਂ ਦੀਆਂ ਮੁਸ਼ਕਲਾਂ ਨੂੰ ਲੈਕੇ ਭਾਰਤੀ ਭਾਈਚਾਰੇ ਦੇ ਆਗੂਆਂ ਕਾਕਾ ਧਾਲੀਵਾਲ, ਹਰਬਿੰਦਰ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ ਜੀਰ੍ਹਾ, ਬਲਬੀਰ ਸਿੰਘ ਵੱਲੋ ਮੈਡਮ ਨਹਾਰਿਕਾ ਸਿੰਘ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਜਿੰਨ੍ਹਾਂ ਕੋਲ ਫਿਲਹਾਲ ਇਟਲੀ ਦੇ ਪੱਕੇ ਪੇਪਰ ਨਹੀ ਹਨ ਉਨਾਂ ਦੀਆਂ ਮੁਸ਼ਕਲਾਂ ਵੱਲ ਵੀ ਧਿਆਨ ਦਿੱਤਾ ਜਾਵੇ।
ਆਖਿਰ ਉਹ ਵੀ ਸਾਡੇ ਦੇਸ਼ ਦੇ ਨਾਗਰਿਕ ਹਨ । ਤਾਂ ਜੋ ਉਹ ਭਾਰਤੀ ਪਾਸਪੋਰਟ ਲੈਕੇ ਕਿਸੇ ਨਾ ਕਿਸੇ ਤਰੀਕੇ ਇੱਥੋਂ ਦੇ ਪੱਕੇ ਪੇਪਰ ਲੈ ਸਕਣ। ਮੈਡਮ ਨਹਾਰਿਕਾ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਅਕਸਰ ਅਜਿਹੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ ਕਿ ਗੈਰ ਕਾਨੂੰਨੀ ਰਹਿਣ ਵਾਲਿਆਂ ਨੂੰ ਪਾਸਪੋਰਟ ਨਹੀ ਦਿੱਤੇ ਜਾ ਰਹੇ ਪਰ ਉਨ੍ਹਾਂ ਨੂੰ ਇਕ ਪਾਸਪੋਰਟ ਬਣਾਉਣ ਲਈ ਭਾਰਤੀ ਕਾਨੂੰਨ ਪ੍ਰਣਾਲੀ ਵਿਚ ਗੁਜਰਨਾ ਪੈਂਦਾ ਹੈ ਉਹ ਜਿੰਨ੍ਹੀ ਮਦਦ ਹੋ ਸਕਦੀ ਹੈ ਕਰ ਰਹੇ ਹਨ ਪਰ ਕਈਆਂ ਕੋਲ ਸ਼ਨਾਖਤੀ ਕਾਰਡ ਵੀ ਨਹੀ ਹੁੰਦਾ ਅਜਿਹੇ ਵਿਚ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਹੈ ।
ਰੋਮ 'ਚ ਸ਼ਰਧਾ ਨਾਲ ਮਨਾਇਆ ਗਿਆ 550ਵਾਂ ਪ੍ਰਕਾਸ਼ ਦਿਹਾੜਾ
NEXT STORY